ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲਸ ਪਿਛਲੇ ਕਈ ਮਹੀਨਿਆਂ ਤੋਂ ਆਪਣੇ ਫਲੈਗਸ਼ਿਪ ਸਮਾਰਟਫੋਨ ਵਨਪਲਸ 3 ਅਤੇ 3ਟੀ ਨੂੰ ਨਵਾਂ ਅਪਡੇਟ ਉਪਲੱਬਧ ਕਰਵਾ ਰਹੀ ਹੈ। ਕੰਪਨੀ ਲਗਾਤਾਰ ਇਸ ਸਮਾਰਟਫੋਨ ਦੇ ਸਾਫਟਵੇਅਰ ਨੂੰ ਅਪਡੇਟ ਕਰ ਰਹੀ ਹੈ। ਪਿਛਲੇ ਦਿਨੀਂ ਹੀ ਕੰਪਨੀ ਨੇ ਵਨਪਲਸ 3 ਅਤੇ 3ਟੀ ਲਈ ਆਕਸੀਜਨ ਓ. ਐੱਸ ਓਪੇਨ ਬੀਟਾ 5 ਅਪਡੇਟ ਪੇਸ਼ ਕੀਤਾ ਸੀ। ਉਥੇ ਹੀ ਹੁਣ ਇਸ ਸਮਾਰਟਫੋਨ ਲਈ ਕੰਪਨੀ ਨੇ ਨਵਾਂ ਆਕਸੀਜਨ ਓ. ਐੱਸ ਓਪੇਨ ਬੀਟਾ 6 ਅਪਡੇਟ ਜਾਰੀ ਕੀਤਾ ਹੈ। ਜਿਸ ਤੋਂ ਬਾਅਦ ਯੂਜ਼ਰਸ ਨੂੰ ਕਈ ਨਵੇਂ ਫੀਚਰਸ ਵੀ ਮਿਲਣਗੇ। ਇਸ ਤੋਂ ਇਲਾਵਾ ਵਨਪਲਸ 3 ਲਈ ਓਪੇਨ ਬੀਟਾ 15 ਅਪਡੇਟ ਜਾਰੀ ਕੀਤਾ ਗਿਆ ਹੈ। ਜਿੱਥੇ ਪਿਛਲੇ ਓਪੇਨ ਬੀਟਾ 5 ਅਪਡੇਟ 'ਚ ਬਗ ਰੀ-ਮੂਵਿੰਗ 'ਤੇ ਫੋਕਸ ਕੀਤਾ ਗਿਆ ਸੀ। ਉਥੇ ਹੀ, ਇਸ ਵਾਰ ਓਪੇਨ ਬੀਟਾ 6 'ਚ ਕਈ ਨਿਊ ਫੀਚਰਸ ਅਤੇ ਰੀ-ਫਰੇਸ਼ ਯੂ-ਆਈ ਸ਼ਾਮਿਲ ਹੈ।
ਕੰਪਨੀ ਦੀ ਸਾਈਟ 'ਤੇ ਦਿੱਤੀ ਜਾਣਕਾਰੀ ਮੁਤਾਬਕ ਵਨਪਲਸ 3ਟੀ 'ਚ ਆਕਸੀਜਨ ਓ. ਐੱਸ ਓਪੇਨ ਬੀਟਾ 6 ਅਪਡੇਟ ਜਾਰੀ ਹੋਣ ਤੋਂ ਬਾਅਦ ਖਾਸ ਬਦਲਾਵ ਇਸਦੇ ਡਾਇਲਰ 'ਚ ਹੋਵੇਗਾ। ਇਸ 'ਚ ਨਵੇਂ ਡਾਇਲਰ ਦੇ ਨਾਲ ਹੀ ਇਨਕਮਿੰਗ ਕਾਲ ਇੰਟਰਫੇਸ ਉਪਲੱਬਧ ਹੋਵੇਗਾ। ਜਿਸ 'ਚ ਯੂਜ਼ਰਸ ਕੇਵਲ ਸਵਾਇਪ ਰਾਹੀਂ ਕਾਲ ਰੀਸੀਵ ਕਰਨ ਤੋਂ ਇਲਾਵਾ ਉਸ ਨੂੰ ਰਿਜੈਕਟ ਵੀ ਕੀਤਾ ਜਾ ਸਕਦਾ ਹੈ। ਮਤਲਬ ਕਿ ਯੂਜ਼ਰਸ ਕਿਸੇ ਕਾਲ ਨੂੰ ਐਕਸੇਪਟ ਕਰਨ ਲਈ ਸਵਾਇਪ ਡਾਉਨ ਅਤੇ ਕਾਲ ਨੂੰ ਰਿਜੈਕਟ ਕਰਨ ਲਈ ਸਵਾਇਪ ਅਪ ਕਰ ਸਕਦੇ ਹਨ। ਨਵਾਂ ਇਨਕਮਿੰਗ ਕਾਲ ਇੰਟਰਫੇਸ ਜੇਸਚਰ ਨੂੰ ਵੀ ਸਪੋਰਟ ਕਰਦਾ ਹੈ।
ਵਨਪਲਸ 3ਟੀ ਲਈ ਜਾਰੀ ਕੀਤੇ ਗਏ ਆਕਸੀਜਨ ਓ. ਐੱਸ ਓਪੇਨ ਬੀਟਾ 6 ਅਪਡੇਟ 'ਚ ਮੈਸੇਜਿੰਗ, ਸੈਟਿੰਗ ਅਤੇ ਕਾਂਟੈਕਟ ਨੂੰ ਵੀ ਨਵਾਂ ਰੂਪ ਅਤੇ ਨਵਾਂ ਯੂਜਰ ਇੰਟਰਫੇਸ ਪ੍ਰਾਪਤ ਹੋਵੇਗਾ। ਉਥੇ ਹੀ ਇਸ ਅਪਡੇਟ 'ਚ ਨਵਾਂ ਬਲੂਟੁੱਥ ਆਪਟੀਮਾਇਜੇਸ਼ਨ ਵੀ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਾਈਟ ਮੋਡ ਅਤੇ ਡੁਪਲੀਕੇਟ ਕਾਂਟੇਕਟਸ ਬਗ ਨੂੰ ਵੀ ਫਿਕਸ ਕੀਤਾ ਗਿਆ ਹੈ। ਕੰਪਨੀ ਦੁਆਰਾ ਜਾਰੀ ਕੀਤਾ ਗਿਆ ਇਹ ਨਵਾਂ ਆਕਸੀਜਨ ਓ. ਐੱਸ ਅਪਡੇਟ ਫਿਲਹਾਲ ਬੀਟਾ ਵਰਜਨ ਦੇ ਰੁਪ 'ਚ ਉਪਲੱਬਧ ਹੈ ਜਿਸਦੀ ਵਰਤੋਂ ਸਿਰਫ ਲਿਮਟਿਡ ਯੂਜ਼ਰਸ ਹੀ ਕਰ ਸਕਦੇ ਹਨ।
Jio ਯੂਜ਼ਰਸ ਲਈ ਖੁਸ਼ਖਬਰੀ, ਫਿਰ ਤੋਂ ਬਣੀ ਨੰਬਰ 1 ਕੰਪਨੀ
NEXT STORY