ਜਲੰਧਰ— ਰਿਲਾਇੰਸ ਰਿਟੇਲ ਦੇ ਬ੍ਰਾਂਡ ਲਾਇਫ ਨੇ ਨਵਾਂ ਸਮਾਰਟਫੋਨ ਫਲੇਮ 6 ਲਾਂਚ ਕੀਤਾ ਹੈ। ਇਸ ਨੂੰ ਕੰਪਨੀ ਨੇ ਆਪਣੇ ਵੈੱਬਸਾਈਟ 'ਤੇ ਲਿਸਟ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਹੀ ਕੰਪਨੀ ਨੇ ਫਲੇਮ 3 ਅਤੇ ਫਲੇਮ 4 ਸਮਾਰਟਫੋਨ ਲਾਂਚ ਕੀਤੇ ਸਨ।
ਲਾਇਫ ਫਲੇਮ 6 ਐਂਡ੍ਰਾਇਡ 5.1 ਲਾਲੀਪਾਪ 'ਤੇ ਚੱਲੇਗਾ। ਇਸ ਸਮਾਰਟਫੋਨ 'ਚ 4-ਇੰਚ ਦੀ ਡਿਸਪਲੇ ਦਿੱਤੀ ਗਈ ਹੈ ਜਿਸ ਦਾ ਰੈਜ਼ੋਲਿਊਸ਼ਨ 480x800 ਪਿਕਸਲ ਅਤੇ ਪਿਕਸਲ ਡੇਨਸਿਟੀ 218ppi ਹੈ। ਇਸ 'ਤੇ ਅਸਾਹੀ ਡ੍ਰੈਗਨਟ੍ਰੇਲ ਗਲਾਸ ਵੀ ਲੱਗਾ ਹੈ।
ਇਸ ਫੋਨ 'ਚ 1.5 ਗੀਗਾਹਰਟਜ਼ ਦੇ ਕਵਾਡ-ਕੋਰ ਪ੍ਰੋਸੈਸਰ ਨਾਲ 512 ਐੱਮ.ਬੀ. ਰੈਮ ਅਤੇ 400 ਪੀ2 ਜੀ.ਪੀ.ਯੂ. ਲੱਗਾ ਹੈ। ਇਸ ਫੋਨ ਦੀ ਇੰਟਰਨਲ ਮੈਮਰੀ 4ਜੀ.ਬੀ. ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 32ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
ਫੋਨ 'ਚ ਐੱਲ.ਈ.ਡੀ. ਫਲੈਸ਼ ਦੇ ਨਾਲ 2 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਫਰੰਟ ਕੈਮਰਾ ਵੀ 2 ਮੈਗਾਪਿਕਸਲ ਦਾ ਹੀ ਹੈ। 126x64x10.6mm ਡਾਇਮੈਂਸ਼ਨ ਵਾਲੇ ਇਸ ਫੋਨ ਦਾ ਭਾਰ 162 ਗ੍ਰਾਮ ਹੈ। ਇਸ ਵਿਚ 1750ਐੱਮ.ਏ.ਐੱਚ. ਪਾਵਰ ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ 4.5 ਘੰਟਿਆਂ ਦਾ ਟਾਕਟਾਈਮ ਅਤੇ 175 ਘੰਟਿਆਂ ਦਾ ਸਟੈਂਡਬਾਈ ਟਾਈਮ ਦੇ ਸਕਦੀ ਹੈ।
ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਲਾਇਫ ਫਲੇਮ 6 4ਜੀ ਐੱਲ.ਈ.ਟੀ., ਵੀ.ਓ.ਐੱਲ.ਟੀ.ਈ., ਵਾਈ-ਫਾਈ, ਜੀ.ਪੀ.ਐੱਸ., ਬਲੂਟੁਥ ਅਤੇ ਮਾਈਕ੍ਰੋ-ਯੂ.ਐੱਸ.ਬੀ. ਸਪੋਰਟ ਕਰਦਾ ਹੈ। ਇਹ ਡਿਊਲ ਸਿਮ ਸਮਾਰਟਫੋਨ ਹੈ ਜਿਸ ਵਿਚ ਇਕ ਰੈਗੂਲਰ ਅਤੇ ਦੂਜੀ ਮਾਈਕ੍ਰੋ-ਸਿਮ ਪੈਂਦੀ ਹੈ। ਦੋਵੇਂ ਸਲਾਟ 'ਤੇ 4ਜੀ ਇਸਤੇਮਾਲ ਹੋ ਸਕਦਾ ਹੈ ਪਰ ਇਕ ਸਮੇਂ 'ਤੇ ਇਕ ਹੀ ਸਿਮ ਕਾਰਡ 'ਤੇ 4ਜੀ ਚੱਲੇਗਾ। ਦੂਜੇ 'ਤੇ 2ਜੀ ਚੱਲੇਗਾ।
ਇਸ ਸਮਾਰਟਫੋਨ ਦੀ ਕੀਮਤ 3,999 ਰੁਪਏ ਰੱਖੀ ਗਈ ਹੈ। ਇਹ ਰਿਲਾਇੰਸ ਡਿਜੀਟਲ ਅਤੇ ਡਿਜੀਟਲ ਐਕਸਪ੍ਰੈੱਸ ਵਰਗੇ ਆਫਲਾਈਨ ਸਟੋਰਸ ਤੋਂ ਖਰੀਦਿਆ ਜਾ ਸਕਦਾ ਹੈ। ਇਸ ਨੂੰ ਬਲੈਕ ਵੇਰੀਅੰਟ 'ਚ ਉਤਾਰਿਆ ਗਿਆ ਹੈ।
ਇੰਝ ਪਾਓ ਵਾਪਸ ਸਮਾਰਟਫੋਨ ਦਾ ਡਿਲੀਟ ਹੋਇਆ ਡਾਟਾ
NEXT STORY