ਜਲੰਧਰ- ਆਪਣੀ 4ਜੀ ਸਰਵਿਸ ਦੀ ਸ਼ੁਰੂਆਤ ਦੇ ਨਾਲ ਦੇਸ਼ ਦੇ ਟੈਲੀਫੋਨੀ ਬਾਜ਼ਾਰ 'ਚ ਤਹਿਲਕਾ ਮਚਾ ਦੇਣ ਵਾਲੀ ਰਿਲਾਇੰਸ ਜੀਓ ਨੇ ਵਿਰੋਧੀਆਂ ਦੇ ਸਾਹਮਣੇ ਨਹੀਂ ਚੁਣੌਤੀ ਪੇਸ਼ ਕਰ ਦਿੱਤੀ ਹੈ। ਰਿਲਾਇੰਸ ਜਿਥੇ ਨਵੇਂ-ਨਵੇਂ ਪਲਾਨ ਪੇਸ਼ ਕਰ ਰਹੀ ਹੈ ਉਥੇ ਹੀ ਗਾਹਕਾਂ 'ਚ ਜੀਓ ਸਿਮ ਕਾਰਡ ਖਰੀਦਣ ਦੀ ਜ਼ਬਰਦਸਤ ਹੋੜ ਮਚੀ ਹੈ।
ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ ਹੁਣ ਖਬਰ ਆ ਰਹੀ ਹੈ ਕਿ ਰਿਲਾਇੰਸ ਡਿਜੀਟਲ ਅਤੇ ਡਿਜੀਟਲ ਐਕਸਪ੍ਰੈੱਸ ਸਟੋਰ ਦੇ ਬਾਹਰ ਜੀਓ ਸਿਮ ਲਈ ਹਰ ਰੋਜ਼ ਲੱਗਣ ਵਾਲੀਆਂ ਲੰਬੀਆਂ ਲਾਈਨਾਂ ਨੂੰ ਦੇਖਦੇ ਹੋਏ ਜੀਓ ਸਿਮ ਦੀ ਹੋਮ ਡਿਲੀਵਰੀ 'ਤੇ ਵਿਚਾਰ ਕਰ ਰਹੀ ਹੈ। ਰਿਲਾਇੰਸ ਜੀਓ ਜਲਦੀ ਹੀ ਇਕ ਆਨਲਾਈਨ ਪੋਰਟਲ ਸ਼ੁਰੂ ਕਰੇਗੀ ਜਿਥੇ ਇੱਛੁਕ ਗਾਹਕ ਸਿਮ ਕਾਰਡ ਬੁੱਕ ਕਰ ਸਕਦੇ ਹਨ। ਇਥੇ ਤੁਹਾਨੂੰ ਕੁਝ ਜਾਣਕਾਰੀਆਂ ਨੂੰ ਸਾਂਝਾ ਕਰਨਾ ਪਵੇਗਾ। ਰਿਪੋਰਟ 'ਚ ਜਾਣਕਾਰੀ ਦਿੱਤੀ ਗਈ ਹੈ ਕਿ ਜ਼ਰੂਰੀ ਕਾਰਵਾਈ ਤੋਂ ਬਾਅਦ ਰਿਲਾਇੰਸ ਜੀਓ ਸਿਮ ਕਾਰਡ ਨੂੰ ਬਿਨੈਕਾਰ ਦੇ ਪਤੇ 'ਤੇ 5-7 ਦਿਨਾਂ ਦੇ ਅੰਦਰ ਭੇਜ ਦਿੱਤਾ ਜਾਵੇਗਾ।
ਰਿਪੋਰਟ 'ਚ ਰਿਲਾਇੰਸ ਜੀਏ ਦੇ ਇਕ ਕਰਮਚਾਰੀ ਦੇ ਹਵਾਲੇ ਤੋਂ ਲਿਖਿਆ ਗਿਆ ਹੈ ਕਿ ਸਿਮ ਕਾਰਡ ਹੋਮ ਡਿਲੀਵਰੀ ਦੀ ਟੈਸਟਿੰਗ ਕੰਪਨੀ ਵੱਲੋਂ ਹਾਲ ਹੀ 'ਚ ਕੀਤੀ ਗਈ ਸੀ। ਇਸ ਨੂੰ ਸਭ ਤੋਂ ਪਹਿਲਾਂ ਦੇਸ਼ ਦੇ ਮੈਟਰੋ ਸ਼ਹਿਰ 'ਚ ਲਾਂਚ ਕੀਤਾ ਜਾਵੇਗਾ। ਜੇਕਰ ਇਹ ਰਿਪੋਰਟ ਸਹੀ ਹੈ ਤਾਂ ਇਹ ਦੇਖਣਾ ਮਜ਼ੇਦਾਰ ਹੋਵੇਗਾ ਕਿ ਸਿਮ ਕਾਰਡ ਐਕਟਿਵੇਸ਼ਨ 'ਚ ਕੰਪਨੀ ਨੇ ਕਿੰਨੀ ਪ੍ਰਗਤੀ ਕੀਤੀ ਹੈ।
ਇਸ ਸਮਾਰਟਫੋਨ ਦੇ ਫੀਚਰਸ ਹਨ ਬਹੁਤ ਹੀ ਖਾਸ, 2 ਅਕਤੂਬਰ ਤੋਂ ਹੋਵੇਗਾ ਵਿਕਰੀ ਲਈ ਉਪਲੱਬਧ
NEXT STORY