ਜਲੰਧਰ - ਜਾਪਾਨ ਦੀ ਆਟੋਮੋਬਾਇਲ ਨਿਰਮਾਤਾ ਕੰਪਨੀ ਟੋਇਟਾ ਇਸ ਸਾਲ ਦੇ ਅੰਤ ਤੱਕ ਭਾਰਤ 'ਚ ਆਪਣੀ ਸੈਕੇਂਡ ਜਨਰੇਸ਼ਨ ਟੋਇਟਾ ਫਾਰਚੂਨਰ ਨੂੰ ਲਾਂਚ ਕਰਨ ਜਾ ਰਹੀ ਹੈ। ਫਾਰਚਿਊਨਰ ਐਕਲੌਤੀ ਅਜਿਹੀ ਐੱਸ. ਯੂ. ਵੀ ਹੈ ਜੋ ਪਿਛਲੇ ਕਈ ਸਾਲਾਂ ਤੋਂ ਆਪਣੇ ਸੇਗਮੈਂਟ 'ਚ ਟਾਪ ਪੂਜੀਸ਼ਨ ਬਣਾਈ ਹੋਈ ਹੈ।
ਇਸ ਫੁੱਲੀ ਲੋਡਡ ਐੱਸ. ਊ. ਵੀ ਦੀ ਖਾਸਿਅਤਾਂ-
ਪਾਵਰਫੁੱਲ ਐੱਸ. ਯੂ. ਵੀ - ਫਸਟ ਜਨਰੇਸ਼ਨ ਟੋਯੋਟਾ ਫਾਰਚਿਊਨਰ ਦੇ ਮੁਕਾਬਲੇ ਸੈਕੇਂਡ ਜਨਰੇਸ਼ਨ 'ਚ ਕਾਫ਼ੀ ਬਦਲਾਵ ਕੀਤੇ ਹਨ ਨਾਲ ਹੀ ਇਸ ਦੀ ਫ੍ਰੇਮ ਚਾਸੀਸ ਨੂੰ ਵੀ ਅਪਗ੍ਰੇਡ ਕੀਤਾ ਗਿਆ ਹੈ।
ਡਿਜ਼ਇਨ - ਇਸ ਨਵੀਂ ਟੋਇਟਾ ਫਾਰਚੂਨਰ ਦੇ ਡਿਜ਼ਾਇਨ ਅਤੇ ਲੁੱਕ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ ਨਵਾਂ ਗ੍ਰੀਲ ਡਿਜ਼ਾਇਨ, ਵੀ ਆਰ ਦਾ ਕ੍ਰੋਮ ਬੈਂਡ ਅਤੇ ਰਿਅਰ ਵਿੰਡੋ ਲਾਈਨ ਨੂੰ ਬਿਲਕੁੱਲ ਨਵੇਂ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।
ਇੰਟੀਰਿਅਰ - ਪਹਿਲੀ ਟੋਇਟਾ ਫਾਰਚੂਨਰ ਦਾ ਇੰਟੀਰਿਅਰ ਇੰਪ੍ਰੇਸੀਵ ਨਹੀਂ ਸੀ। ਪਰ ਇਸ ਵਾਰ ਇਸ ਦੇ ਇੰਟੀਰਿਅਰ 'ਚ ਲੈਦਰ ਦਾ ਕਾਫ਼ੀ ਇਸਤਮਾਲ ਕੀਤਾ ਗਿਆ ਹੈ। ਡੈਸ਼ਬੋਰਡ 'ਤੇ ਕ੍ਰੋਮ ਫਿਨੀਸ਼ ਦਿੱਤੀ ਗਈ ਹੈ ਨਾਲ ਹੀ ਇਸ ਦੇ ਇੰਟੀਰਿਅਰ 'ਚ ਟਚ ਸਕ੍ਰੀਨ ਇੰਫੋਟੇਨਮੈਂਟ ਸਿਸਟਮ ਵੀ ਮੌਜੂਦ ਹੋਵੇਗਾ।
ਇੰਜਣ - ਟੋਇਟਾ ਦੀ ਨਵੀਂ ਫਾਰਚੂਨਰ ਲਈ ਨਵਾਂ 177 ਬੀ. ਏ. ਚੀ ਪਾਵਰ ਜਨਰੇਟ ਕਰਨ ਵਾਲਾ 2.8-ਲਿਟਰ ਡੀਜਲ ਇੰਜਣ ਬਣਾਇਆ ਜਾ ਰਿਹਾ ਹੈ। ਇਹ ਮੌਜੂਦਾ 3.0-ਲਿਟਰ ਇੰਜਣ ਤੋਂ ਛੋਟਾ ਹੈ, ਪਰ ਜਿਆਦਾ ਪਾਵਰ ਦਿੰਦਾ ਹੈ। ਇਸ 'ਚ 6 ਸਪੀਡ ਮੈਨੂਅਲ ਜਾਂ ਫਿਰ 6 ਸਪੀਡ ਆਟੋਮੈਟਿਕ ਗਿਅਰਬਾਕਸ ਦਿੱਤਾ ਜਾ ਸਕਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਨੈਕਸਟ ਜਨਰੇਸ਼ਨ ਟੋਇਟਾ ਫਾਰਚੂਨਰ ਦੀ ਲਾਂਚਿੰਗ ਤੋਂ ਬਾਅਦ ਕੰਪਨੀ 150 ਬੀ. ਐੱਚ. ਪੀ ਦਾ 2.4-ਲਿਟਰ ਡੀਜਲ ਇੰਜਣ ਵਾਲਾ ਵੇਰਿਅੰਟ ਵੀ ਲਾਂਚ ਕਰੇਗੀ।
Flexible patch ਜੋ ਕਰਦੈ ਟ੍ਰਾਈਕੋਰਡਰ ਦਾ ਕੰਮ
NEXT STORY