ਗੈਜੇਟ ਡੈਸਕ- ਗੂਗਲ ਨੇ ਆਪਣੇ ਕੁਇੱਕ ਸ਼ੇਅਰ ਫੀਚਰ 'ਚ ਇਕ ਨਵਾਂ QR ਕੋਡ ਸਕੈਨਿੰਗ ਫੀਚਰ ਪੇਸ਼ ਕੀਤਾ ਹੈ, ਜਿਸ ਨਾਲ ਐਂਡਰਾਇਡ ਡਿਵਾਈਸ ਵਿਚਾਲੇ ਫਾਈਲ ਸ਼ੇਅਰਿੰਗ ਪਹਿਲਾਂ ਨਾਲੋਂ ਜ਼ਿਆਦਾ ਆਸਾਨ ਹੋ ਗਈ ਹੈ। ਇਸ ਨਵੇਂ ਫੀਚਰ ਦਾ ਦਸੰਬਰ 'ਚ ਐਲਾਨ ਕੀਤਾ ਗਿਆ ਸੀ ਅਤੇ ਹੁਣ ਹੌਲੀ-ਹੌਲੀ ਯੂਜ਼ਰਜ਼ ਤਕ ਪਹੁੰਚ ਰਿਹਾ ਹੈ। ਇਸ ਤਹਿਤ ਯੂਜ਼ਰਜ਼ ਹੁਣ ਕੁਇੱਕ ਸ਼ੇਅਰ ਮੈਨੂ 'ਚ QR ਕੋਡ ਨੂੰ ਸਕੈਨ ਕਰਕੇ ਫਾਈਲ ਸਾਂਝੀ ਕਰ ਸਕਦੇ ਹਨ, ਜਿਸ ਨਾਲ ਕਾਨਟੈਕਟ ਨੂੰ ਸੇਵ ਕਰਨ ਜਾਂ ਡਿਵਾਈਸ ਨੂੰ ਪਹਿਲਾਂ ਤੋਂ ਵੈਰੀਫਾਈ ਕਰਨ ਦੀ ਲੋੜ ਨਹੀਂ ਰਹਿੰਦੀ।
ਇੰਝ ਕੰਮ ਕਰਦਾ ਹੈ QR ਕੋਡ ਸਕੈਨਿੰਗ ਫੀਚਰ
ਕੁਇੱਕ ਸ਼ੇਅਰ ਇਕ ਪੀਅਰ-ਟੂ-ਪੀਅਰ ਟਰਾਂਸਫਰ ਹੈ, ਜੋ ਯੂਜ਼ਰਜ਼ ਨੂੰ ਆਲੇ-ਦੁਆਲੇ ਦੇ ਐਂਡਰਾਇਡ, ਕ੍ਰੋਮ ਓ.ਐੱਸ. ਅਤੇ ਵਿੰਡੋਜ਼ ਆਧਾਰਿਤ ਡਿਵਾਈਸ 'ਤੇ ਇਮੇਜ, ਵੀਡੀਓ, ਡਾਕਿਊਮੈਂਟ, ਫੋਲਡਰ ਅਤੇ ਹੋਰ ਫਾਈਲਾਂ ਭੇਜਣ ਅਤੇ ਪ੍ਰਾਪਤ ਕਰਨ ਦੀ ਮਨਜ਼ੂਰੀ ਦਿੰਦਾ ਹੈ। ਇਹ ਫੀਚਰ ਬਲੂਟੁੱਥ ਅਤੇ ਵਾਈ-ਫਾਈ ਡਾਇਰੈਕਟ 'ਤੇ ਆਧਾਰਿਤ ਹੈ ਅਤੇ ਡਾਟਾ ਟਰਾਂਸਫਰ ਦੌਰਾਨ ਫਾਈਲਾਂ ਐਨਕ੍ਰਿਪਟਿਡ ਰਹਿੰਦੀਆਂ ਹਨ।
ਪਹਿਲਾਂ ਇਸ ਫੀਚਰ ਰਾਹੀਂ ਫਾਈਲ ਸ਼ੇਅਰ ਕਰਨ ਲਈ ਹੋਰ ਯੂਜ਼ਰਜ਼ ਨੂੰ ਸੰਪਰਕ ਦੇ ਰੂਪ 'ਚ ਜੋੜਨਾ ਜਾਂ ਡਿਵਾਈਸ ਨੂੰ ਵੈਰੀਫਾਈ ਕਰਨਾ ਪੈਂਦਾ ਸੀ ਪਰ ਹੁਣ 9to5Google ਦੀ ਰਿਪੋਰਟ ਮੁਤਾਬਕ ਇਸ ਵਿਚ QR ਕੋਡ ਸਕੈਨਿੰਗ ਦਾ ਫੀਚਰ ਜੋੜਿਆ ਗਿਆ ਹੈ। ਰਿਪੋਰਟ 'ਚ ਦੱਸਿਆ ਗਿਆਹੈ ਕਿ ਗੂਗਲ ਪਲੇਅ ਸਰਵਿਸਿਜ਼ ਨੂੰ ਵਰਜ਼ਨ 24.49.33 'ਤੇ ਅਪਡੇਟ ਕਰਨ ਨਾਲ ਇਹ ਫੀਚਰ ਆਨ ਹੋ ਜਾਵੇਗਾ।
ਇਹ ਵੀ ਪੜ੍ਹੋ- ਇਸ ਸਾਲ ਕਬਾੜ ਹੋ ਜਾਣਗੇ Windows 10 'ਤੇ ਚੱਲਣ ਵਾਲੇ ਕਰੋੜਾਂ ਕੰਪਿਊਟਰ
ਇਹ ਵੀ ਪੜ੍ਹੋ- ਆ ਗਏ ਅਨੋਖੇ ਈਅਰਬਡਸ, ਆਨ-ਕਾਲ ਆਡੀਓ ਨੂੰ 40 ਭਾਸ਼ਾਵਾਂ 'ਚ ਕਰ ਸਕੋਗੇ ਟਰਾਂਸਲੇਟ
QR ਕੋਡ ਨਾਲ ਫਾਈਲ ਸ਼ੇਅਰਿੰਗ
ਗੂਗਲ ਨੇ ਦਸੰਬਰ 'ਚ ਐਲਾਨ ਕਰਦੇ ਹੋਏ ਦੱਸਿਆ ਕਿ ਯੂਜ਼ਰਜ਼ ਹੁਣ ਮੀਡੀਆ ਫਾਈਲ ਦੀ ਚੋਣ ਕਰ ਸਕਦੇ ਹਨ, QR ਕੋਡ 'ਤੇ ਟੈਪ ਕਰ ਸਕਦੇ ਹਨ ਅਤੇ ਹੋਰ ਯੂਜ਼ਰਜ਼ ਇਸ ਨੂੰ ਸਕੈਨ ਕਰਕੇ ਸੁਰੱਖਿਅਤ ਫਾਈਲ ਟਰਾਂਸਫਰ ਸ਼ੁਰੂ ਕਰ ਸਕਦੇ ਹਨ। ਇਸ ਨਾਲ ਸੰਪਰਕ ਜੋੜਨ, ਡਿਵਾਈਸ ਵੈਰੀਫਿਕੇਸ਼ਨ ਕਰਨ ਜਾਂ ਡਿਵਾਈਸ ਦੀ ਸ਼ੇਅਰਿੰਗ ਸੈਟਿੰਗਸ ਬਦਲਣ ਦੀ ਲੋੜ ਖਤਮ ਹੋ ਜਾਂਦੀ ਹੈ। QR ਕੋਡ ਨੂੰ ਇਕ ਤੋਂ ਜ਼ਿਆਦਾ ਡਿਵਾਈਸ ਦੁਆਰਾ ਪੜ੍ਹਿਆ ਜਾ ਸਕਦਾ ਹੈ, ਜੋ ਇਕ ਹੀ ਸਮੇਂ 'ਚ ਕਈ ਡਿਵਾਈਸਾਂ 'ਤੇ ਫਾਈਲ ਭੇਜਣ ਲਈ ਉਪਯੋਗੀ ਹੈ। ਇਹ ਫੀਚਰ ਐਂਡਰਾਇਡ ਡਿਵਾਈਸ ਤਕ ਹੀ ਸੀਮਿਤ ਹੈ ਅਤੇ ਵਿੰਡੋਜ਼ ਲਈ ਕੁਇੱਕ ਸ਼ੇਅਰ ਐਪ 'ਚ ਉਪਲੱਬਧ ਨਹੀਂ ਹੈ।
ਇਹ ਵੀ ਪੜ੍ਹੋ- ਬਦਲਣ ਵਾਲਾ ਹੈ ਤੁਹਾਡਾ ਐਂਡਰਾਇਡ ਫੋਨ, ਜਲਦ ਮਿਲੇਗਾ iPhone ਵਾਲਾ ਇਹ ਖਾਸ ਫੀਚਰ
"Google ਦਾ ਨਵਾਂ AI ਫੀਚਰ: ਹਰ ਰੋਜ਼ 5 ਮਿੰਟ 'ਚ ਸੁਣੋ ਵੱਡੀਆਂ ਖਬਰਾਂ!".
NEXT STORY