ਆਟੋ ਡੈਸਕ- ਰਾਇਲ ਐਨਫੀਲਡ ਆਪਣੀ ਐਡਵੇਂਚਰ ਟੂਰਰ ਬਾਈਕ ਹਿਮਾਲਿਅਨ 650 ਦਾ ਨਵਾਂ ਤੇ ਪਾਵਰਫੁੱਲ ਅਵਤਾਰ 'ਤੇ ਕੰਮ ਕਰ ਰਿਹਾ ਹੈ। ਅਨੁਮਾਨ ਹੈ ਕਿ ਰਾਇਲ ਐਨਫੀਲਡ ਹਿਮਾਲਿਅਨ 650 ਦੇ ਨਵਾਂ ਤੇ ਪਾਵਰਫੁੱਲ ਅਵਤਾਰ ਨੂੰ ਇਸ ਸਾਲ ਮਤਲਬ 2019 ਦੇ ਅਖਿਰ ਫਿਰ 2020 ਦੀ ਸ਼ੁਰੂਆਤ 'ਚ ਲਾਂਚ ਕੀਤਾ ਜਾ ਸਕਦਾ ਹੈ। ਨਵੀਂ ਰਾਇਲ ਐਨਫੀਲਡ ਹਿਮਾਲਿਅਨ 650 'ਚ ਹਾਲ ਹੀ 'ਚ ਲਾਂਚ ਹੋਈ ਇੰਟਰਸੈਪਟਰ 650 ਤੇ ਕਾਂਟੀਨੈਂਟਲ ਜੀ. ਟੀ 650 ਦੀ ਤਰ੍ਹਾਂ ਹੀ ਪੈਰੇਲਲ-ਟਵਿਨ ਇੰਜਣ ਦਿੱਤਾ ਜਾਵੇਗਾ।
ਨਵੇਂ ਪਾਵਰਫੁੱਲ ਇੰਜਣ ਤੋਂ ਇਲਾਵਾ ਰਾਇਲ ਐਨਫੀਲਡ ਹਿਮਾਲੀਅਨ 650 ਦੇ ਸਾਰੇ ਅਪਡੇਟ ਤੇ ਐਡੀਸ਼ਨਲ ਫੀਚਰਸ ਤੇ ਇਕਵਿਪਮੈਂਟ ਦੇ ਨਾਲ ਆਵੇਗਾ। ਨਵੇਂ ਰਾਇਲ ਐਨਫੀਲਡ ਹਿਮਾਲਿਅਨ 650 ਦੇ ਸਭ ਤੋਂ ਵੱਡੇ ਅਪਡੇਟ ਦੀ ਗੱਲ ਕਰੀਏ ਤਾਂ ਇਸ ਨੂੰ ਨਵੇਂ ਡਿਜ਼ਾਈਨ ਚੈਸੀ 'ਤੇ ਬਣਾਇਆ ਜਾਵੇਗਾ, ਤਾਂ ਕਿ ਇਸ 'ਚ ਨਵਾਂ ਇੰਜਣ ਫਿੱਟ ਕੀਤਾ ਜਾ ਸਕੇ। ਇਸ ਦੇ ਸਸਪੈਂਸ਼ਨ ਨੂੰ ਵੀ ਅਪਗਰੇਡ ਕੀਤਾ ਜਾਵੇਗਾ।
ਬ੍ਰੇਕ ਦੇ ਮਾਮਲੇ 'ਚ ਵੀ ਹੋ ਸਕਦਾ ਹੈ ਕਿ ਰਾਇਲ ਐਨਫੀਲਡ ਹਿਮਾਲਿਅਨ 650 'ਚ ਨਵੀਂ ਲਾਂਚ ਹੋਈ 650 ਟਵਿੰਸ ਦੀ ਤਰ੍ਹਾਂ ਹੀ ਵੱਡੀ ਡਿਸਕ ਲਗਾਈ ਜਾਵੇਗੀ। ਇਸ ਤੋਂ ਇਲਾਵਾ ਨਵੀਂ ਰਾਇਲ ਐਨਫੀਲਡ ਹਿਮਾਲਿਅਨ 650 'ਚ ਸਵਿਚੇਬਲ ਏ. ਬੀ. ਐੱਸ ਵੀ ਲਗਾਇਆ ਜਾਵੇਗਾ।
ਜਿਵੇਂ ਕਿ ਉਪਰ ਪਹਿਲਾਂ ਹੀ ਦੱਸਿਆ ਕਿ ਨਵੇਂ ਰਾਈਲ ਐਨਫੀਲਡ ਹਿਮਾਲਿਅਨ 650 'ਚ 650 ਟਵਿੰਸ ਦੀ ਤਰ੍ਹਾਂ ਹੀ ਪਾਵਰਫੁੱਲ ਇੰਜਣ ਦਿੱਤਾ ਜਾਵੇਗਾ। 650 ਸੀ. ਸੀ ਦਾ ਇਹ ਪੈਰੇਲਲ-ਟਵਿੰਸ ਏਅਰ/ਆਇਲ-ਕੁਲਡ ਇੰਜਣ 47 ਬੀ. ਐੱਚ. ਪੀ ਦੀ ਪਾਵਰ ਤੇ 52 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 6-ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।
ਫਿਲਹਾਲ ਰਾਇਲ ਐਨਫੀਲਡ ਹਿਮਾਲਿਅਨ 650, 411 ਸੀ. ਸੀ ਸਿੰਗਲ-ਸਿਲੰਡਰ ਏਅਰ-ਕੁਲਡ ਇੰਜਣ ਦੇ ਨਾਲ ਆਉਂਦਾ ਹੈ ਜੋ ਕਿ 24.5 ਬੀ.ਐੱਚ. ਪੀ ਦੀ ਪਾਵਰ ਤੇ 32 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਨਿਸ਼ਚਿਤ ਤੌਰ 'ਤੇ ਨਵਾਂ 650 ਸੀ. ਸੀ. ਇੰਜਣ ਇਸ ਨੂੰ ਪੂਰੀ ਤਰ੍ਹਾਂ ਨਾਲ ਬਦਲ ਦੇਵੇਗਾ।
ਪਰ ਕੰਪਨੀ ਦੇ ਤੋਂ ਰਾਇਲ ਐਨਫੀਲਡ ਹਿਮਾਲਿਅਨ 650 ਨੂੰ 650 ਸੀ. ਸੀ ਇੰਜਣ ਤੋਂ ਅਪਗ੍ਰੇਡ ਤੇ ਲਾਂਚ ਕੀਤੇ ਜਾਣ ਦੀ ਕੋਈ ਆਧਿਕਾਰਤ ਜਾਣਕਾਰੀ ਨਹੀਂ ਆਈ ਹੈ। ਜੇਕਰ ਇਸ ਨੂੰ 650 ਸੀ. ਸੀ. ਇੰਜਣ ਦੇ ਨਾਲ ਲਾਂਚ ਕੀਤਾ ਜਾਂਦਾ ਹੈ ਤਾਂ ਇਸ ਦੀ ਕੀਮਤ 650 ਟਵਿੰਸ ਦੀ ਤਰ੍ਹਾਂ ਹੀ 3 ਲੱਖ ਰੁਪਏ ਐਕਸ-ਸ਼ੋਰੂਮ ਦੇ ਕਰੀਬ ਰਹੇਗੀ।
ਸੈਮਸੰਗ ਗਲੈਕਸੀ ਨੋਟ 9 ਲਈ ਐਂਡ੍ਰਾਇਡ Pie ਦੀ ਅਪਡੇਟ ਮਿਲਣੀ ਸ਼ੁਰੂ
NEXT STORY