ਜਲੰਧਰ- ਦੁਨੀਆ ਦੇ ਕਈ ਹਿੱਸਿਆਂ ਵਿਚ ਲੋਕ ਸਾਈਕਲ ਚਲਾਉਣਾ ਕਾਫੀ ਪਸੰਦ ਕਰਦੇ ਹਨ। ਅਜਿਹੇ ਵਿਚ ਕਿਤੇ ਪਾਰਕ ਕਰ ਕੇ ਜਾਣ 'ਤੇ ਇਸ ਦੇ ਚੋਰੀ ਹੋਣ ਦਾ ਡਰ ਬਣਿਆ ਰਹਿੰਦਾ ਹੈ। ਇਸ ਗੱਲ 'ਤੇ ਧਿਆਨ ਦਿੰਦੇ ਹੋਏ ਦੁਨੀਆ ਦਾ ਪਹਿਲਾ ਫੁਲੀ ਆਟੋਮੈਟਿਕ ਸਮਾਰਟ ਬਾਈਕ ਲਾਕ ਬਣਾਇਆ ਗਿਆ ਹੈ, ਜੋ ਸਾਈਕਲ ਨੂੰ ਆਟੋਮੈਟੀਕਲੀ ਲਾਕ ਤੇ ਅਨਲਾਕ ਕਰਨ ਵਿਚ ਬਹੁਤ ਹੀ ਕੰਮ ਦਾ ਸਾਬਤ ਹੋਵੇਗਾ। ਇਹ ਸਮਾਰਟ ਲਾਕ ਬਲੂਟੁੱਥ ਰਾਹੀਂ ਤੁਹਾਡੇ ਸਮਾਰਟਫੋਨ ਨਾਲ ਕੁਨੈਕਟ ਰਹੇਗਾ ਅਤੇ ਜਿਵੇਂ ਹੀ ਯੂਜ਼ਰ ਸਾਈਕਲ ਤੋਂ ਥੋੜ੍ਹਾ ਦੂਰ ਚਲਾ ਜਾਵੇਗਾ ਤਾਂ ਇਹ ਇਸ ਨੂੰ ਲਾਕ ਕਰ ਦੇਵੇਗਾ, ਉਥੇ ਹੀ ਨੇੜੇ ਆਉਣ 'ਤੇ ਲਾਕ ਆਟੋਮੈਟੀਕਲੀ ਓਪਨ ਹੋ ਜਾਵੇਗਾ। ਕੈਲੇਫੋਰਨੀਆ ਦੀ ਸਟਾਰਟਅਪ ਕੰਪਨੀ ਵੱਲੋਂ ਬਣਾਏ ਗਏ ਇਸ ਬਿਸੀਕੂ ਨਾਂ ਦੇ ਸਮਾਰਟ ਲਾਕ ਨੂੰ ਏਅਰੋਸਪੇਸ ਗ੍ਰੇਡ ਐਲੂਮੀਨੀਅਮ ਅਲਾਏ ਮੈਟਲ ਡਿਜ਼ਾਈਨ ਨਾਲ ਬਣਾਇਆ ਗਿਆ ਹੈ, ਜਿਸ ਨਾਲ ਇਹ ਹਲਕਾ ਹੋਣ ਦੇ ਨਾਲ-ਨਾਲ ਕਾਫੀ ਮਜ਼ਬੂਤ ਵੀ ਹੈ ਅਤੇ ਇਸ ਨੂੰ ਕੱਟਣਾ ਅਸੰਭਵ ਹੈ।
ਵਾਟਰਪਰੂਫ ਹੈ ਇਹ ਲਾਕ
ਬਿਸੀਕੂ ਸਮਾਰਟ ਲਾਕ ਨੂੰ ਵਾਟਰ ਰਜਿਸਟੈਂਸ ਬਣਾਇਆ ਗਿਆ ਹੈ। ਮਤਲਬ ਇਸ ਦੀ ਵਰਤੋਂ ਮੀਂਹ ਦੌਰਾਨ ਵੀ ਕੀਤੀ ਜਾ ਸਕਦੀ ਹੈ। ਇਸ ਵਿਚ L54 ਲਾਈਟ ਲੱਗੀ ਹੈ, ਜੋ ਸਾਈਕਲ ਨੂੰ ਪਾਰਕ ਕਰਨ ਤੋਂ ਪਾਰਕਿੰਗ ਵਿਚ ਇਸ ਨੂੰ ਟ੍ਰੈਕ ਕਰਨ ਵਿਚ ਮਦਦ ਕਰੇਗੀ। ਇਸ ਤੋਂ ਇਲਾਵਾ ਸਾਈਕਲ ਚਲਾਉਂਦੇ ਸਮੇਂ ਵੀ ਇਹ ਜਗੇਗੀ, ਜਿਸ ਨਾਲ ਦੂਜੇ ਵਾਹਨ ਚਾਲਕਾਂ ਨੂੰ ਰਾਤ ਦੇ ਸਮੇਂ ਸੜਕ 'ਤੇ ਸਾਈਕਲ ਦੀ ਮੌਜੂਦਗੀ ਦਾ ਪਤਾ ਲੱਗੇਗਾ।

ਸਾਈਕਲ ਦੇ ਹਿੱਲਣ 'ਤੇ ਵੱਜੇਗਾ ਅਲਾਰਮ
ਇਸ 350 ਗ੍ਰਾਮ ਭਾਰ ਵਾਲੇ ਸਮਾਰਟ ਲਾਕ ਨੂੰ ਅਡਵਾਂਸ ਸਕਿਓਰਿਟੀ ਤਕਨੀਕ ਨਾਲ ਬਣਾਇਆ ਗਿਆ ਹੈ ਮਤਲਬ ਇਸ ਵਿਚ ਅਲਾਰਮ ਲੱਗਾ ਹੈ, ਜੋ ਸਾਈਕਲ ਨੂੰ ਹੱਥ ਲਾਉਣ 'ਤੇ 100db 'ਤੇ ਲਾਊਡ ਸਾਊਂਡ ਦਿੰਦਾ ਹੈ। ਇਸ ਤੋਂ ਇਲਾਵਾ ਇਹ ਲਾਕ ਸਮਾਰਟਫੋਨ 'ਤੇ ਪੁਸ਼ ਨੋਟੀਫਿਕੇਸ਼ਨ ਵੀ ਭੇਜਦਾ ਹੈ, ਜਿਸ ਨਾਲ ਸਮਾਂ ਰਹਿੰਦੇ ਸਾਈਕਲ ਨੂੰ ਚੋਰੀ ਹੋਣ ਤੋਂ ਬਚਾਇਆ ਜਾ ਸਕਦਾ ਹੈ।

ਸਮਾਰਟ ਲਾਕ ਵਿਚ ਲੱਗੇ ਹਨ 3 ਮੋਸ਼ਨ ਸੈਂਸਰਸ
ਇਸ ਸਮਾਰਟ ਬਾਈਕ ਲਾਕ ਵਿਚ 3 ਮੋਸ਼ਨ ਸੈਂਸਰਸ ਲੱਗੇ ਹਨ, ਜੋ ਇਸ ਨੂੰ ਚਲਾਉਂਦੇ ਸਮੇਂ ਸਪੀਡ ਦਾ ਪਤਾ ਲਾਉਣ, ਐਵਰੇਜ ਸਪੀਡ, ਡਿਸਟੈਂਸ ਅਤੇ ਕਿੰਨੀ ਦੇਰ ਤੱਕ ਸਾਈਕਲ ਚੱਲ ਰਿਹਾ ਹੈ, ਇਸ ਦੀ ਵੀ ਜਾਣਕਾਰੀ ਐਪ 'ਤੇ ਦਿੰਦੇ ਹਨ। ਇਨ੍ਹਾਂ ਫੀਚਰਸ ਦੀ ਵਰਤੋਂ ਕਰਨ ਲਈ ਯੂਜ਼ਰ ਨੂੰ ਬਸ ਆਪਣੇ ਸਮਾਰਟਫੋਨ ਨੂੰ ਸਾਈਕਲ ਦੀ ਹੈਂਡਲਬਾਰ 'ਤੇ ਲਾਉਣਾ ਹੋਵੇਗਾ, ਜਿਸ ਤੋਂ ਬਾਅਦ ਸਮਾਰਟਫੋਨ 'ਤੇ ਡਿਟੇਲ ਸ਼ੋਅ ਹੋਣ ਲੱਗੇਗੀ।
2 ਘੰਟੇ ਚਾਰਜ ਕਰ ਕੇ 6 ਮਹੀਨੇ ਤੱਕ ਚੱਲੇਗੀ ਬੈਟਰੀ
ਇਸ ਸਮਾਰਟ ਲਾਕ ਵਿਚ ਦਿੱਤੀ ਗਈ ਲਿਥੀਅਮ ਆਇਨ ਬੈਟਰੀ ਨੂੰ ਮਾਈਕ੍ਰੋ ”S2 ਕੇਬਲ ਨਾਲ ਇਕ ਵਾਰ ਵਿਚ 2 ਘੰਟੇ ਤੱਕ ਚਾਰਜ ਕਰ ਕੇ 6 ਮਹੀਨੇ ਤੱਕ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ (ਤੁਹਾਨੂੰ ਦੱਸ ਦਈਏ ਕਿ ਇਹ ਸਿਰਫ ਦਿਨ ਵਿਚ 6 ਵਾਰ ਲਾਕ ਅਤੇ ਅਨਲਾਕ ਕਰਨ 'ਤੇ ਆਧਾਰਿਤ ਹੈ)। ਬੈਟਰੀ ਦੇ 20 ਫੀਸਦੀ ਤੋਂ ਘੱਟ ਹੋਣ 'ਤੇ ਸਮਾਰਟ ਲਾਕ ਪੁਸ਼ ਨੋਟੀਫਿਕੇਸ਼ਨਸ ਨਾਲ ਸਮਾਰਟਫੋਨ 'ਤੇ ਅਲਰਟ ਵੀ ਕਰੇਗਾ। ਫਿਲਹਾਲ ਇਸ ਦੀ ਕੀਮਤ ਨੂੰ ਲੈ ਕੇ ਇਸ ਦੇ ਨਿਰਮਾਤਾਵਾਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਇਹ ਤਕਨੀਕ ਕਿਸੇ ਵੀ ਸਾਈਕਲ ਨੂੰ ਸਮਾਰਟ ਬਾਈਕ ਵਿਚ ਬਦਲਣ ਵਿਚ ਕਾਫੀ ਕੰਮ ਆਵੇਗੀ।
Honor ਨੇ ਇਨ੍ਹਾਂ ਸਮਾਰਟਫੋਨਜ਼ ਲਈ ਸ਼ਾਨਦਾਰ ''ਟ੍ਰਿਪਲ ਜ਼ੀਰੋ ਆਫਰ'' ਕੀਤਾ ਪੇਸ਼
NEXT STORY