ਗੈਜੇਟ ਡੈਸਕ– ਕੁਆਲਕਾਮ ਨੇ ਮਿਡ ਰੇਂਜ ਸਮਾਰਟਫੋਨਾਂ ਲਈ ਨਵਾਂ ਸਨੈਪਡ੍ਰੈਗਨ 678 ਪ੍ਰੋਸੈਸਰ ਪੇਸ਼ ਕਰ ਦਿੱਤਾ ਹੈ। ਇਸ ਨਵੇਂ ਪ੍ਰੋਸੈਸਰ ਨੂੰ ਕੰਪਨੀ ਮੌਜੂਦਾ 675 ਪ੍ਰੋਸੈਸਰ ਦੇ ਅਪਗ੍ਰੇਡਿਡ ਵਰਜ਼ਨ ਦੇ ਤੌਰ ’ਤੇ ਲੈ ਕੇ ਆਈਹੈ। ਨਵੇਂ ਸਨੈਪਡ੍ਰੈਗਨ 678 ਪ੍ਰੋਸੈਸਰ ਨਾਲ ਲੈਸ ਸਮਾਰਟਫੋਨਾਂ ’ਚ ਯੂਜ਼ਰ ਨੂੰ ਸ਼ਾਨਦਾਰ ਪਰਫਾਰਮੈਂਸ, ਬਿਹਤਰ ਫੋਟੋ/ਵੀਡੀਓ ਕੁਆਲਿਟੀ ਅਤੇ ਬੈਟਰੀ ਲਾਈਫ ਮਿਲੇਗੀ, ਅਜਿਹਾ ਕੰਪਨੀ ਨੇ ਦਾਅਵਾ ਕੀਤਾ ਹੈ।
ਇਹ ਵੀ ਪੜ੍ਹੋ– ਜਲਦੀ ਖ਼ਤਮ ਹੋ ਰਹੀ ਹੈ ਬੈਟਰੀ ਤਾਂ ਹੁਣੇ ਬਦਲੋ ਫੋਨ ਦੀਆਂ ਇਹ 4 ਸੈਟਿੰਗਾਂ
ਸਨੈਪਡ੍ਰੈਗਨ 678 ਪ੍ਰੋਸੈਸਰ ਦੀਆਂ ਖੂਬੀਆਂ
- ਸਨੈਪਡ੍ਰੈਗਨ 675 ਦੇ ਮੁਕਾਬਲੇ ਸਨੈਪਡ੍ਰੈਗਨ 678 ਕਾਫੀ ਐਡਵਾਂਸ ਹੈ ਕਿਉਂਕਿ ਇਹ 2.2Ghz ਤਕ ਦੀ ਕਲਾਕ ਸਪੀਡ ਸੁਪੋਰਟ ਕਰਦਾ ਹੈ। ਗ੍ਰਾਫਿਗਸ ਲਈ ਇਸ ਪ੍ਰੋਸੈਸਰ ’ਚ ਪਿਛਲੇ ਚਿਪਸੈੱਟ ਦੀ ਤਰ੍ਹਾਂ ਐਡਰੀਨੋ 612 ਜੀ.ਪੀ.ਯੂ. ਦਿੱਤਾ ਗਿਆ ਹੈ।
- ਕੰਪਨੀ ਨੇ ਇਸ ਨਵੇਂ ਪ੍ਰੋਸੈਸਰ ਨੂੰ ਖ਼ਾਸਤੌਰ ’ਤੇ ਮਿਡ ਰੇਂਜ ਸੈਗਮੈਂਟ ਦੇ ਸਮਾਰਟਫੋਨਾਂ ਨੂੰ ਧਿਆਨ ’ਚ ਰੱਖ ਕੇ ਤਿਆਰ ਕੀਤਾ ਗਿਆ ਹੈ। ਯੂਜ਼ਰਸ ਨੂੰ ਇਸ ਵਿਚ ਸ਼ਾਨਦਾਰ ਕੈਮਰਾ ਅਨੁਭਵ ਮਿਲੇਗਾ। ਸਪੈਕਟ੍ਰਾ 250L ISP ਟੈਕਨਾਲੋਜੀ ਵੀ ਇਸ ਵਿਚ ਦਿੱਤੀ ਗਈ ਹੈ ਜੋ ਕੈਮਰਾ ਕੁਆਲਿਟੀ ਨੂੰ ਕਾਫੀ ਬਿਹਤਰ ਬਣਾ ਦਿੰਦੀ ਹੈ।
- ਇਹ ਪ੍ਰੋਸੈਸਰ 48 ਮੈਗਾਪਿਕਸਲ ਤਕ ਦੇ ਰੀਅਰ ਕੈਮਰਾ ਸੈੱਟਅਪ ਨੂੰ ਸੁਪੋਰਟ ਕਰਦਾ ਹੈ, ਉਥੇ ਹੀ ਸੈਲਫੀ ਲਈ ਇਸ ਵਿਚ 16 ਮੈਗਾਪਿਕਸਲ ਤਕ ਦੇ ਡਿਊਲ ਫਰੰਟ ਸੈਂਸਰ ਦਾ ਇਸਤੇਮਾਲ ਕੀਤਾ ਗਿਆ ਹੈ।
- ਇਸ ਪ੍ਰੋਸੈਸਰ ਨਾਲ ਲੈਸ ਫੋਨ ’ਚ ਯੂਜ਼ਰ 4ਕੇ ਵੀਡੀਓ, ਸਲੋਅ-ਮੋਸ਼ਨ, 5x ਆਪਟਿਕਲ ਜ਼ੂਮ ਅਤੇ ਪੋਟਰੇਟ ਮੋਡ ਦਾ ਹੋਰ ਬਿਹਤਰ ਢੰਗ ਨਾਲ ਇਸਤੇਮਾਲ ਕਰ ਸਕਣਗੇ।
ਇਹ ਵੀ ਪੜ੍ਹੋ– ਪੁਰਾਣੇ TV ਨੂੰ ਦੋ ਮਿੰਟ ’ਚ ਬਣਾਓ ਸਮਾਰਟ TV, ਇਹ ਹਨ ਆਸਾਨ ਤਰੀਕੇ
ਗੇਮਿੰਗ ਦਾ ਮਿਲੇਗਾ ਬਿਹਤਰ ਅਨੁਭਵ
ਇਹ ਪ੍ਰੋਸੈਸਰ ਉਨ੍ਹਾਂ ਯੂਜ਼ਰਸ ਲਈ ਵੀ ਕਾਫੀ ਖ਼ਾਸ ਹੈ ਜਿਨ੍ਹਾਂ ਨੂੰ ਗੇਮਿੰਗ ਦਾ ਸ਼ੌਂਕ ਹੈ। ਇਹ ਪ੍ਰੋਸੈਸਰ ਫਾਸਟ ਗ੍ਰਾਫਿਕਸ ਰੈਂਡਰਿੰਗ, ਹਾਈ ਫਰੇਮ ਰੇਟ ’ਤੇ ਸ਼ਾਰਟ ਵਿਜ਼ੁਅਲ ਅਤੇ ਘੱਟ ਫਰੇਮ ਡ੍ਰੋਪਸ ਨਾਲ ਆਉਂਦਾ ਹੈ।
ਇਹ ਵੀ ਪੜ੍ਹੋ– Google Maps ਦੀ ਇਕ ਗਲਤੀ ਕਾਰਨ ਨੌਜਵਾਨ ਨੂੰ ਮਿਲੀ ਦਰਦਨਾਕ ਮੌਤ
ਮਿਲੇਗੀ ਫਾਸਟ ਇੰਟਰਨੈੱਟ ਦੀ ਸਪੀਡ
ਕੁਆਲਕਾਮ ਦਾ ਇਹ ਨਵਾਂ ਪ੍ਰੋਸੈਸਰ ਸਨੈਪਡ੍ਰੈਗਨ X12 LTE ਮਾਡਮ ਨਾਲ ਆਉਂਦਾ ਹੈ। ਇਸ ਨਵੇਂ ਪ੍ਰੋਸੈਸਰ ਨਾਲ 600Mbps ਤਕ ਦੀ ਡਾਊਨਲੋਡ ਅਤੇ 150Mbps ਤਕ ਦੀ ਅਪਲੋਡ ਸਪੀਡ ਮਿਲਦੀ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਪ੍ਰੋਸੈਸਰ ਯੂਜ਼ਰਸ ਨੂੰ ਖ਼ਰਾਮ ਅਤੇ ਬਿਜ਼ੀ ਨੈੱਟਵਰਕ ਵਾਲੇ ਇਲਾਕੇ ’ਚ ਵੀ ਫਾਸਟ ਕੁਨੈਕਸ਼ਨ ਆਫਰ ਕਰੇਗਾ।
Dell ਲਿਆਈ 11ਵੀਂ ਜਨਰੇਸ਼ਨ ਦੇ ਇੰਟੈਲ ਪ੍ਰੋਸੈਸਰ ਵਾਲਾ ਲੈਪਟਾਪ, ਕੀਮਤ ਕਰ ਦੇਵੇਗੀ ਹੈਰਾਨ
NEXT STORY