ਗੈਜੇਟ ਡੈਸਕ- ਸਮਾਰਟਫੋਨ ਬ੍ਰਾਂਡ ਸੈਮਸੰਗ ਨੇ ਆਪਣੇ ਕਰਮਚਾਰੀਆਂ ਲਈ ਚੈਟਜੀਪੀਟੀ ਵਰਗੇ ਏ.ਆਈ. ਟੂਲ ਦੀ ਵਰਤੋਂ 'ਤੇ ਰੋਕ ਲਗਾ ਦਿੱਤੀ ਹੈ। ਇਹ ਬੈਨ ਕਰਮਚਾਰੀਆਂ ਦੁਆਰਾ ਪਲੇਟਫਾਰਮ 'ਤੇ ਕੰਪਨੀ ਦਾ ਸੰਵੇਦਨਸ਼ੀਲ ਕੋਡ ਲੀਕ ਦਾ ਪਤਾ ਲੱਗਣ ਤੋਂ ਬਾਅਦ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ ਚੈਟਜੀਪੀਟੀ ਨੂੰ ਇਟਲੀ 'ਚ ਇਕ ਮਹੀਨੇ ਤਕ ਬੈਨ ਕੀਤਾ ਗਿਆ ਸੀ।
ਇਸ ਲਈ ਲਗਾਇਆ ਬੈਨ
ਬਲੂਮਬਰਗ ਦੀ ਰਿਪੋਰਟ ਮੁਤਾਬਕ, ਦੱਖਣ ਕੋਰੀਆ ਦੀ ਕੰਪਨੀ ਨੇ ਸੋਮਵਾਰ ਨੂੰ ਆਪਣੇ ਸਭ ਤੋਂ ਵੱਡੀਆਂ ਡਿਵੀਜ਼ਨਾਂ 'ਚੋਂ ਇਕ 'ਚ ਕਰਮਚਾਰੀਆਂ ਨੂੰ ਸੂਚਿਤ ਕੀਤਾ। ਡਾਕਿਊਮੈਂਟ ਮੁਤਾਬਕ, ਕੰਪਨੀ ਇਸ ਗੱਲ ਤੋਂ ਚਿੰਤਤ ਹੈ ਕਿ ਗੂਗਲ ਬਾਰਡ ਅਤੇ ਬਿੰਜ ਸਣੇ ਅਜਿਹੇ ਆਰਟੀਫੀਸ਼ੀਅਲ ਇੰਟੈਲੀਜੈਂਸ ਪਲੇਟਫਾਰਮ 'ਤੇ ਪ੍ਰਸਾਰਿਤ ਡਾਟਾ ਬਾਹਰੀ ਸਰਵਰਾਂ 'ਤੇ ਸਟੋਰ ਕੀਤਾ ਜਾਦਾ ਹੈ, ਜਿਸ ਨਾਲ ਇਸਨੂੰ ਮੁੜ ਪ੍ਰਾਪਤ ਕਰਨਾ ਅਤੇ ਮਿਟਾਉਣਾ ਮੁਸ਼ਕਲ ਹੋ ਜਾਂਦਾ ਹੈ ਅਤੇ ਦੂਜੇ ਉਪਭੋਗਤਾਵਾਂ ਲਈ ਉਪਲੱਬਧ ਕਰਵਾਇਆ ਜਾ ਸਕਦਾ ਹੈ।
ਕੰਪਨੀ ਨੇ ਪਿਛਲੇ ਮਹੀਨੇ ਆਂਤਰਿਕ ਰੂਪ ਨਾਲ ਏ.ਆਈ. ਡਿਵਾਈਸ ਦੀ ਵਰਤੋਂ ਬਾਰੇ ਇਕ ਸਰਵੇ ਕੀਤਾ ਸੀ ਅਤੇ ਕਿਹਾ ਸੀ ਕਿ 65 ਫੀਸਦੀ ਉੱਤਰਦਾਤਾਵਾਂ ਦਾ ਮੰਨਣਾ ਹੈ ਕਿ ਅਜਿਹੀਆਂ ਸੇਵਾਵਾਂ ਸੁਰੱਖਿਆ ਖ਼ਤਰਾ ਪੈਦਾ ਕਰਦੀਆਂ ਹਨ। ਪਹਿਲਾਂ ਅਪ੍ਰੈਲ 'ਚ ਸੈਮਸੰਗ ਇੰਜੀਨੀਅਰਾਂ ਨੇ ਗਲਤੀ ਨਾਲ ਇੰਟਰਨਲ ਸੋਰਸ ਕੋਡ ਨੂੰ ਚੈਟਜੀਪੀਟੀ 'ਤੇ ਅਪਲੋਡ ਕਰਕੇ ਲੀਕ ਕਰ ਦਿੱਤਾ ਸੀ। ਹਾਲਾਂਕਿ ਅਜੇ ਇਹ ਸਪਸ਼ਟ ਨਹੀਂ ਹੈ ਕਿ ਜਾਣਕਾਰੀ 'ਚ ਕੀ ਸ਼ਾਮਲ ਸੀ ਅਤੇ ਸੈਮਸੰਗ ਨੇ ਫਿਲਹਾਲ ਇਸ ਤੋਂ ਇਨਕਾਰ ਕੀਤਾ ਹੈ।
ਸੈਮਸੰਗ ਕਰਮਚਾਰੀਆਂ ਨੂੰ ਮਿਲੇ ਇਹ ਨਿਰਦੇਸ਼
ਸੈਮਸੰਗ ਨੇ ਕਰਮਚਾਰੀਆਂ ਨੂੰ ਕਿਹਾ ਕਿ ਚੈਟਜੀਪੀਟੀ ਵਰਗੇ ਜਨਰੇਟਿਵ ਏ.ਆਈ. ਪਲੇਟਫਾਰਮ 'ਚ ਰੁਚੀ ਆਂਤਰਿਕ ਅਤੇ ਬਾਹਰੀ ਰੂਪ ਨਾਲ ਵੱਧ ਰਹੀ ਹੈ। ਹਾਲਾਂਕਿ ਇਹ ਰੁਚੀ ਇਨ੍ਹਾਂ ਪਲੇਟਫਾਰਮਾਂ ਦੀ ਵਰਤੋਂ ਅਤੇ ਐਫੀਸ਼ੀਐਂਸੀ 'ਤੇ ਨਿਰਭਰ ਕਰਦੀ ਹੈ ਪਰ ਜਨਰੇਟਿਵ ਏ.ਆਈ. ਤੋਂ ਸੁਰੱਖਿਆ ਖਤਰਿਆਂ ਬਾਰੇ ਚਿੰਤਾਵਾਂ ਵੀ ਵੱਧ ਰਹੀਆਂ ਹਨ। ਰਿਪੋਰਟ ਮੁਤਾਬਕ ਸੈਮਸੰਗ ਨੇ ਕੰਪਨੀ ਦੀ ਮਲਕੀਅਤ ਵਾਲੇ ਕੰਪਿਊਟਰ, ਟੈਬਲੇਟ ਅਤੇ ਫੋਨ ਦੇ ਨਾਲ-ਨਾਲ ਇਸਦੇ ਇੰਟਰਨਲ ਨੈੱਟਵਰਕ 'ਤੇ ਜਨਰੇਟਿਵ ਏ.ਆਈ. ਸਿਸਟਮ ਦੀ ਵਰਤੋਂ 'ਤੇ ਪਾਬੰਦੀ ਲਗਾਈ ਹੈ। ਯਾਨੀ ਸੈਮਸੰਗ ਦੇ ਡਿਵਾਈਸ ਇਸਤੇਮਾਲ ਕਰਨ ਵਾਲੇ ਯੂਜ਼ਰਜ਼ 'ਤੇ ਇਸਦਾ ਅਸਰ ਨਹੀਂ ਪਵੇਗਾ।
ਮਾਣਹਾਨੀ ਮਾਮਲੇ 'ਚ ਭਾਰਤੀ-ਅਮਰੀਕੀ ਸਿੱਖ ਅੱਗੇ ਝੁਕੇ ਏਲਨ ਮਸਕ, ਅਦਾ ਕਰਨੇ ਪੈਣਗੇ 10,000 ਡਾਲਰ
NEXT STORY