ਜਲੰਧਰ : ਜੇ ਤੁਹਾਨੂੰ ਟਾਈਪਿੰਗ ਕਰਨਾ ਮੁਸ਼ਕਿਲ ਲਗਦਾ ਹੈ ਤਾਂ ਆਈਫੋਨ/ਆਈਪੈਡ ਦੇ ਲੇਟੈਸਟ ਆਈ. ਓ. ਐੱਸ.10 ਆਪ੍ਰੇਟਿੰਗ ਸਿਸਟਮ ਨੇ ਤੁਹਾਡੀ ਇਸ ਸਮੱਸਿਆ ਦਾ ਵੀ ਹੱਲ ਕਢ ਦਿੱਤਾ ਹੈ। ਆਈ. ਓ. ਐੱਸ.10 ਦੀ ਨਵੀਂ ਅਪਡੇਟ ਦੇ ਨਾਲ ਤੁਸੀਂ ਸੀਰੀ ਨੂੰ ਕਮਾਂਡ ਦੇ ਕੇ ਵਟਸਐਪ ਮੈਸੇਜ ਸੈਂਡ ਕਰ ਸਕੋਗੇ। ਫੇਸਬੁਕ ਵੱਲੋਂ ਖਰੀਦੀ ਗਈ ਵਟਸਐਪ ਪਹਿਲੀ ਥਰਡ ਪਾਰਟੀ ਐਪ ਹੈ ਜਿਸ ਨੇ ਆਈ. ਓ. ਐੱਸ. 10 ਦੇ ਸੀਰੀ ਫੰਕਸ਼ਨ ਦੇ ਨਾਲ ਇੰਟੀਗ੍ਰੇਸ਼ਨ ਕੀਤੀ ਹੈ।
ਹੁਣ ਤੁਸੀਂ ਵਟਸਐਪ ਮੈਸੇਜਿਜ਼ ਤੇ ਕਾਲਜ਼ ਵੁਆਇਸ ਕਮਾਂਡ ਦੀ ਮਦਦ ਨਾਲ ਕਰ ਸਕੋਗੇ। ਕਮਾਂਡ ਦੇਣ ਤੋਂ ਬਾਅਦ ਇਕ ਵਿੰਡੋ ਤੁਹਾਡੀ ਫੋਨ ਸਕ੍ਰੀਨ 'ਤੇ ਪਾਪ-ਅਪ ਹੋਏਗੀ, ਜਿਸ 'ਚ ਮੈਸੇਜ ਦਾ ਪ੍ਰਿਵਿਊ ਦਿੱਤਾ ਗਿਆ ਹੋਵੇਗਾ ਤਾਂ ਜੋ ਤੁਸੀਂ ਚਾਹੋ ਤਾਂ ਮੈਸੇਜ 'ਚੋਂ ਕ੍ਰੈਕਸ਼ਨ ਕਰ ਸਕੋ। ਇਸ ਫੀਚਰ ਨੂੰ ਐਕਸਪੀਰੀਅੰਸ ਕਰਨ ਲਈ ਤੁਹਾਨੂੰ ਵਟਸਐਪ ਦਾ ਲੇਟੈਸਟ ਵਰਜ਼ਨ ਐਪ ਸਟੋਰ ਤੋਂ ਡਾਊਨਲੋਡ ਕਰਨਾ ਹੋਵੇਗਾ ਤੇ ਤੁਹਾਡੇ ਆਈਫੋਨ 'ਚ ਆਈ. ਓ. ਐੱਸ. 10 ਅਪਡੇਟ ਹੋਣਾ ਜ਼ਰੂਰੀ ਹੈ।
ਪਲੂਟੋ ਨੇ ਕੀਤਾ ਆਪਣੇ ਸਭ ਤੋਂ ਵੱਡੇ ਉਪਗ੍ਰਹਿ ਨੂੰ 'ਲਾਲ' : ਨਾਸਾ
NEXT STORY