ਗੈਜੇਟ ਡੈਸਕ– ਸੈਮਸੰਗ ਨੇ ਭਾਰਤ ’ਚ ਆਪਣੇ ਫਲੈਗਸ਼ਿੱਪ ਗਲੈਕਸੀ ਨੋਟ 9 ਅਤੇ ਗਲੈਕਸੀ ਐੱਸ 9+ ਦੇ ਨਵੇਂ ਕਲਰ ਵੇਰੀਐਂਟਸ ਲਾਂਚ ਕਰ ਦਿੱਤੇ ਹਨ। ਗਲੈਕਸੀ ਨੋਟ 9 ਨੂੰ ਲਿਮਟਿਡ-ਐਡੀਸ਼ਨ ਐਲਪਾਈਨ ਵਾਈਟ ਅਤੇ ਗਲੈਕਸੀ ਐੱਸ 9 ਪਲੱਸ ਨੂੰ ਡਿਊਲ ਟੋਨ ਰੇਡੀਅੰਸ ਪੋਲਿਰਸ਼ ਬਲਿਊ ਕਲਰ ’ਚ ਪੇਸ਼ਕੀਤਾ ਗਿਆ ਹੈ। ਦੱਖਣ ਕੋਰੀਆਈ ਟੈੱਕ ਦਿੱਗਜ ਨੇ ਕ੍ਰਿਸਮਸ ਤੋਂ ਪਹਿਲਾਂ ਇਨ੍ਹਾਂ ਨਵੇਂ ਕਲਰ ਐਡੀਸ਼ਨ ਨੂੰ ਗਾਹਕਾਂ ਲਈ ਉਪਲੱਬਧ ਕਰਵਾਇਆ ਹੈ।
ਨਵੇਂ ਕਲਰ ਦੇ ਨਾਲ ਗਲੈਕਸੀ ਨੋਟ 9 ਸਮਾਰਟਫੋਨ ਹੁਣ ਦੇਸ਼ ’ਚ ਕੁਲ ਪੰਜ ਰੰਗ- ਓਸ਼ਨ ਬਲਿਊ, ਮਿਡਨਾਈਟ ਬਲੈਕ, ਮਟੈਲਿਕ ਕਾਪਰ, ਲੈਵੇਂਡਰ ਪਰਪਲ ਅਤੇ ਨਵੇਂ ਐਲਪਾਈਨ ਵਾਈਟ ਕਲਰ ’ਚ ਖਰੀਦਿਆ ਜਾ ਸਕਦਾ ਹੈ। ਉਥੇ ਹੀ ਗਲੈਕਸੀ ਐੱਸ 9 ਪਲੱਸ ਸਮਾਰਟਫੋਨ ਮਿਡਨਾਈਟ ਬਲੈਕ, ਕੋਰਲ ਬਲਿਊ ਲਾਈਲੈਕ ਪਰਪਲ, ਸਨਰਾਈਜ਼ ਗੋਲਡ,ਬਰੰਡੀ ਰੈੱਡ ਅਤੇ ਲੇਟੈਸਟ ਪੋਲਰਿਸ਼ ਬਲਿਊ ਕਲਰ ’ਚ ਮਿਲੇਗਾ। ਗਲੈਕਸੀ ਨੋਟ 9 ਦਾ ਨਵਾਂ ਐਲਪਾਈਨ ਵਾਈਟ ਕਲਰ 128 ਜੀ.ਬੀ. ਸਟੋਰੇਜ ਵੇਰੀਐਂਟ ’ਚ ਆਏਗਾ ਅਤੇ ਇਸ ਦੀ ਕੀਮਤ 67,900 ਰੁਪਏ ਹੈ। ਉਥੇ ਹੀ ਗਲੈਕਸੀ ਐੱਸ 9 ਪਲੱਸ ਪੋਲਰਿਸ਼ ਬਲਿਊ 64 ਜੀ.ਬੀ. ਸਟੋਰੇਜ ਵੇਰੀਐਂਟ ’ਚ ਹੀ ਮਿਲੇਗਾ ਅਤੇ ਇਸ ਦੀ ਕੀਮਤ 64,900 ਰੁਪਏ ਹੈ।
ਸੈਮਸੰਗ ਦੇ ਫਲੈਗਸ਼ਿੱਪ ਵੇਰੀਐਂਟ ਲਈ 7 ਦਸੰਬਰ, ਸ਼ੁੱਕਰਵਾਰ ਤੋਂ ਸੈਮਸੰਗ ਆਨਲਾਈਨ ਸ਼ਾਪ ਅਤੇ ਚੁਣੇ ਹੋਏ ਆਨਲਾਈਨ ਪਲੇਟਫਾਰਮ ’ਤੇ ਵਿਕਰੀ ਸ਼ੁਰੂ ਹੋਵੇਗੀ। ਡਿਵਾਈਸ ਨੂੰ 10 ਦਸੰਬਰ ਤੋਂ ਆਫਲਾਈਨ ਸਟੋਰਾਂ ’ਤੇ ਵਿਕਰੀ ਲਈ ਉਪਲੱਬਧ ਕਰਵਾਇਆ ਜਾਵੇਗਾ। ਸੈਮਸੰਗ ਅਤੇ ਬੈਂਕ ਪਾਰਟਨਰਸ਼ਿੱਪ ਤਹਿਤ ਗਾਹਕ ਪੁਰਾਣੇ ਸਮਾਰਟਫੋਨ ਨੂੰ ਐਕਸਚੇਂਜ ਕਰਕੇ ਨਵਾਂ ਫੋਨ ਖਰੀਦਣ ’ਤੇ 9,000 ਰੁਪਏ ਤਕ ਛੋਟ ਮਿਲ ਜਾਵੇਗਾ। ਇਸ ਤੋਂ ਇਲਾਵਾ ਗਾਹਕ ਐੱਚ.ਡੀ.ਐੱਫ.ਸੀ. ਕ੍ਰੈਡਿਟ ਜਾਂ ਡੈਬਿਟ ਕਾਰਡ ਰਾਹੀਂ ਭੁਗਤਾਨ ਕਰਕੇ 6,000 ਰੁਪਏ ਦਾ ਕੈਸ਼ਬੈਕ ਪਾ ਸਕਦੇ ਹੋ। ਇਸ ਤੋਂ ਇਲਾਵਾ ਗਲੈਕਸੀ ਐੱਸ 9 ਪਲੱਸ ਪੋਲਰਿਸ਼ ਬਲਿਊ ਖਰੀਦਣ ’ਤੇ 3,000 ਰੁਪਏ ਇੰਸਟੈਂਟ ਕੈਸ਼ਬੈਕ ਵੀ ਮਿਲੇਗਾ।
ਗਲੈਕਸੀ ਨੋਟ 9 ਕੰਪਨੀ ਦਾ ਲੇਟੈਸਟ ਫਲੈਗਸ਼ਿੱਪ ਫੈਬਲੇਟ ਹੈ ਜਿਸ ਨੂੰ ਭਾਰਤ ’ਚ ਅਗਸਤ ’ਚ ਲਾਂਚ ਕੀਤਾ ਗਿਆ ਸੀ। ਨੋਟ 9 ਦੇ ਨਾਲ ਬਲੂਟੁੱਥ ਕਨੈਕਟੀਵਿਟੀ ਵਾਲਾ ਐੱਸ ਪੈੱਨ ਵੀ ਮਿਲਦਾ ਹੈ। ਨੋਟ 9 ’ਚ 6.4-ਇੰਚ ਕਵਾਡ-ਐੱਚ.ਡੀ.+ ਸੁਪਰ ਅੋਲੇਡ ਇਨਫਿਨਿਟੀ ਡਿਸਪਲੇਅ ਹੈ। ਫੋਨ ’ਚ ਡਾਲਬੀ ਐਟਮਾਸ ਸਾਊਂਡ ਦਿੱਤਾ ਗਿਆ ਹੈ।
ਗਲੈਕਸੀ ਐੱਸ 9 ਪਲੱਸ ਦੀ ਗੱਲ ਕਰੀਏ ਤਾਂ ਇਹ ਕੰਪਨੀ ਦੀ ਐੱਸ ਸੀਰੀਜ਼ ਦਾ ਫਲੈਗਸ਼ਿੱਪ ਵੇਰੀਐਂਟਹੈ। ਇਸ ਵਿਚ ਡਿਊਲ ਅਪਰਚਰ ਲੈਂਜ਼ ਹੈ। ਕੰਪਨੀ ਦਾ ਦਾਅਵਾ ਹੈ ਕਿ ਐੱਸ 9 ਪਲੱਸ ਦੇ ਕੈਮਰੇ ਨਾਲ ਬਿਹਤਰ ਲੋਅ-ਲਾਈਟ ਫੋਟੋਗ੍ਰਾਫੀ ਅਤੇ ਸੁਪਰ ਸਲੋਅ-ਮੋਸ਼ਨ ਵੀਡੀਓ ਦੇ ਨਾਲ ਏ.ਆਰ. ਇਮੋਜੀ ਵਰਗੇ ਫੀਚਰਜ਼ ਮਿਲਦੇ ਹਨ। ਇਹ ਫੋਨ ਐੱਜ-ਟੂ-ਐੱਜ ਇਨਫਿਨਿਟੀ ਡਿਸਪਲੇਅ ਨਾਲ ਲੈਸ ਹੈ।
2019 'ਚ ਲਾਂਚ ਹੋਣਗੀਆਂ ਤੂਫਾਨ ਤੋਂ ਵੀ ਤੇਜ਼ ਚੱਲਣ ਵਾਲੀਆਂ ਇਹ ਬਾਈਕਸ
NEXT STORY