ਜਲੰਧਰ- ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਰੂਸ 'ਚ ਗਲੈਕਸੀ ਗ੍ਰਾਂਡ ਪ੍ਰਾਈਮ+ ਸਮਾਰਟਫੋਨ ਦਾ ਅਪਗ੍ਰੇਡਿਡ ਵੇਰੀਅੰਟ ਲਾਂਚ ਕੀਤਾ ਹੈ ਜਿਸ ਨੂੰ ਗਲੈਕਸੀ ਜੇ2 ਪ੍ਰਾਈਮ ਨਾਂ ਦਿੱਤਾ ਗਿਆ ਹੈ। ਇਸ ਸਮਾਰਟਫੋਨ ਦੀ ਕੀਮਤ 9,990 ਆਰ.ਯੂ.ਬੀ. (ਕਰੀਬ 10,200 ਰੁਪਏ) ਰੱਖੀ ਗਈ ਹੈ।
ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਸਮਾਰਟਫੋਨ 'ਚ 5-ਇੰਚ ਦੀ ਆਈ.ਪੀ.ਐੱਸ. ਡਿਸਪਲੇ ਦਿੱਤੀ ਗਈ ਹੈ ਜੋ 540x960 ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਦੀ ਹੈ ਨਾਲ ਹੀ ਇਸ ਵਿਚ ਮੀਡੀਆਟੈੱਕ ਐੱਮਟੀ6737ਟੀ ਕਵਾਡ-ਕੋਰ ਪ੍ਰੋਸੈਸਰ ਮੌਜੂਦ ਹੈ ਜੋ ਐਪਸ ਅਤੇ ਗੇਮਜ਼ ਖੇਡਣ 'ਚ ਮਦਦ ਕਰੇਗਾ। ਐਂਡ੍ਰਾਇਡ 6.0 ਮਾਰਸ਼ਮੈਲੋ 'ਤੇ ਆਧਾਰਿਤ ਇਸ 4ਜੀ ਸਮਾਰਟਫੋਨ 'ਚ 1.5ਜੀ.ਬੀ. ਰੈਮ ਦੇ ਨਾਲ 8ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 256ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਐੱਲ.ਈ.ਡੀ. ਫਲੈਸ਼ ਨਾਲ ਇਸ ਵਿਚ 8 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ।
ਐਪਲ ਨੇ ਜਾਰੀ ਕੀਤਾ watchOS ਅਤੇ macOS Sierra ਦਾ ਨਵਾਂ ਵਰਜਨ
NEXT STORY