ਜਲੰਧਰ- ਜੇਕਰ ਤੁਸੀਂ ਕਾਫੀ ਸਮੇਂ ਤੋਂ ਐਪਲ ਆਈਫੋਨ ਖਰੀਦਣਾ ਚਾਹੁੰਦੇ ਹੋ ਅਤੇ ਕੀਮਤ ਘੱਟ ਹੋਣ ਦਾ ਇੰਤਜ਼ਾਰ ਕਰ ਰਹੇ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਅਸਲ 'ਚ ਆਨਲਾਈਨ ਸ਼ਾਪਿੰਗ ਵੈੱਬਸਾਈਟ ਫਲਿੱਪਕਾਰਟ 'ਤੇ ਤੁਸੀਂ iPhone 6 'ਤੇ 22,000 ਰੁਪਏ ਤੱਕ ਦੀ ਛੋਟ ਪਾ ਸਕਦੇ ਹੋ। ਇਸ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਐਕਸਚੇਂਜ ਆਫਰ ਤੋਂ ਇਲਾਵਾ ਆਈਫੋਨ 'ਤੇ 5,000 ਰੁਪਏ ਦੀ ਸਿੱਧੀ ਵੀ ਛੋਟ ਦਿੱਤੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਆਈਫੋਨ 6 ਦੇ 16GB ਸਿਲਵਰ ਵੇਰਿਅੰਟ ਦੀ ਕੀਮਤ 'ਚ 5,000 ਰੁਪਏ ਦੀ ਕਟੌਤੀ ਨਹੀਂ ਕੀਤੀ ਗਈ ਹੈ। ਫਲਿੱਪਕਾਰਟ 'ਤੇ ਆਈਫੋਨ 36,990 ਰੁਪਏ 'ਚ ਹੀ ਉਪਲੱਬਧ ਹੈ। ਜਦ ਕਿ ਐਕਸਚੇਂਜ ਆਫਰ ਦੇ ਤਹਿਤ ਤੁਸੀਂ 20,000 ਰੁਪਏ ਤੱਕ ਦੀ ਛੋਟ ਪਾ ਸਕਦੇ ਹਨ।
'ਪੈਨਿਕ ਬਟਨ' ਲਈ ਮੋਬਾਇਲ ਕੰਪਨੀਆਂ ਨੂੰ ਮਿਲਿਆ ਦੋ ਮਹੀਨੇ ਦਾ ਸਮਾਂ
NEXT STORY