ਗੈਜੇਟ ਡੈਸਕ– ਹੈਂਡਸੈੱਟ ਨਿਰਮਾਤਾ ਕੰਪਨੀ ਓਪੋ ਨੇ ਆਪਣੇ Oppo A83 (2018), Oppo F9 ਅਤੇ Oppo F9 Pro ਸਮਾਰਟਫੋਨਜ਼ ਦੀਆਂ ਕੀਮਤਾਂ ’ਚ 2,000 ਰੁਪਏ ਕਟੌਤੀ ਕਰ ਦਿੱਤੀ ਹੈ। ਮੈਰੀ ਕ੍ਰਿਸਮਸ ਅਤੇ ਨਿਊ ਯੀਅਰ 2019 ਸਪੈਸ਼ਲ ਆਫਰ ਤਹਿਤ ਕੀਮਤ ’ਚ ਕਟੌਤੀ ਕੀਤੀ ਗਈ ਹੈ। ਇਹ ਆਫਰ 31 ਜਨਵਰੀ 2019 ਤਕ ਯੋਗ ਹੈ।
ਗਾਹਕ ਆਨਲਾਈਨ ਅਤੇ ਆਫਲਾਈਨ ਕਿਤੋਂ ਵੀ ਇਨ੍ਹਾਂ ਸਮਾਰਟਫੋਨਜ਼ ਨੂੰ ਨਵੀਂ ਕੀਮਤ ’ਤੇ ਖਰੀਦ ਸਕਦੇ ਹਨ। ਗਾਹਕਾਂ ਨੂੰ ਈ.ਐੱਮ.ਆਈ. ਦੀ ਸੁਵਿਧਾ ਦੇਣ ਲਈ ਓਪੋ ਨੇ ਬਜਾਜ ਫਨਸਰਵ ਦੇ ਨਾਲ ਹੱਥ ਮਿਲਾਇਆ ਹੈ। ਸਭ ਤੋਂ ਪਹਿਲਾਂ ਗੱਲ Oppo A83 (2018) ਦੀ ਕੀਮਤ ਦੀ ਕਰਦੇ ਹਾਂ। ਇਸ ਹੈਂਡਸੈੱਟ ਨੂੰ ਪਹਿਲਾਂ 8,990 ਰੁਪਏ ’ਚ ਵੇਚਿਆ ਜਾਂਦਾ ਸੀ ਪਰ ਹੁਣ ਇਹ 8,490 ਰੁਪਏ ’ਚ ਮਿਲ ਜਾਵੇਗਾ। ਇਸ ਸਾਲ ਅਗਸਤ ’ਚ ਓਪੋ ਐਫ9 ਨੂੰ 19,990 ਰੁਪਏ ’ਚ ਲਾਂਚ ਕੀਤਾ ਗਿਆ ਸੀ ਪਰ ਹੁਣ ਇਹ ਫੋਨ 16,990 ਰੁਪਏ ’ਚ ਮਿਲ ਰਿਹਾ ਹੈ। ਅਕਤੂਬਰ ’ਚ ਸਮਾਰਟਫੋਨ ਦੀ ਕੀਮਤ ’ਚ 1,000 ਰੁਪਏ ਦੀ ਕਟੌਤੀ ਹੋਈ ਸੀ ਜਿਸ ਤੋਂ ਬਾਅਦ ਫੋਨ 18,990 ਰੁਪਏ ’ਚ ਵੇਚਿਆ ਜਾ ਰਿਹਾ ਸੀ।
ਓਪੋ ਐੱਫ9 ਦੇ ਨਾਲ ਓਪੋ ਐਫ9 ਪ੍ਰੋ ਨੂੰ ਵੀ ਭਾਰਤ ’ਚ ਲਾਂਚ ਕੀਤਾ ਗਿਆ ਸੀ। ਓਪੋ ਐੱਫ9 ਪ੍ਰੋ ਦਾ 64 ਜੀ.ਬੀ. ਵੇਰੀਐਂਟ 21,990 ਰੁਪਏ ’ਚ ਮਿਲੇਗਾ। ਲਾਂਚ ਤੋਂ ਬਾਅਦ ਇਹ ਫੋਨ 23,990 ਰੁਪਏ ’ਚ ਵੇਚਿਆ ਜਾਂਦਾ ਸੀ। ਇਸ ਦਾ 128 ਜੀ.ਬੀ. ਵੇਰੀਐਂਟ 2,000 ਰੁਪਏ ਦੀ ਕਟੌਤੀ ਤੋਂ ਬਾਅਦ ਹੁਣ 23,990 ਰੁਪਏ ’ਚ ਮਿਲ ਰਿਹਾ ਹੈ।
ਗੇਮਰਜ਼ ਲਈ ਨੂਬੀਆ ਰੈੱਡ ਮੈਜਿਕ ਗੇਮਿੰਗ ਸਮਾਰਟਫੋਨ ਭਾਰਤ 'ਚ ਲਾਂਚ
NEXT STORY