ਜਲੰਧਰ-ਇਲੈਕਟ੍ਰੋਨਿਕ ਮਾਰਕੀਟ 'ਚ ਕਈ ਅਜਿਹੇ ਗੈਜੇਟਸ ਉਪਲੱਬਧ ਹਨ, ਜੋ ਤੁਹਾਡੇ ਬੇਹੱਦ ਹੀ ਕੰਮ ਆ ਸਕਦੇ ਹਨ। ਇਨ੍ਹਾਂ 'ਚ ਬਲੂਟੁੱਥ ਰੀਸੀਵਰ ਅਤੇ ਪਾਪ ਸਾਕਟ ਆਦਿ ਸ਼ਾਮਿਲ ਹਨ। ਸਭ ਤੋਂ ਅਹਿਮ ਗੱਲ ਹੈ ਕਿ ਇਸ ਨੂੰ ਖਰੀਦਣ ਲਈ ਤੁਹਾਨੂੰ ਜਿਆਦਾ ਪੈਸੇ ਖਰਚ ਨਹੀ ਕਰਨੇ ਪੈਂਦੇ ਹਨ। ਇਸ ਖਬਰ 'ਚ ਅਸੀਂ ਤੁਹਾਨੂੰ ਤਿੰਨ ਨਵੇਂ ਗੈਜੇਟਸ ਬਾਰੇ ਦੱਸਣ ਜਾ ਰਹੇ ਹਾਂ ਜੋ 300 ਰੁਪਏ ਤੋਂ ਘੱਟ ਕੀਮਤ 'ਚ ਉਪਲੱਬਧ ਹਨ। ਇਨ੍ਹਾਂ ਨੂੰ ਆਨਲਾਈਨ ਵੈੱਬਸਾਈਟ ਤੋਂ ਖਰੀਦਿਆ ਜਾ ਸਕਦਾ ਹੈ।
1. ਬਲੂਟੁੱਥ ਰੀਸੀਵਰ-
Rewy ਕੰਪਨੀ ਦਾ ਵਾਇਰਲੈੱਸ ਬਲੂਟੁੱਥ ਰੀਸੀਵਰ ਨੂੰ ਕਾਰ,ਘਰ ਜਾਂ ਆਫਿਸ 'ਚ ਵਰਤੋਂ ਕੀਤੀ ਜਾ ਸਕਦੀ ਹੈ । ਇਸ ਰੀਸੀਵਰ ਨਾਲ ਯੂਜ਼ਰਸ ਆਪਣੀ ਕਾਰ ਜਾਂ ਹੈੱਡਫੋਨ ਨੂੰ ਬਲੂਟੁੱਥ ਸੁਪੋਰਟਿਡ ਬਣਾ ਸਕਦੇ ਹਨ। ਇਸ ਦੀ ਕੀਮਤ 300 ਰੁਪਏ ਤੋਂ ਘੱਟ ਹੈ। ਇਹ ਵਿੰਡੋਜ 8.1, 7, ਵਿਸਟਾ ਅਤੇ ਐਕਸਪੀ ਨਾਲ ਕੰਮ ਕਰਨ 'ਚ ਸਮੱਰਥ ਹੈ।
2. ਵਾਟਰਪਰੂਫ ਬਲੂਟੁੱਥ ਸਪੀਕਰ-
ਇਸ ਸਪੀਕਰ ਦਾ ਨਾਂ Tiny Deal BTS-06 ਮਿਨੀ ਵਾਟਰਪਰੂਫ ਸਪੀਕਰ ਹੈ। ਯੂਜ਼ਰਸ ਇਸ ਨੂੰ ਕਿਸੇ ਇਸ ਤਰ੍ਹਾਂ ਦੀ ਜਗ੍ਹਾਂ 'ਤੇ ਵੀ ਵਰਤੋਂ ਕਰ ਸਕਦੇ ਹਨ, ਜਿੱਥੇ ਬਾਰਿਸ਼ ਹੋ ਰਹੀਂ ਹੋਵੇ। ਇਸ ਦੇ ਰਾਹੀਂ ਮਿਊਜ਼ਿਕ ਦਾ ਆਨੰਦ ਲਿਆ ਜਾ ਸਕਦਾ ਹੈ ਅਤੇ ਨਾਲ ਹੀ ਫੋਨ ਕਾਲ ਨੂੰ ਰੀਸੀਵ ਕੀਤਾ ਜਾ ਸਕਦਾ ਹੈ । ਇਸ 'ਚ ਇਕ ਮਾਈਕ ਵੀ ਦਿੱਤਾ ਗਿਆ ਹੈ, ਜਿਸ ਤੋਂ ਕਾਲ ਨੂੰ ਰੀਸੀਵ ਕਰ ਕੇ ਗੱਲ ਕੀਤੀ ਜਾ ਸਕਦੀ ਹੈ । ਇਸ ਦੀ ਕੀਮਤ ਵੀ 300 ਰੁਪਏ ਤੋਂ ਵੀ ਘੱਟ ਹੈ।
3. ਪਾਪ ਸਾਕਟ-
ਇਸ ਦਾ ਨਾਂ HappyGrumpy Popholder ਹੈ। ਇਹ ਗੈਜੇਟ ਉਨ੍ਹਾਂ ਯੂਜ਼ਰਸ ਦੇ ਕੰਮ ਆਵੇਗਾ, ਜੋ ਵੱਡੇ ਫੋਨ ਦੀ ਵਰਤੋਂ ਕਰਦੇ ਹਨ। ਜਿਆਦਾ ਵੱਡਾ ਫੋਨ ਹੋਣ ਦੇ ਕਾਰਣ ਉਸ ਦੇ ਡਿੱਗਣ ਦਾ ਡਰ ਵੀ ਬਣਿਆ ਰਹਿੰਦਾ ਹੈ। ਅਜਿਹੇ 'ਚ ਪਾਪ ਸਾਕੇਟ ਦੀ ਵਰਤੋਂ ਕਰ ਕੇ ਤੁਸੀਂ ਫੋਨ ਨੂੰ ਟੁੱਟਣ ਤੋਂ ਬਚਾਇਆ ਜਾ ਸਕਦਾ ਹੈ। ਇਹ ਫੋਨ ਦੇ ਪਿੱਛੇ ਚਿਪਕ ਜਾਂਦਾ ਹੈ। ਇਸ ਦੀ ਕੀਮਤ ਵੀ 300 ਰੁਪਏ ਤੋਂ ਘੱਟ ਹੈ।
ਚਾਰਜਿੰਗ ਦੌਰਾਨ ਆਈਫੋਨ 8 ਪਲੱਸ ਦੀ ਬਾਡੀ ਤੋਂ ਵੱਖ ਹੋਈ ਸਕ੍ਰੀਨ
NEXT STORY