ਜਲੰਧਰ : ਬਹੁਤ ਜਲਦ ਤੁਹਾਨੂੰ ਫੇਸਬੁਕ 'ਤੇ ਫੋਟੋਜ਼ ਦੇ ਨਾਲ ਅਲੱਗ-ਅਲੱਗ ਤਰ੍ਹਾਂ ਦੇ ਪ੍ਰਾਡਕਟ ਵੀ ਟੈਗ ਹੋਏ ਮਿਲਣਗੇ, ਇਹ ਟੈਗ ਵੀਡੀਓਜ਼ 'ਚ ਵੀ ਐਡ ਹੋਣਗੇ। ਦਰਅਸਲ ਫੇਸਬੁਕ ਇਕ ਐਕਸਪੈਰੀਮੈਂਟਲ ਫੀਚਰ ਦੀ ਟੈਸਟਿੰਗ ਕਰ ਰਹੀ ਹੈ ਜਿਸ ਨਾਲ ਬਿਜ਼ਨੈੱਸ ਨੂੰ ਚਲਾ ਰਹੇ ਪੇਜਿਜ਼ ਆਪਣੇ ਪਰਾਡਕਟਸ ਨੂੰ ਟੈਗ ਕਰ ਸਕਨਗੇ। ਇਕ ਬਿਜ਼ਨੈੱਸ ਵੈੱਬਸਾਈਟ ਨੇ ਇਸ ਆਪਸ਼ਨ ਨੂੰ ਆਪਣੇ ਅਕਾਊਂਟ 'ਚ ਦੇਖਿਆ ਤੇ ਫੇਸਬੁਕ ਨੂੰ ਇਸ ਦੀ ਟੈਸਟਿੰਗ ਦੀ ਕਨਫਰਮੇਸ਼ਨ ਦੇ ਦਿੱਤੀ ਹੈ। ਜੇ ਤੁਸੀਂ ਇਸ ਤਰ੍ਹਾਂ ਦੇ ਪ੍ਰਾਡਕਟ ਨਾਲ ਟੈਗ ਹੋਵੇਗੇ ਤਾਂ ਇਸ 'ਤੇ ਕਲਿਕ ਕਰਨ 'ਤੇ ਤੁਸੀਂ ਉਸ ਪੇਜ 'ਤੇ ਰੀਡਾਇਰੈਕਟ ਕਰ ਦਿੱਤੇ ਜਾਵੋਗੇ। ਫੇਸਬੁਕ ਦੇ ਪ੍ਰਵਕਤਾ ਨੇ ਬਿਜ਼ਨੈੱਸ ਇਨਸਾਈਡਰ ਨੂੰ ਦਿੱਤੀ ਜਾਣਕਾਰੀ 'ਚ ਦੱਸਿਆ ਕਿ ਫੇਸਬੁਕ ਇਸ ਨਵੇਂ ਟੈਗਿੰਗ ਫੀਚਰ ਦੀ ਟੈਸਟਿੰਗ ਕਰ ਰਹੀ ਹੈ ਜਿਸ 'ਚ ਪੇਜ ਐਡਮਿਨ ਫੋਟੋਜ਼, ਵੀਡੀਓਜ਼ ਤੇ ਪੋਸਟਾਂ 'ਚ ਪ੍ਰਾਡਕਟਸ ਨੂੰ ਟੈਗ ਕਰ ਸਕੇਗਾ। ਇਸ ਤਰ੍ਹਾਂ ਕੰਪਨੀਆਂ ਨੂੰ ਫ੍ਰੀ 'ਚ ਐਡਵਰਟਾਈਜ਼ਮੈਂਟ ਕਰਨ ਦਾ ਮੌਕਾ ਮਿਲੇਗਾ।
Snapdeal Offers: iPhone 6S, ਗਲੈਕਸੀ S7 ਐੱਜ ਤੋਂ ਇਲਾਵਾ ਇਨ੍ਹਾਂ ਪ੍ਰਾਡਕਟ 'ਤੇ ਮਿਲੇਗੀ ਭਾਰੀ ਛੋਟ
NEXT STORY