ਗੈਜੇਟ ਡੈਸਕ- ਸਮਾਰਟਫੋਨ ਬ੍ਰਾਂਡ ਵਨਪਲੱਸ ਦੇ ਨਵੇਂ ਮਿਡ ਰੇਂਜ ਫੋਨ OnePlus Nord 3 5G ਦੇ ਜਲਦ ਹੀ ਭਾਰਤ 'ਚ ਲਾਂਚ ਹੋਣ ਦੀ ਉਮੀਦ ਹੈ। ਇਹ ਫੋਨ ਵਨਪਲੱਸ ਨੋਰਡ 2 ਦਾ ਸਕਸੈਸਰ ਹੋਵੇਗਾ, ਜਿਸਨੂੰ ਜੁਲਾਈ 2021 'ਚ ਜਾਰੀ ਕੀਤਾ ਗਿਆ ਸੀ। ਇਹ ਵਨਪਲੱਸ ਦਾ ਸਭ ਤੋਂ ਪ੍ਰਸਿੱਧ ਫੋਨ ਵੀ ਹੈ। ਇਸ ਫੋਨ ਨੂੰ ਪਹਿਲਾਂ ਭਾਰਤੀ ਮਿਆਰ ਬਿਊਰੋ (ਬੀ.ਆਈ.ਐੱਸ.) ਦੀ ਵੈੱਬਸਾਈਟ 'ਤੇ ਦੇਖਿਆ ਗਿਆ ਸੀ, ਜੋ ਇਸਦੇ ਜਲਦ ਭਾਰਤ 'ਚ ਲਾਂਚ ਹੋਣ ਦੇ ਦਾਅਵੇ ਨੂੰ ਪੁਖਤਾ ਕਰਦਾ ਹੈ। ਫੋਨ ਦੇ ਫੀਚਰਜ਼ ਦੀ ਜਾਣਕਾਰੀ ਪਹਿਲਾਂ ਲੀਕਸ 'ਚ ਵੀ ਸਾਹਮਣੇ ਆ ਚੁੱਕੀ ਹੈ। ਦਾਅਵਾ ਹੈ ਕਿ ਵਨਪਲੱਸ ਨੋਰਡ 3 5ਜੀ ਨੂੰ 15 ਮਈ ਤੋਂ 15-20 ਜੂਨ ਦੇ ਵਿਚਕਾਰ ਲਾਂਚ ਕੀਤਾ ਜਾ ਸਕਦਾ ਹੈ। ਉਥੇ ਹੀ ਫੋਨ ਦੀ ਕੀਮਤ ਭਾਰਤ 'ਚ 30,000 ਤੋਂ 40,000 ਰੁਪਏ ਦੇ ਵਿਚਕਾਰ ਹੋਣ ਦੀ ਉਮੀਦ ਹੈ।
ਇਕ ਨਵੇਂ ਲੀਕ ਤੋਂ ਇਕ ਹੋਰ ਜਾਣਕਾਰੀ ਸਾਹਮਣੇ ਆਈ ਹੈ। ਟਿਪਸਟਰ ਮੁਕੁਲਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਇਸਨੂੰ ਵਨਪਲੱਸ ਦੀ ਭਾਰਤੀ ਵੈੱਬਸਾਈਟ 'ਤੇ ਦੇਖਿਆ ਗਿਆ ਸੀ। ਵਨਪਲੱਸ ਨੋਰਡ 3 5ਜੀ ਨੂੰ ਜਲਦ ਭਾਰਤ 'ਚ ਲਾਂਚ ਕੀਤਾ ਜਾ ਸਕਦਾ ਹੈ। ਟਿਪਸਟਰ ਨੇ ਕਿਹਾ ਕਿ ਕਥਿਤ ਫੋਨ ਦੇ ਨਾਲ ਵਨਪਲੱਸ ਨੋਰਡ ਬਡਸ 2 ਆਰ ਵੀ ਲਾਂਚ ਹੋਣ ਦੀ ਉਮੀਦ ਹੈ।
OnePlus Nord 3 5G ਦੇ ਸੰਭਾਵਿਤ ਫੀਚਰਜ਼
ਇਸ ਫੋਨ ਨੂੰ ਵਨਪਲੱਸ ਨੋਰਡ 2 ਦੇ ਸਕਸੈਸਰ ਦੇ ਤੌਰ 'ਤੇ ਪੇਸ਼ ਕੀਤਾ ਜਾਵੇਗਾ। ਫੋਨ 'ਚ 6.7 ਇੰਚ 1.5 ਕੇ ਐਮੋਲੇਡ ਡਿਸਪਲੇਅ ਮਿਲ ਸਕਦੀ ਹੈ, ਜੋ 120 ਹਰਟਜ਼ ਰਿਫ੍ਰੈਸ਼ ਰੇਟ ਦੇ ਨਾਲ ਆਉਂਣ ਦੀ ਸੰਭਾਵਨਾ ਹੈ। ਫੋਨ ਨੂੰ ਆਕਟਾ-ਕੋਰ ਮੀਡੀਆਟੈੱਕ ਡਾਈਮੈਂਸਿਟੀ 9000 5ਜੀ ਪ੍ਰੋਸੈਸਰ ਅਤੇ 16 ਜੀ.ਬੀ. ਤਕ ਰੈਮ ਅਤੇ 256 ਜੀ.ਬੀ. ਤਕ ਇਨਬਿਲਟ ਸਟੋਰੇਜ ਨਾਲ ਲੈਸ ਕੀਤਾ ਜਾ ਸਕਦਾ ਹੈ।
OnePlus Nord 3 5G ਦੇ ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਇਸਦੇ ਨਾਲ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲਗਾ, ਜਿਸ ਵਿਚ 64 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, ਸੈਕੇਂਡਰੀ ਅਲਟਰਾ-ਵਾਈਡ ਲੈੱਨਜ਼ ਦੇ ਨਾਲ 8 ਮੈਗਾਪਿਕਸਲ ਦਾ ਸੈਂਸਰ ਅਤੇ ਤੀਜਾ 2 ਮੈਗਾਪਿਕਸਲ ਦਾ ਸੈਂਸਰ ਸ਼ਾਮਲ ਹੈ। ਫੋਨ 'ਚ ਸੈਲਫੀ ਅਤੇ ਵੀਡੀਓ ਕਾਲ ਲਈ 16 ਮੈਗਾਪਿਕਸਲ ਦਾ ਸੈਂਸਰ ਫਰੰਟ 'ਚ ਮਿਲ ਸਕਦਾ ਹੈ। ਪਹਿਲਾਂ ਦੀ ਰਿਪੋਰਟ 'ਚ ਕਿਹਾ ਗਿਆ ਸੀ ਕਿ ਫੋਨ 80 ਵਾਟ ਵਾਇਰਡ ਫਾਸਟ ਚਾਰਜਿੰਗ ਸਪੋਰਟ ਅਤੇ 5,000mAh ਦੀ ਬੈਟਰੀ ਦੇ ਨਾਲ ਆਏਗਾ।
Twitter ਦੀ CEO ਬਣਨ ਤੋਂ ਪਹਿਲਾਂ ਜਦੋਂ ਯਾਕਾਰਿਨੋ ਨੇ ਮਸਕ ਨੂੰ ਉਨ੍ਹਾਂ ਦੇ ਟਵੀਟ ਬਾਰੇ ਕੀਤਾ ਸਵਾਲ
NEXT STORY