ਗੈਜੇਟ ਡੈਸਕ- ਚੀਨੀ ਕੰਪਨੀ ਸ਼ਾਓਮੀ ਮਾਰਕੀਟ 'ਚ ਆਪਣੇ ਨਵੇਂ ਸਮਾਰਟਫੋਨ Redmi Note 7 ਨੂੰ ਲਾਂਚ ਕਰਨ ਵਾਲੀ ਹੈ। ਉਥੇ ਹੀ ਇੰਟਰਨੈੱਟ 'ਤੇ ਇਸ ਦੀ ਇਕ ਤਸਵੀਰ ਵੀ ਲੀਕ ਹੋ ਗਈ ਹੈ। ਜਿਸ ਦੇ ਨਾਲ ਪਤਾ ਚੱਲਿਆ ਹੈ ਕਿ ਸ਼ਾਓਮੀ ਰੈਡਮੀ ਨੋਟ 7 'ਚ 6.3 ਇੰਚ ਦਾ ਡਿਸਪਲੇਅ ਦਿੱਤੀ ਗਈ ਹੈ। ਉਥੇ ਹੀ ਲੀਕ ਹੋਈ ਈਮੇਜ ਦੇ ਮੁਤਾਬਕ ਫੋਨ 'ਚ ਰੀਅਰ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ ਤੇ ਨੂੰ ਪਾਵਰ ਦੇਣ ਲਈ ਇਸ 'ਚ 3,900 mAh ਦੀ ਬੈਟਰੀ ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਨਵੇਂ ਸਮਾਰਟਫੋਨ ਨੂੰ ਇਸ ਮਹੀਨੇ ਲਾਂਚ ਕਰ ਸਕਦੀ ਹੈ।
ਉਥੇ ਹੀ ਹਾਲ ਹੀ 'ਚ ਸ਼ਾਓਮੀ ਨੇ ਰੈਡਮੀ ਦੇ ਆਉਣ ਵਾਲੇ 48 ਮੈਗਾਪਿਕਸਲ ਦੇ ਫੋਨ ਦਾ ਇਕ ਟੀਜ਼ਰ ਜਾਰੀ ਕੀਤਾ ਸੀ, ਪਰ ਕੰਪਨੀ ਨੇ ਇਸ ਡਿਵਾਈਸ ਦੇ ਨਾਂ ਦੇ ਬਾਰੇ 'ਚ ਕੁਝ ਨਹੀਂ ਦੱਸਿਆ ਸੀ। ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ 10 ਜਨਵਰੀ ਨੂੰ ਲਾਂਚ ਹੋਣ ਵਾਲਾ 48 ਮੈਗਾਪਿਕਸਲ ਦਾ ਇਹ ਸਮਾਰਟਫੋਨ ਰੈਡਮੀ ਨੋਟ 7 ਹੋ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਮਾਰਟਫੋਨ 4ਜੀ. ਬੀ+ 64ਜੀ. ਬੀ, 6 ਜੀ. ਬੀ+ 64 ਜੀ. ਬੀ. ਤੇ 6 ਜੀ. ਬੀ. +128 ਜੀ. ਬੀ ਦੇ ਵੇਰੀਐਂਟ 'ਚ ਆਵੇਗਾ।
ਤੁਹਾਨੂੰ ਦੱਸ ਦੇਈਏ ਕਿ ਸ਼ਾਓਮੀ ਆਪਣੇ ਦੋ ਸਭ-ਬਰਾਂਡ POCO ਦੇ ਪੋਕੋ ਐਫ1 ਤੇ Mi ਦੇ Redmi Note 6 pro ਸਮਾਰਟਫੋਨਜ਼ ਦੀ ਮਦਦ ਨਾਲ ਮਿਡ ਰੇਂਜ ਸਮਾਰਟਫੋਨ ਸੈਗਮੈਂਟ ਦੀ ਲੀਡਰ ਬਣੀ ਹੋਈ ਹੈ। ਅਜਿਹੇ 'ਚ ਇਸ ਸਮਾਰਟਫੋਨ ਦੀ ਸਾਰਾ ਰੂਪ ਨਾਲ ਜਾਣਕਾਰੀ ਤਾਂ ਇਸ ਦੇ ਲਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ।
BMW ਹੁਣ ਭਾਰਤ 'ਚ ਅਸੈਂਬਲ ਕਰੇਗੀ ਇਹ ਲਗਜ਼ਰੀ ਕਾਰਾਂ
NEXT STORY