ਗੈਜੇਟ ਡੈਸਕ- ਇਸ ਸਾਲ ਸਾਰੇ ਦੀਆਂ ਨਜ਼ਰਾਂ ਉਂਝ ਤਾਂ ਦੱਖਣ ਕੋਰੀਆ ਦੀ ਮੋਬਾਈਲ ਨਿਰਮਾਤਾ ਕੰਪਨੀ ਸੈਮਸੰਗ ਦੇ ਫਲੈਗਸ਼ਿਪ ਗਲੈਕਸੀ S10 ਸੀਰੀਜ 'ਤੇ ਟਿੱਕੀਆਂ ਹੋਈਆਂ ਹਨ। ਪਰ ਦੱਸ ਦੇਈਏ ਕਿ ਕੰਪਨੀ ਨਵੀਂ ਗਲੈਕਸੀ M ਸੀਰੀਜ 'ਤੇ ਵੀ ਕੰਮ ਕਰ ਰਹੀ ਹੈ। ਸੈਮਸੰਗ ਗਲੈਕਸੀ ਐੱਮ ਸੀਰੀਜ ਮੁਤਾਬਕ ਗਲੈਕਸੀ M10, M20 ਤੇ M30 ਨੂੰ ਉਤਾਰਿਆ ਜਾ ਸਕਦਾ ਹੈ। Samsung ਗਲੈਕਸੀ ਐੱਮ 10 ਤੇ ਐੱਮ 20 ਤੋਂ ਬਾਅਦ ਹੁਣ ਗਲੈਕਸੀ ਐੱਮ30 ਦੇ ਸਪੈਸੀਫਿਕੇਸ਼ਨ ਲੀਕ ਹੋ ਗਏ ਹਨ।
ਗਲੈਕਸੀ M30 ਸਮਾਰਟਫੋਨ ਦੇ ਸਪੈਸੀਫਿਕੇਸ਼ਨ AllAboutSamsung ਰਾਹੀਂ ਲੀਕ ਕੀਤੇ ਗਏ ਹਨ। ਲੀਕ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਗਲੈਕਸੀ ਐਮ 30 'ਚ ਫੋਟੋਗਰਾਫੀ ਲਈ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਜਾ ਸਕਦਾ ਹੈ। Samsung ਗਲੈਕਸੀ M20 ਦੀ ਤਰ੍ਹਾਂ ਹੀ ਇਸ ਫੋਨ 'ਚ ਵੀ 5,000 ਐੱਮ. ਏ. ਐੱਚ ਦੀ ਬੈਟਰੀ ਹੋ ਸਕਦੀ ਹੈ। ਗਲੈਕਸੀ ਐੱਮ30 ਦੇ ਕੰਸੈਪਟ ਰੇਂਡਰ (ਗਰਾਫਿਕਸ ਤੋਂ ਬਣੀ ਤਸਵੀਰ) 'ਚ ਇੰਫੀਨਿਟੀ-ਯੂ ਵਾਟਰਡਰਾਪ ਡਿਸਪਲੇਅ ਨੌਚ ਦੀ ਝਲਕ ਦੇਖਣ ਨੂੰ ਮਿਲੀ ਹੈ। ਫੋਨ 'ਚ 6. 38 ਇੰਚ (1080x2220 ਪਿਕਸਲ) ਡਿਸਪਲੇਅ, ਟ੍ਰਿਪਲ ਕੈਮਰਾ ਸੈਟਅਪ (13 ਮੈਗਾਪਿਕਸਲ ਤੇ ਦੋ 5 ਮੈਗਾਪਿਕਸਲ ਸੈਂਸਰ) ਤੇ 16 ਮੈਗਾਪਿਕਸਲ ਸੈਲਫੀ ਕੈਮਰਾ ਹੋਵੇਗਾ।
ਇਸ ਦਾ ਡਾਇਮੇਂਸ਼ਨ 159x75.1x8.4 ਮਿਲੀਮੀਟਰ ਹੈ। ਪੁਰਾਣੀ ਰਿਪੋਰਟ ਮੁਤਾਬਕ, ਇਹ ਐਕਸੀਨਾਸ 7885 ਪ੍ਰੋਸੈਸਰ, 4 ਜੀ. ਬੀ ਰੈਮ, ਐਂਡ੍ਰਾਇਡ 8.1 ਓਰੀਓ ਤੇ 64 ਜੀ. ਬੀ/128 ਜੀ. ਬੀ ਸਟੋਰੇਜ ਦੇ ਨਾਲ ਆਵੇਗਾ। ਕੁੱਝ ਸਮਾਂ ਪਹਿਲਾਂ ਗਲੈਕਸੀ ਐੱਮ30 ਦੇ ਸਪੈਸੀਫਿਕੇਸ਼ਨ ਨੂੰ ਗੀਕਬੇਂਚ ਬੇਂਚਮਾਰਕ ਵੈੱਬਸਾਈਟ 'ਤੇ ਵੀ ਲਿਸਟ ਕੀਤਾ ਗਿਆ ਸੀ। ਲਿਸਟਿੰਗ ਤੋਂ ਪਤਾ ਚੱਲਿਆ ਸੀ ਕਿ ਹੈਂਡਸੈੱਟ 'ਚ ਐਕਸੀਨਾਸ 7885 ਚਿੱਪਸੈੱਟ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਹਾਲ ਹੀ ਵਿੱਚ ਸਾਹਮਣੇ ਆਈ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਕੰਪਨੀ ਗਲੈਕਸੀ ਐੱਮ ਸੀਰੀਜ ਦੇ ਤਿੰਨਾਂ ਹੀ ਸਮਾਰਟਫੋਨਜ਼ ਨੂੰ ਇਸ ਮਹੀਨੇ ਭਾਰਤ 'ਚ ਲਾਂਚ ਕਰ ਸਕਦੀ ਹੈ। ਪਰ ਕੰਪਨੀ ਵਲੋਂ ਕੋਈ ਆਧਿਕਾਰਤ ਬਿਆਨ ਫਿਲਹਾਲ ਸਾਹਮਣੇ ਨਹੀਂ ਆਇਆ ਹੈ।
ਜਲਦ ਲਾਂਚ ਹੋਵੇਗਾ Xiaomi ਦਾ Redmi Note 7 ਸਮਾਰਟਫੋਨ, ਜਾਣੋ ਖਾਸੀਅਤ
NEXT STORY