ਗੈਜੇਟ ਡੈਸਕ– ਰਿਲਾਇੰਸ ਇੰਡਸਟਰੀ ਦੀ 43ਵੀਂ ਐਨੁਅਲ ਜਨਰਲ ਮੀਟਿੰਗ ਯਾਨੀ ਏ.ਜੀ.ਐੱਮ. ਅੱਜ ਦੁਪਹਿਰ ਨੂੰ 2 ਵਜੇ ਸ਼ੁਰੂ ਹੋਵੇਗੀ। ਕੋਰੋਨਾ ਮਹਾਮਾਰੀ ਕਾਰਨ ਪਹਿਲੀ ਵਾਰ ਇਸ ਬੈਠਕ ਨੂੰ ਵਰਚੁਅਲੀ ਆਯੋਜਿਤ ਕੀਤਾ ਜਾਵੇਗਾ। ਕੰਪਨੀ ਦੇ ਚੇਅਰਮੈਨ ਅਤੇ ਐੱਮ.ਡੀ. ਮੁਕੇਸ਼ ਅੰਬਾਨੀ ਨਾਲ ਇਸ ਬੈਠਕ ’ਚ ਵਰਚੁਅਲੀ 1 ਲੱਖ ਤੋਂ ਜ਼ਿਆਦਾ ਸ਼ੇਅਰ ਹੋਲਡਰ ਮੌਜੂਦ ਰਹਿਣਗੇ। ਇਸ ਬੈਠਕ ਤੋਂ ਪਹਿਲਾਂ ਕੰਪਨੀ ਨੇ ਲੋਕਾਂ ਲਈ ਵਟਸਐਪ ਚੈਟਬਾਟ ਵੀ ਪੇਸ਼ ਕੀਤਾ ਹੈ। ਤੁਸੀਂ ਆਪਣੇ ਮੋਬਾਇਲ ’ਚ ਸਿਰਫ +91 79771 11111 ਨੰਬਰ ਸੇਵ ਕਰਕੇ Hi ਲਿਖ ਕੇ ਸੈਂਡ ਕਰੋਗੋ ਜਿਸ ਤੋਂ ਬਾਅਦ ਬੈਠਕ ਨਾਲ ਜੁੜੀ ਅਹਿਮ ਜਾਣਕਾਰੀ ਵਟਸਐਪ ’ਤੇ ਹੀ ਤੁਹਾਨੂੰ ਮਿਲ ਜਾਵੇਗੀ। 43ਵੀਂ ਐਨੁਅਲ ਜਨਰਲ ਮੀਟਿੰਗ ’ਚ ਭਵਿੱਖ ਦੀਆਂ ਯੋਜਨਾਵਾਂ ਦੀ ਝਲਕ ਪੇਸ਼ ਕਰਨ ਤੋਂ ਇਲਾਵਾ ਨਵੇਂ ਜਿਓ ਫੋਨ 3 ਨੂੰ ਵੀ ਲਾਂਚ ਕੀਤਾ ਜਾ ਸਕਦਾ ਹੈ।

ਇੰਝ ਵੇਖ ਸਕਦੇ ਹੋ AGM Live
ਦੁਪਹਿਰ ਨੂੰ 2 ਵਜੇ ਤੋਂ ਸ਼ੁਰੂ ਹੋਣ ਵਾਲੀ ਇਸ ਬੈਠਕ ਨੂੰ ਕੰਪਨੀ ਦੀ ਅਧਿਕਾਰਤ ਸਾਈਟ, ਫੇਸਬੁੱਕ ਪੇਜ, ਟਵਿਟਰ ਅਤੇ ਯੂਟਿਊਬ ਚੈਨਲ ’ਤੇ ਵੇਖਿਆ ਜਾ ਸਕਦਾ ਹੈ। ਅਜਿਹੇ ’ਚ ਕੰਪਨੀ ਨੇ ਲੋਕਾਂ ਲਈ ਵਟਸਐਪ ਚੈਟਬਾਟ ਵੀ ਪੇਸ਼ ਕੀਤਾ ਹੈ। ਤੁਸੀਂ ਆਪਣੇ ਮੋਬਾਇਲ ’ਚ ਸਿਰਫ +91 79771 11111 ਨੰਬਰ ਸੇਵ ਕਰਕੇ Hi ਲਿਖ ਕੇ ਸੈਂਡ ਕਰੋਗੋ ਜਿਸ ਤੋਂ ਬਾਅਦ ਬੈਠਕ ਨਾਲ ਜੁੜੀ ਅਹਿਮ ਜਾਣਕਾਰੀ ਵਟਸਐਪ ’ਤੇ ਹੀ ਤੁਹਾਨੂੰ ਮਿਲ ਜਾਵੇਗੀ।
ਜਿਓ ਫੋਨ 3 ਹੋ ਸਕਦਾ ਹੈ ਲਾਂਚ
ਇਸ ਮੌਕੇ ਕੰਪਨੀ ਆਪਣਾ ਅਗਲਾ ਜਿਓ ਫੋਨ 3 ਲਾਂਚ ਕਰ ਸਕਦੀ ਹੈ। ਪਿਛਲੇ ਦੋਵਾਂ ਡਿਵਾਈਸਿਜ਼ ਦਾ ਜਿਓ ਫੋਨ 3 ਇਕ ਅਪਗ੍ਰੇਡ ਮਾਡਲ ਹੋਵੇਗਾ। 5 ਇੰਚ ਦੀ ਡਿਸਪਲੇਅ ਨਾਲ ਆਉਣ ਵਾਲੇ ਇਸ ਜਿਓ ਫੋਨ 3 ’ਚ 2 ਜੀ.ਬੀ. ਰੈਮ ਨਾਲ 64 ਜੀ.ਬੀ. ਦੀ ਸਟੋਰੇਜ ਦਿੱਤੀ ਜਾ ਸਕਦੀ ਹੈ। ਇਸ ਫੋਨ ’ਚ 5 ਮੈਗਾਪਿਕਸਲ ਦਾ ਮੇਨ ਕੈਮਰਾ ਅਤੇ 2,800mAh ਦੀ ਬੈਟਰੀ ਮਿਲ ਸਕਦੀ ਹੈ। ਸਾਹਮਣੇ ਆਏ ਲੀਕਸ ਦੀ ਮੰਨੀਏ ਤਾਂ ਇਸ ਫੋਨ ਨੂੰ ਮੀਡੀਆਟੈੱਕ ਪ੍ਰੋਸੈਸਰ ਨਾਲ ਲਿਆਇਆ ਜਾ ਸਕਦਾ ਹੈ।
ਜਿਓ ਦੀ ਬਾਦਸ਼ਾਹੀ ਬਰਕਰਾਰ, ਮਾਰਚ 'ਚ ਕਰੀਬ 47 ਲੱਖ ਗਾਹਕ ਜੋੜੇ
NEXT STORY