ਜਲੰਧਰ- ਦੱਖਣ ਕੋਰੀਆ ਦੀ ਇਲੈਕਟ੍ਰਾਨਿਕਸ ਕੰਪਨੀ ਸੈਮਸੰਗ ਨੇ ਭਾਰਤ 'ਚ ਆਪਣੇ ਗਲੈਕਸੀ ਜੇ3 ਪ੍ਰੋ ਸਮਾਰਟਫੋਨ ਨੂੰ ਲਾਂਚ ਕੀਤਾ ਹੈ। ਇਹ ਐਕਸਕਲੂਸਿਵ ਤੌਰ 'ਤੇ ਈ-ਕਾਮਰਸ ਸਾਈਟ ਪੇ. ਟੀ. ਐੱਮ 'ਤੇ 8,490 ਰੁਪਏ 'ਚ ਮਿਲੇਗਾ। ਹੈਂਡਸੈੱਟ ਗੋਲਡ, ਬਲੈਕ ਅਤੇ ਵਾਈਟ ਰੰਗ 'ਚ ਉਪਲੱਬਧ ਹੋਵੇਗਾ। ਸੈਮਸੰਗ ਜੇ-ਸੀਰੀਜ਼ ਦੇ ਹੋਰ ਸਮਾਰਟਫੋਨ ਦੀ ਤਰ੍ਹਾਂ ਸੈਮਸੰਗ ਗਲੈਕਸੀ ਜੇ3 ਪ੍ਰੋ ਦੇ ਫ੍ਰੇਮ ਨੂੰ ਮੇਟਲ ਵਰਗੀ ਫਿਨਿਸ਼ ਦਿੱਤੀ ਗਈ ਹੈ। ਇਸ ਹੈਂਡਸੈੱਟ 'ਚ ਵੀ ਹੋਰ ਗਲੈਕਸੀ ਸਮਾਰਟਫੋਨ ਦੀ ਤਰ੍ਹਾਂ ਸਿਗਨੇਚਰ ਹੋਮ ਬਟਨ ਦਿੱਤਾ ਗਿਆ ਹੈ।
ਸਿਫਿਕੇਸ਼ਨ ਦੀ ਗੱਲ ਕਰੀਏ ਤਾਂ ਸੈਮਸੰਗ ਗਲੈਕਸੀ ਜੇ3 ਪ੍ਰੋ 'ਚ 5 ਇੰਚ ਦਾ ਐੱਚ. ਡੀ (720x1280 ਪਿਕਸਲ) ਸੁਪਰ ਐਮੋਲਡ ਡਿਸਪਲੇ ਹੈ। ਇਹ 1.2 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ ਅਤੇ 2 ਜੀ. ਬੀ ਰੈਮ ਦੇ ਨਾਲ ਆਵੇਗਾ। ਇਨਬਿਲਟ ਸਟੋਰੇਜ਼ 16 ਜੀ. ਬੀ ਹੈ ਜਿਸ ਨੂੰ 128 ਜੀ. ਬੀ ਤੱਕ ਦੇ ਮਾਇਕ੍ਰੋ ਐੱਸ. ਡੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ। ਡਿਊਲ ਸਿਮ ਗਲੈਕਸੀ ਜੇ3 ਪ੍ਰੋ ਸਮਾਰਟਫੋਨ ਐਂਡ੍ਰਾਇਡ 5.1 ਲਾਲੀਪਾਪ 'ਤੇ ਚਲੇਗਾ। ਇਸ 'ਚ ਐੱਲ. ਈ. ਡੀ ਫਲੈਸ਼ ਦੇ ਨਾਲ 8 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਫ੍ਰੰਟ ਕੈਮਰੇ ਦਾ ਸੈਂਸਰ 5 ਮੈਗਾਪਿਕਸਲ ਦਾ ਹੈ। ਰਿਅਰ ਕੈਮਰੇ ਤੋਂ 30 ਫ੍ਰੇਮ ਪ੍ਰਤੀ ਸੈਕਿੰਡ ਦੀ ਸਪੀਡ ਤੋਂ ਫੁੱਲ-ਐੱਚ. ਡੀ ਵੀਡੀਓ ਰਿਕਾਰਡ ਕੀਤੇ ਜਾ ਸਕਦੇ ਹਨ। ਹੈਂਡਸੈੱਟ ਦਾ ਡਾਇਮੇਂਸ਼ਨ 142.2x71.0x7.9 ਮਿਲੀਮੀਟਰ ਹੈ ਅਤੇ ਭਾਰ 139 ਗਰਾਮ।
ਸੈਮਸੰਗ ਗਲੈਕਸੀ ਜੇ3 ਪ੍ਰੋ 'ਚ 4ਜੀ, ਜੀ. ਪੀ. ਆਰ. ਐੱਸ/ ਐੱਜ਼, 3ਜੀ, ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁੱਥ, ਜੀ. ਪੀ. ਐੱਸ/ਏ-ਜੀ. ਪੀ. ਐੱਸ, ਗਲੋਨਾਸ, ਐੱਨ. ਐੱਫ. ਸੀ ਅਤੇ ਮਾਇਕ੍ਰੋ-ਯੂ. ਐੱਸ. ਬੀ ਕੁਨੈੱਕਟੀਵਿਟੀ ਫੀਚਰ ਦਿੱਤੇ ਗਏ ਹਨ। ਇਸ 'ਚ 2600 ਐੱਮ. ਏ. ਐੱਚ ਦੀ ਬੈਟਰੀ ਹੈ।
ਐਂਡ੍ਰਾਇਡ ਦਾ ਦਬਦਬਾ, ਪਹਿਲੀ ਵਾਰ ਵਿੰਡੋਜ਼ ਨੂੰ ਪਛਾੜ ਬਣਿਆ ਨੰਬਰ ਵਨ
NEXT STORY