ਗੈਜੇਟ ਡੈਸਕ– ਬਜ਼ੁਰਗਾਂ ਦੀ ਸਿਹਤ ਦਾ ਖਿਆਲ ਸਭ ਤੋਂ ਜ਼ਿਆਦਾ ਰੱਖਣਾ ਪੈਂਦਾ ਹੈ ਕਿਉਂਕਿ ਤੁਰਨ ਵੇਲੇ ਜੇ ਉਨ੍ਹਾਂ ਦਾ ਪੈਰ ਸਲਿੱਪ ਕਰ ਜਾਵੇ ਜਾਂ ਉਹ ਲੜਖੜਾ ਕੇ ਡਿੱਗ ਪੈਣ ਤਾਂ ਇਸ ਨਾਲ ਉਨ੍ਹਾਂ 'ਤੇ ਸਰੀਰਕ ਤੇ ਦਿਮਾਗੀ ਤੌਰ 'ਤੇ ਕਾਫੀ ਅਸਰ ਪੈ ਸਕਦਾ ਹੈ। ਬਜ਼ੁਰਗਾਂ ਦੇ ਜੋਖਮ ਨੂੰ ਘੱਟ ਕਰਨ ਲਈ ਜਰਮਨੀ ਦੇ ਕਾਰਲਸਰੂਹੇ ਇੰਸਟੀਚਿਊਟ ਆਫ ਟੈਕਨਾਲੋਜੀ (ਕੇ. ਆਈ. ਟੀ.) ਦੇ ਵਿਗਿਆਨੀਆਂ ਨੇ ਅਜਿਹਾ ਰਿਸਟ ਵਾਰਨ ਸੈਂਸਰ ਬੈਂਡ ਵਿਕਸਤ ਕੀਤਾ ਹੈ, ਜੋ ਬਜ਼ੁਰਗਾਂ ਦੇ ਤੁਰਨ ਦੇ ਢੰਗ ਤੋਂ ਹੀ ਇਹ ਅਗਾਊਂ ਪਤਾ ਲਾ ਲਵੇਗਾ ਕਿ ਉਹ ਡਿੱਗਣ ਵਾਲੇ ਹਨ ਜਾਂ ਨਹੀਂ ਅਤੇ ਅਜਿਹੀ ਹਾਲਤ ਵਿਚ ਸਮਾਰਟਫੋਨ 'ਤੇ ਅਲਰਟ ਦੇ ਦੇਵੇਗਾ। ਇਸ ਨਾਲ ਘਰ ਵਾਲਿਆਂ ਨੂੰ ਘਰ ਦੇ ਬਜ਼ੁਰਗਾਂ ਦੀ ਸਿਹਤ ਦੀ ਸਥਿਤੀ ਸਮਝਣ ਵਿਚ ਮਦਦ ਮਿਲੇਗੀ ਅਤੇ ਉਹ ਉਸੇ ਹਿਸਾਬ ਨਾਲ ਦਵਾਈ ਆਦਿ ਵੀ ਮੁਹੱਈਆ ਕਰਵਾ ਸਕਣਗੇ।
ਸਮਾਰਟਫੋਨ ਐਪ 'ਤੇ ਮਿਲਦੀ ਹੈ ਪੂਰੀ ਜਾਣਕਾਰੀ
ਇਸ ਸੈਂਸਰ ਲਈ ਖਾਸ ਕਿਸਮ ਦੀ ਸਮਾਰਟਫੋਨ ਐਪ ਤਿਆਰ ਕੀਤੀ ਗਈ ਹੈ, ਜੋ ਸੈਂਸਰ ਨਾਲ ਜੁੜ ਕੇ ਸਾਰੀ ਜਾਣਕਾਰੀ ਦਿੰਦੀ ਹੈ। ਇਸ ਨਾਲ ਯੂਜ਼ਰ ਨੂੰ ਪਤਾ ਲੱਗ ਜਾਂਦਾ ਹੈ ਕਿ ਡਿੱਗਣ ਦਾ ਖਤਰਾ ਹੈ ਜਾਂ ਨਹੀਂ।
ਉੱਥੇ ਹੀ ਇਸ ਤੋਂ ਇਲਾਵਾ ਐਪ ’ਤੇ ਤੁਹਾਨੂੰ ਇਹ ਜਾਣਕਾਰੀ ਵੀ ਮਿਲੇਗੀ ਕਿ ਉਨ੍ਹਾਂ ਨੂੰ ਸਿਖਲਾਈ ਦੀ ਲੋੜ ਹੈ ਜਾਂ ਨਹੀਂ ਜਾਂ ਫਿਰ ਦਵਾਈ ਨੂੰ ਹੁਣ ਬਦਲਣ ਦਾ ਸਮਾਂ ਆ ਗਿਆ ਹੈ। ਇਨ੍ਹਾਂ ਸੁਝਾਵਾਂ ਨਾਲ ਬਜ਼ੁਰਗਾਂ ਦੇ ਜੋਖਮ ਨੂੰ ਘੱਟ ਕੀਤਾ ਜਾ ਸਕਦਾ ਹੈ।
ਡਿਵਾਈਸ ’ਚ ਲੱਗੇ ਹਨ ਮੋਸ਼ਨ ਸੈਂਸਰ
ਇਸ ਡਿਵਾਈਸ ਦੇ ਪ੍ਰੋਟੋਟਾਈਪ ਵਿਚ ਮੋਸ਼ਨ ਸੈਂਸਰਜ਼ ਲਾਏ ਗਏ ਹਨ, ਜੋ ਬਜ਼ੁਰਗ ਵਿਅਕਤੀ ਦੇ ਤੁਰਨ ’ਤੇ ਪਤਾ ਲਾਉਂਦੇ ਹਨ ਕਿ ਉਹ ਤੁਰਨ ਵੇਲੇ ਹਿੱਲ ਤਾਂ ਨਹੀਂ ਰਿਹਾ ਜਾਂ ਸਰੀਰ ਵਿਚ ਕਿਸੇ ਤਰ੍ਹਾਂ ਦੀ ਕੰਬਣੀ ਤਾਂ ਨਹੀਂ। ਉੱਥੇ ਹੀ ਰੁਕਣ ’ਤੇ ਪਤਾ ਲਾਉਂਦਾ ਹੈ ਕਿ ਹੱਥ-ਪੈਰ ਸਹੀ ਪੁਜ਼ੀਸ਼ਨ ਵਿਚ ਹਨ ਜਾਂ ਨਹੀਂ। ਇਸ ਤੋਂ ਇਲਾਵਾ ਇਹ ਸੈਂਸਰ ਲੋਕੇਸ਼ਨ ਦੀ ਵੀ ਜਾਣਕਾਰੀ ਜੁਟਾਉਂਦੇ ਹਨ।
ਕੁਝ ਸਮੇਂ ’ਚ ਹੋਵੇਗਾ ਮੁਹੱਈਆ
ਫਿਲਹਾਲ ਇਸ ਸਿਸਟਮ 'ਤੇ ਕਲੀਨਿਕਲ ਟ੍ਰਾਇਲ ਕੀਤਾ ਗਿਆ ਹੈ, ਜੋ ਸਫਲ ਰਿਹਾ ਹੈ। ਇਸ ਦੌਰਾਨ ਸਟਟਗਾਰਟ ਦੇ ਰਾਬਰਟ ਬਾਸ਼ ਹਸਪਤਾਲ ਦੇ ਰੋਗੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਸਫਲ ਪਰਖ ਪਿੱਛੋਂ ਮੰਨਿਆ ਜਾ ਰਿਹਾ ਹੈ ਕਿ KIT ਤੇ ਬੌਸ਼ ਹੈਲਥਕੇਅਰ ਸਾਲਿਊਸ਼ਨਜ਼ ਨਾਲ ਮਿਲ ਕੇ ਇਸ ਨੂੰ ਵਿਕਸਤ ਕੀਤਾ ਜਾਵੇਗਾ ਅਤੇ ਕੁਝ ਸਮੇਂ ਬਾਅਦ ਇਸ ਨੂੰ ਮੁਹੱਈਆ ਕਰਵਾਇਆ ਜਾਵੇਗਾ।
ਬਗ ਦਾ ਸ਼ਿਕਾਰ ਹੋਇਆ instagram, ਲੀਕ ਹੋਏ ਯੂਜ਼ਰਸ ਦੇ ਪਾਸਵਰਡਜ਼
NEXT STORY