ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਸਮਾਰਟਫੋਨ ਬਾਜ਼ਾਰ 'ਚ ਆਪਣੀ ਮਹੱਤਵਪੂਰਨ ਜਗ੍ਹਾ ਬਣਾਉਣ ਤੋਂ ਬਾਅਦ ਹੁਣ ਹੌਲੀ-ਹੌਲੀ ਦੂਜੇ ਇਲੈਕਟ੍ਰਿਕ ਪ੍ਰੋਡੈਕਟ ਨੂੰ ਪੇਸ਼ ਕਰ ਕੇ ਮਾਰਕੀਟ 'ਚ ਆਪਣੀ ਵੱਖਰੀ ਪਛਾਣ ਬਣਾਉਣ ਲੱਗੀ ਹੈ। ਸ਼ਿਓਮੀ ਨੇ ਪਿਛਲੇ ਸਾਲ 'ਚ ਕਈ ਹੋਮ ਪ੍ਰੋਡੈਕਟਸ ਨੂੰ ਪੇਸ਼ ਕੀਤਾ ਸੀ, ਜਿੰਨ੍ਹਾਂ 'ਚ ਏਅਰ ਕੰਡੀਸ਼ਨਰ ਤੋਂ ਲੈ ਕੇ ਏਅਰ ਪਿਊਰੀਫਾਇਰ ਵਰਗੇ ਪ੍ਰੋਡੈਕਟਸ ਸ਼ਾਮਿਲ ਹਨ। ਹੁਣ ਕੰਪਨੀ ਆਪਣੀ ਹੋਮ ਕੇਅਰ ਲਿਸਟ 'ਚ ਇਕ ਹੋਰ ਪ੍ਰੋਡੈਕਟ ਨੂੰ ਪੇਸ਼ ਕਰਨ ਵਾਲੀ ਹੈ। ਸ਼ਿਓਮੀ ਦੇ ਸਮਾਰਟ ਹੋਮ ਵੇ. ਈ. ਵੋ. ਆਫਿਸ਼ੀਅਲ ਪੇਜ 'ਤੇ ਇਕ ਟੀਜ਼ਰ ਜਾਰੀ ਕੀਤਾ ਗਿਆ ਹੈ। ਜਿਸ ਦੇ ਅਨੁਸਾਰ ਕੰਪਨੀ ਆਉਣ ਵਾਲੇ ਮਹੀਨੇ 'ਚ ਇਕ ਇਲੈਕਟ੍ਰਿਕ ਕਾਫੀ ਮਸ਼ੀਨ ਨੂੰ ਲਾਂਚ ਕਰ ਸਕਦੀ ਹੈ।
ਦਿੱਤੀ ਗਈ ਜਾਣਕਾਰੀ ਅਨੁਸਾਰ ਵੇ. ਈ. ਵੋ. ਦੇ ਮਾਧਿਅਮ ਦੇ ਅਨੁਸਾਰ ਕੰਪਨੀ ਨੇ ਜੋ ਪੋਸਟਰ ਜਾਰੀ ਕੀਤਾ ਹੈ। ਉਸ 'ਚ ਕੰਪਨੀ ਆਪਣੇ 67th ਸਮਾਰਟ ਹੋਮ ਪ੍ਰੋਡੈਕਟ ਨੂੰ ਪੇਸ਼ ਕਰ ਸਕਦੀ ਹੈ, ਜੋ ਕਿ ਕਾਫੀ ਮੇਕਿੰਗ ਮਸ਼ੀਨ ਹੋਵੇਗੀ। ਇਸ ਨੂੰ ਅਗਲੇ ਮਹੀਨੇ 7 ਮਾਰਚ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਇਸ ਪ੍ਰੋਡੈਕਟ ਨੂੰ ਪਸੰਦ ਕਰਨ ਵਾਲਿਆਂ ਨੂੰ ਧਿਆਨ 'ਚ ਰੱਖਦੇ ਹੋਏ ਪੇਸ਼ ਕੀਤੇ ਜਾਣ ਦੀ ਯੋਜਨਾ ਹੈ। ਇਸ ਨਾਲ ਹੀ ਛੋਟੇ ਵਪਾਰੀ ਵੀ ਇਸ ਦਾ ਇਸਤੇਮਾਲ ਆਪਣੇ ਕੈਫੇ 'ਚ ਕਾਫੀ ਬਣਾਉਣ ਲਈ ਕਰ ਸਕਦੇ ਹਨ। ਅਗਲੇ ਮਹੀਨੇ ਇਸ ਨੂੰ ਸਿਰਫ ਚੀਨ 'ਚ ਲਾਂਚ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਵੀ ਸ਼ਿਓਮੀ ਨੇ ਫੋਨਜ਼ ਤੋਂ ਇਲਾਵਾ ਕਈ ਡਿਵਾਈਸਿਸ ਲਾਂਚ ਕੀਤੇ ਹਨ। ਇਨ੍ਹਾਂ ਪ੍ਰੋਡੈਕਟਸ 'ਚ ਇਲੈਕਟ੍ਰਿਕ ਫੋਲਡੇਬਲ ਸਕੂਟਰ, ਐਂਟੀ ਪੌਲੀਉਸ਼ਨ ਏਅਰ ਮਾਸਕ, ਕੰਡੀਸ਼ਨਸ, ਵਾਟਰ ਪਿਊਰੀਫਾਇਰ, ਪਾਵਰ ਬੈਂਕ, ਕੈਮਰਾ ਅਤੇ ਰਾਊਟਰਸ ਵਰਗੇ ਪ੍ਰੋਡੈਕਟਸ ਸ਼ਾਮਿਲ ਹਨ। ਸ਼ਿਓਮੀ ਨੇ ਐੱਮ. ਆਈ. ਵੀ. ਆਰ. ਪਲੇ ਹੈੱਡਸੈੱਟ ਨੂੰ 999 ਰੁਪਏ 'ਚ ਭਾਰਤੀ ਬਾਜ਼ਾਰ 'ਚ ਪੇਸ਼ ਕੀਤਾ ਗਿਆ ਸੀ। ਐੱਮ. ਆਈ. ਵੀ. ਆਰ. ਪਲੇ ਹੈੱਡਸੈੱਟ ਨਾਲ ਕੰਪਨੀ ਨੇ ਭਾਰਤ 'ਚ ਇਕ ਲਾਈਵ ਵੀਡੀਓ ਸਟ੍ਰੀਮਿੰਗ ਐਪ ਐੱਮ. ਆਈ. ਲਾਈਵ ਵੀ ਪੇਸ਼ ਕੀਤਾ ਸੀ। ਇਹ ਐਪ ਗੂਗਲ ਪਲੇ 'ਤੇ ਡਾਊਨਲੋਡ ਕਰਨ ਲਈ ਉਪਲੱਬਧ ਹੈ।
'Blue Whale' ਗੇਮ ਨੇ ਲਈ ਇਕ ਬੱਚੇ ਦੀ ਜਾਣ, ਭਾਰਤ 'ਚ ਪਹਿਲਾ ਮਾਮਲਾ
NEXT STORY