ਜਲੰਧਰ- ਵਨਪਲਸ 5 ਯੂਜ਼ਰਸ ਲਈ ਇਕ ਬੁਰੀ ਖਬਰ ਹੈ, ਦਰਅਸਲ ਕੰਪਨੀ ਨੇ ਫਿਲਹਾਲ ਇਸ ਸਮਾਰਟਫੋਨ ਲਈ ਜਾਰੀ ਕੀਤੇ ਜਾਣ ਵਾਲੇ ਐਂਡ੍ਰਾਇਡ 8.0 ਓਰਿਓ ਅਪਡੇਟ 'ਤੇ ਅਧਾਰਿਤ ਆਕਸੀਜਨOS 5.0 ਨੂੰ ਗਲੋਬਲ ਪਧਰ 'ਤੇ ਕੈਂਸਿਲ ਕਰ ਦਿੱਤਾ ਹੈ। ਹਾਲਾਂਕਿ ਕੰਪਨੀ ਨੇ ਇਸ ਦਾ ਕਾਰਨ ਇਕ ਬਗ ਦੀ ਸਮੱਸਿਆ ਨੂੰ ਦੱਸਿਆ ਹੈ, ਪਰ ਉਹ ਕਿਸ ਕਾਰਨ ਨਾਲ ਹੈ, ਇਸ ਗੱਲ ਦੀ ਜਾਣਕਾਰੀ ਫਿਲਹਾਲ ਕੰਪਨੀ ਨੇ ਨਹੀਂ ਦਿੱਤੀ ਹੈ।
ਇਸ ਤੋਂ ਬਾਅਦ ਵਨਪਲਸ ਨੇ ਹੁਣ ਆਕਸੀਜਨ OS 5.0 ਵਰਜਨ ਨੂੰ ਫਿਲਹਾਲ ਜਾਰੀ ਕੀਤੇ ਜਾਣ ਤੇ ਰੋਕ ਦਿੱਤੀ ਹੈ ਅਤੇ ਹੁਣ ਉਹ ਆਕਸੀਜਨOS 5.0.1 ਨੂੰ ਜਾਰੀ ਕਰਣ ਦੀ ਤਿਆਰੀ ਕਰ ਰਹੀ ਹੈ, ਜਿਸ ਨੂੰ ਆਉਣ ਵਾਲੇ ਸਮੇਂ 'ਚ ਜਲਦੀ ਹੀ ਜਾਰੀ ਕੀਤਾ ਜਾਵੇਗਾ। ਹਾਲਾਂਕਿ ਕੰਪਨੀ ਨੇ ਇਸ ਗੱਲ ਦੀ ਜਾਣਕਾਰੀ ਅਜੇ ਨਹੀਂ ਦਿੱਤੀ ਹੈ ਕਿ ਉਹ ਇਸ ਨੂੰ ਕਿੰਨੇ ਸਮੇਂ 'ਚ ਜਾਰੀ ਕਰੇਗੀ।
ਕੰਪਨੀ ਨੇ ਵਨਪਲਸ ਫੋਰਮ 'ਤੇ ਇਸ ਗੱਲ ਦੀ ਘੋਸ਼ਣਾ ਕੀਤੀ ਹੈ ਆਕਸੀਜਨ 5.0 'ਚ ਇਕ ਬਗ ਦੇ ਕਾਰਨ ਅਸੀਂ ਇਸ ਦੇ ਗਲੋਬਲੀ ਰੀਲੀਜ ਨੂੰ ਫਿਲਹਾਲ ਕੈਂਸਿਲ ਕਰ ਰਹੇ ਹਾਂ, ਅਤੇ ਹੁਣ ਅਸੀਂ ਆਕਸੀਜਨ 5.0.1 ਲਈ ਤਿਆਰੀ ਕਰ ਰਹੇ ਹਾਂ, ਜਿਸ ਨੂੰ ਜਲਦੀ ਹੀ ਜਾਰੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਦੱਸ ਦਈਏ ਕਿ ਵਨਪਲਸ ਸਾਥੀ-ਸੰਸਥਾਪਕ ਕਾਰਲ ਪੇਈ ਨੇ ਇਕ ਟਵੀਟ ਦੇ ਰਾਹੀਂ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਵਨਪਲਸ 5 ਨੂੰ ਹੀ ਫੇਸ ਅਨਲਾਕ ਫੀਚਰ ਵੀ ਮਿਲੇਗਾ। ਜੋ ਕਿ ਵਨਪਲਸ 5“ 'ਚ ਪਹਿਲਾਂ ਤੋਂ ਹੀ ਦਿੱਤਾ ਗਿਆ ਹੈ। ਦੱਸ ਦਈਏ ਕਿ ਇਹ ਨਵਾਂ ਫੇਸ ਅਨਲਾਕ ਫੀਚਰ ਕਾਫ਼ੀ ਫਾਸਟ ਹੈ ਅਤੇ ਕੰਪਨੀ ਦਾ ਕਹਿਣਾ ਹੈ ਕਿ ਇਸ ਤੋਂ ਸਮਾਰਟਫੋਨ ਕੇਵਲ 0.3 ਸੈਕਿੰਡਸ 'ਚ ਹੀ ਖੁੱਲ ਜਾਂਦਾ ਹੈ।
ਇਸ ਆਉਣ ਵਾਲੇ ਨਵੇਂ ਫਲੈਗਸ਼ਿਪ ਸਮਾਰਟਫੋਨ 'ਚ ਹੋ ਸਕਦਾ ਹੈ Super VOOC ਫੀਚਰ
NEXT STORY