ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਨੇ ਕੇ-ਸੀਰੀਜ਼ ਦੇ ਨਵੇਂ ਡਿਵਾਈਸ OPPO K7x 5G ਨੂੰ ਚੀਨ ’ਚ ਲਾਂਚ ਕਰ ਦਿੱਤਾ ਹੈ। OPPO K7x 5G ਸਮਾਰਟਫੋਨ ’ਚ ਕੁਲ 5 ਕੈਮਰੇ ਦਿੱਤੇ ਗਏ ਹਨ। ਨਾਲ ਹੀ ਇਸ ਹੈਂਡਸੈੱਟ ਨੂੰ ਐੱਚ.ਡੀ. ਡਿਸਪਲੇਅ ਅਤੇ ਮਿਡ ਰੇਂਜ ਦੇ ਪ੍ਰੋਸੈਸਰ ਦੀ ਸੁਪੋਰਟ ਮਿਲੀ ਹੈ। ਇਸ ਤੋਂ ਇਲਾਵਾ ਇਸ ਫੋਨ ’ਚ 5,000mAh ਦੀ ਬੈਟਰੀ ਦਿੱਤੀ ਗਈ ਹੈ।
OPPO K7x 5G ਦੀ ਕੀਮਤ
OPPO K7x 5G ਦੀ ਕੀਮਤ 1,399 RMB (ਕਰੀਬ 15,600 ਰੁਪਏ) ਹੈ। ਇਸ ਕੀਮਤ ’ਚ 6 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਵਾਲਾ ਮਾਡਲ ਮਿਲੇਗਾ। ਇਸ ਫੋਨ ਨੂੰ ਬਲਿਊ ਸ਼ੈਡੋ ਅਤੇ ਬਲੈਕ ਮਿਰਰ ਰੰਗ ’ਚ ਖ਼ਰੀਦਿਆ ਜਾ ਸਕਦਾ ਹੈ। ਫਿਲਹਾਲ, ਇਸ ਡਿਵਾਈਸ ਦੀ ਭਾਰਤ ਸਮੇਂ ਹੋਰ ਦੇਸ਼ਾਂ ’ਚ ਲਾਂਚਿੰਗ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਮਿਲੀ।
OPPO K7x 5G ਦੇ ਫੀਚਰਜ਼
ਫੋਨ ’ਚ 6.5 ਇੰਚ ਦੀ ਫੁਲ-ਐੱਚ.ਡੀ. ਪਲੱਸ ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 2,400x1,080 ਪਿਕਸਲ ਹੈ। ਫੋਨ ’ਚ MediaTek Dimensity 720 ਪ੍ਰੋਸੈਸਰ, 6 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ। ਉਥੇ ਹੀ ਇਹ ਹੈਂਡਸੈੱਟ ਐਂਡਰਾਇਡ 10 ’ਤੇ ਆਧਾਰਿਤ ਕਲਰ ਓ.ਐੱਸ. 7.2 ’ਤੇ ਕੰਮ ਕਰਦਾ ਹੈ।
ਫੋਟੋਗ੍ਰਾਫੀ ਲਈ ਕੰਪਨੀ ਨੇ MediaTek Dimensity 720 ’ਚ ਕਵਾਡ ਰੀਅਰ ਕੈਮਰਾ ਸੈੱਟਅਪ ਦਿੱਤਾ ਹੈ ਜਿਸ ਵਿਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 8 ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਲੈੱਨਜ਼, 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਅਤੇ 2 ਮੈਗਾਪਿਕਸਲ ਦਾ ਸੈਂਸਰ ਮੌਜੂਦ ਹੈ। ਨਾਲ ਹੀ ਇਸ ਫੋਨ ਦੇ ਫਰੰਟ ’ਚ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ।
MediaTek Dimensity 720 ਸਮਾਰਟਫੋਨ ’ਚ 5,000mAh ਦੀ ਬੈਟਰੀ ਦਿੱਤੀ ਗਈ ਹੈ ਜੋ 30 ਵਾਟ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਇਸ ਤੋਂ ਇਲਾਵਾ ਇਸ ਡਿਵਾਈਸ ’ਚ 5ਜੀ, 4ਜੀ ਐੱਲ.ਟੀ.ਟੀ., ਵਾਈ-ਫਾਈ, ਬਲੂਟੂਥ, ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਵਰਗੇ ਕੁਨੈਕਟੀਵਿਟੀ ਫੀਚਰਜ਼ ਦਿੱਤੇ ਗਏ ਹਨ। ਇਸ ਫੋਨ ਦਾ ਭਾਰ 194 ਗ੍ਰਾਮ ਹੈ।
ਐਂਡਰਾਇਡ ਤੋਂ ਬਾਅਦ ਹੁਣ iOS ਯੂਜ਼ਰਸ ਲਈ ਲਾਂਚ ਹੋਇਆ ਫੇਸਬੁੱਕ ਦਾ ਇਹ ਫੀਚਰ, ਇੰਝ ਕਰੋ ਇਸਤੇਮਾਲ
NEXT STORY