ਜਲੰਧਰ : ਫਰਾਂਸੀਸੀ ਬਹੁਰਾਸ਼ਟਰੀ ਵਾਹਨ ਨਿਰਮਾਤਾ ਕੰਪਨੀ ਰੇਨਾਲਟ ਨੇ ਨਵੀਂ ਕਵਿਡ ਕਲਾਇੰਬਰ (Kwid Climber) ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਕਾਰ ਦੇ 5 ਸਪੀਡ ਮੈਨੂਅਲ ਟਰਾਂਸਮਿਸ਼ਨ ਵੇਰਿਅੰਟ ਦੀ ਕੀਮਤ 4.30 ਲੱਖ ਰੁਪਏ ਰੱਖੀ ਗਈਆਂ ਹਨ ਉਥੇ ਹੀ ਇਸ ਦਾ AMT ਆਟੋਮੈਟਿਕ ਵੇਰਿਅੰਟ 4.60 ਲੱਖ ਰੁਪਏ ਕੀਮਤ 'ਚ ਮਿਲੇਗਾ। ਇਸ ਕਾਰ ਨੂੰ ਤਿੰਨ ਕਲਰ ਆਪਸ਼ਨਸ 'ਚ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।
ਇੰਜਣ ਪਾਵਰ
ਇੰਜਣ ਦੀ ਗੱਲ ਕੀਤੀ ਜਾਵੇ ਤਾਂ ਇਸ ਕਾਰ ਵਿੱਚ 999 ਸੀ . ਸੀ ਦਾ 3 ਸਿਲੈਂਡਰ 12 ਵਾਲਵ ਪੈਟਰੋਲ ਇੰਜਣ ਲਗਾ ਹੈ ਜੋ 67 ਬੀ . ਐੱਚ. ਪੀ ਦੀ ਪਾਵਰ ਅਤੇ 91 ਐੱਨ. ਐੱਮ ਦਾ ਟਾਰਕ ਪੈਦਾ ਕਰਦਾ ਹੈ। ਰੇਨਾਲਟ ਨੇ ਦਾਅਵਾ ਕੀਤਾ ਹੈ ਕਿ ਇਸ ਇੰਜਣ ਤੋਂ ਇਹ ਕਾਰ 23.01 ਕਿਲੋਮੀਟਰ ਪ੍ਰਤੀ ਲਿਟਰ ਦੀ ਮਾਇਲੇਜ ਦਿੰਦੀ ਹੈ। ਕੰਪਨੀ ਨੇ ਕਿਹਾ ਹੈ ਕਿ ਇਸ ਕਾਰ ਦੇ ਇੰਟੀਰਿਅਰ 'ਚ 17 ਤਰ੍ਹਾਂ ਦੇ ਬਦਲਾਵ ਕੀਤੇ ਗਏ ਹਨ ਜਿਸ ਨਾਲ ਕਾਰ ਦੀ ਕੀਮਤ 'ਚ 29,000 ਰੁਪਏ ਦਾ ਵਾਧਾ ਹੋਇਆ ਹੈ।
ਲਾਂਚ ਈਵੇਂਟ-
ਲਾਂਚ ਦੇ ਮੌਕੇ 'ਤੇ ਰੇਨਾਲਟ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਕੰਟਰੀ ਸੀ. ਈ. ਓ ਸੁਮਿਤ ਸਾਹਿਨੀ ਨੇ ਕਿਹਾ ਹੈ ਕਿ ਗਾਹਕ ਦੀਆਂ ਜਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਇਹ ਨਵੀਂ ਕਾਰ ਪੇਸ਼ ਕੀਤੀ ਹੈ। ਇਸ ਕਾਰ ਨੂੰ ਖਾਸ ਤੌਰ 'ਤੇ ਨੌਜਵਾਨ ਜਨਰੇਸ਼ਨ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ ਹੈ। ਨਾਲ ਹੀ ਕਿਹਾ ਗਿਆ ਕਿ ਅਸੀ ਲੋਕਾਂ ਦੀ ਜ਼ਰੂਰਤ ਨੂੰ ਧਿਆਨ 'ਚ ਰੱਖ ਦੇ ਹੋਏ ਨਵੇਂ ਪ੍ਰੋਡਕਟਸ ਲੈ ਕੇ ਆਉਂਦੇ ਹਨ ਜਿਨ੍ਹਾਂ ਨੂੰ ਲੋਕ ਕਾਫ਼ੀ ਪਸੰਦ ਵੀ ਕਰਦੇ ਹਾਂ।
ਬਿਹਤਰੀਨ ਫੀਚਰਸ ਨਾਲ ਲਾਂਚ ਹੋਇਆ ਦੁਨੀਆਂ ਦਾ ਸਭ ਤੋਂ ਸਸਤਾ 4G ਫੋਨ
NEXT STORY