ਜਲੰਧਰ— ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਕੈਨੇਡਾ 'ਚ ਨਵਾਂ ਗਲੈਕਸੀ ਟੈਬ E LTE 228 ਡਾਲਰ (ਕਰੀਬ 15,205 ਰੁਪਏ) ਦੀ ਕੀਮਤ 'ਚ ਲਾਂਚ ਕੀਤਾ ਹੈ। ਇਸ ਨੂੰ ਪਰਲ ਵਾਈਟ ਅਤੇ ਮਟੈਲਿਕ ਬਲੈਕ ਕਲਰ ਆਪਸ਼ਨ ਨਾਲ ਉਪਲੱਬਧ ਕੀਤਾ ਗਿਆ ਹੈ ਪਰ ਇਸ ਦੀ ਭਾਰਤ 'ਚ ਉਪਲੱਬਧਤਾ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਗਲੈਕਸੀ ਟੈਬ E LTE ਦੇ ਫੀਚਰਜ਼-
ਪ੍ਰੋਸੈਸਰ- ਐਂਡ੍ਰਾਇਡ ਮਾਰਸ਼ਮੈਲੋ ਆਪਰੇਟਿੰਗ ਸਿਸਟਮ 'ਤੇ ਆਧਾਰਿਤ ਇਸ ਟੈਬਲੇਟ 'ਚ 1.3 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ ਸ਼ਾਮਲ ਹੈ।
ਡਿਸਪਲੇ- ਇਸਟੈਬਲੇਟ 'ਚ 8-ਇੰਚ ਦੀ ਐੱਚ.ਡੀ. 1280x800 ਪਿਕਸਲ ਰੈਜ਼ੋਲਿਊਸ਼ਨ 'ਤੇ ਕੰਮ ਕਰਨ ਵਾਲੀ ਆਈ.ਪੀ.ਐੱਸ. ਡਿਸਪਲੇ ਦਿੱਤੀ ਗਈ ਹੈ।
ਕੈਮਰਾ- ਇਸ ਵਿਚ 5 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ।
ਰੈਮ- 1.5ਜੀ.ਬੀ.
ਮੈਮਰੀ- 16ਜੀ.ਬੀ. ਇੰਟਰਨਲ ਸਟੋਰੇਜ਼ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 128ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
ਬੈਟਰੀ- ਇਸ ਟੈਬ 'ਚ 5000ਐੱਮ.ਏ.ਐੱਚ. ਪਾਵਰ ਦੀ ਬੈਟਰੀ ਦਿੱਤੀ ਗਈ ਹੈ ਜੋ 13 ਘੰਟਿਆਂ ਦਾ ਵੀਡੀਓ ਪਲੇਅਬੈਕ ਟਾਈਮ ਅਤੇ 12 ਘੰਟਿਆਂ ਦਾ 3ਜੀ ਇੰਟਰਨੈੱਟ ਯੂਸੇਜ਼ ਟਾਈਮ ਦੇਵੇਗੀ।
ਡਿਜ਼ਾਈਨ- ਇਸ ਦੇ ਡਿਜ਼ਾਈਨ ਦੀ ਗੱਲ ਕੀਤੀ ਜਾਵੇ ਤਾਂ 212.2x126.1x8.9mm ਦਾ ਬਣਾਇਆ ਗਿਆ ਹੈ ਅਤੇ ਇਸ ਦਾ ਭਾਰ 360 ਗ੍ਰਾਮ ਹੈ।
ਜਲਦ ਹੀ ਭਾਰਤ 'ਚ ਦਸਤਕ ਦੇ ਸਕਦੀ ਹੈ Rolls Royce ਦੀ ਇਹ ਕਾਰ
NEXT STORY