ਜਲੰਧਰ-ਸਮਾਰਟਫੋਨ ਜਦੋਂ ਆਨ ਹੁੰਦਾ ਹੈ ਤਾਂ ਉਸਦੀ ਸਕਰੀਨ ਤੋਂ ਨੀਲੇ ਰੰਗ (Blue Color) ਦੀ ਰੌਸ਼ਨੀ ਨਿਕਲਦੀ ਹੈ, ਜੋ ਯੂਜ਼ਰ ਦੀਆਂ ਅੱਖਾਂ ਨੂੰ ਪ੍ਰਭਾਵਿਤ ਕਰਦੀ ਹੈ। ਇਸ ਤੋਂ ਨਾ ਸਿਰਫ ਅੱਖਾਂ 'ਚ ਜਲਨ ਹੁੰਦੀ ਹੈ, ਬਲਕਿ ਇਸ ਨਾਲ ਛੋਟੀ ਉਮਰ 'ਚ ਨਜ਼ਰ ਵੀ ਕਮਜ਼ੋਰ ਹੋ ਜਾਂਦੀ ਹੈ। ਇਸ ਤੋਂ ਬਚਾਅ ਲਈ ਕੁਝ ਸਮਾਰਟਫੋਨ ਕੰਪਨੀਆਂ ਨੇ ਆਪਣੇ ਡਿਵਾਈਸ 'ਚ ਹਾਈ ਪ੍ਰੋਟੈਕਸ਼ਨ ਫੀਚਰ ਦਿੱਤਾ ਹੈ ਅਤੇ ਜਿਸਦੇ ਫੋਨ 'ਚ ਇਹ ਫੀਚਰ ਨਹੀਂ ਹੈ, ਉਹ ਗੂਗਲ ਪਲੇਅ ਸਟੋਰ 'ਤੇ ਮਿਲਣ ਵਾਲੇ ਐਪ ਦੀ ਵਰਤੋਂ ਕਰ ਸਕਦੇ ਹਨ। ਇਹ ਐਪ ਫੋਨ ਸਕਰੀਨ ਤੋਂ ਨਿਕਲਣ ਵਾਲੀ ਰੌਸ਼ਨੀ ਨਾਲ ਅੱਖਾਂ ਨੂੰ ਸੁਰੱਖਿਅਤ ਰੱਖਦਾ ਹੈ।
ਮਿਡਨਾਈਟ ਨਾਂ ਦੇ ਇਸ ਐਪ 'ਚ ਨਾਈਟ ਫਿਲਟਰ ਵਰਗੇ ਕਈ ਆਪਸ਼ਨਜ਼ ਦਿੱਤੇ ਗਏ ਹਨ, ਜੋ ਕਾਲੀ, ਪੀਲੀ, ਨੀਲੀ, ਅਤੇ ਲਾਲ ਰੌਸ਼ਨੀ ਨੂੰ ਨਿਯੰਤਰਣ ਕਰਦੇ ਹਨ। ਇਸ ਨੂੰ ਸੈਟਿੰਗ 'ਚ ਜਾ ਕੇ ਬਦਲ ਵੀ ਸਕਦੇ ਹੈ ਅਤੇ ਰਾਤ ਦੇ ਹਨੇਰੇ 'ਚ ਫੋਨ ਸਕਰੀਨ ਤੋਂ ਨਿਕਲਣ ਵਾਲੀ ਚਟਕ ਰੌਸ਼ਨੀ ਦੇ ਨਾਕਾਰਤਮਕ ਅਸਰ ਨਾਲ ਖੁਦ ਨੂੰ ਬਚਾਇਆ ਜਾ ਸਕਦਾ ਹੈ। ਐਪ 'ਚ ਇਨ੍ਹਾਂ ਬਦਲਾਵਾਂ ਨੂੰ ਪਲੇਅ ਬਟਨ ਨਾਲ ਦਬਾਅ ਕੇ ਦੇਖਿਆ ਜਾ ਸਕਦਾ ਹੈ। ਇਹ ਐਪ ਗੂਗਲ ਪਲੇਅ ਸਟੋਰ 'ਤੇ Midnight (Night Mode) ਨਾਂ ਨਾਲ ਮੌਜ਼ੂਦ ਹੈ।
ਨਾਈਟ ਮੋਡ ਲਈ ਸੈੱਟ ਕਰੋ ਸਮਾਂ-
ਮਿਡਨਾਈਟ ਐਪ 'ਚ ਨਾਈਟ ਫਿਲਟਰ ਦੇ ਐਕਟੀਵੇਟ ਹੋਣ ਦਾ ਸਮਾਂ ਸੈੱਟ ਕੀਤਾ ਜਾ ਸਕਦਾ ਹੈ। ਅਜਿਹਾ ਕਰਨ ਨਾਲ ਇਹ ਐਪ ਆਪਣੇ ਆਪ ਐਕਟੀਵੇਟ ਹੋ ਜਾਵੇਗਾ। ਇਹ ਐਪ ਲੋਕੇਸ਼ਨ ਫੀਚਰ ਨਾਲ ਵੀ ਕੰਮ ਕਰਨ ਦੀ ਸਮਰੱਥਾ ਰੱਖਦਾ ਹੈ। ਮਿਸਾਲ ਦੇ ਤੌਰ 'ਤੇ ਜਦੋਂ ਯੂਜ਼ਰ ਦੀ ਲੋਕੇਸ਼ਨ 'ਤੇ ਸੂਰਜ ਛਿਪਣ 'ਤੇ ਹਨੇਰਾ ਛਾਅ ਜਾਵੇਗਾ ਤਾਂ ਇਹ ਨਾਈਟ ਮੋਡ ਫਿਲਟਰ ਆਪਣੇ ਆਪ ਐਕਟੀਵੇਟ ਹੋ ਜਾਵੇਗਾ। ਯੂਜ਼ਰ ਦੀ ਜ਼ਰੂਰਤ ਅਨੁਸਾਰ ਇਸ 'ਚ ਕਈ ਸੈਟਿੰਗ ਆਪਸ਼ਨ ਦਿੱਤੇ ਗਏ ਹਨ, ਪਰ ਯੂਜ਼ਰ ਆਪਣੇ ਆਪ ਵੀ ਸੈਟਿੰਗ 'ਚ ਬਦਲਾਅ ਕਰ ਕੇ ਉਨ੍ਹਾਂ ਨੂੰ ਨਵੇਂ ਨਾਂ ਦੇ ਸਕਦਾ ਹੈ।
ਡਿਮਲੀ ਸਕਰੀਨ ਡਿਮਰ ਐਪ-
ਗੂਗਲ ਪਲੇਅ ਸਟੋਰ ਤੋਂ ਡਿਮਲੀ ਸਕਰੀਨ ਡਿਮਰ ਐਪ ਨੂੰ ਡਾਊਨਲੋਡ ਕਰਨ ਤੋਂ ਬਾਅਦ ਫੋਨ ਸਕਰੀਨ ਦੀ ਬ੍ਰਾਈਟਨੈੱਸ ਨੂੰ ਆਸਾਨੀ ਨਾਲ ਨਿਯੰਤਰਣ ਕੀਤਾ ਜਾ ਸਕਦਾ ਹੈ। ਇਸ ਐਪ ਦੀ ਸੈਟਿੰਗ 'ਚ ਇਕ ਫੀਚਰ ਅਜਿਹਾ ਵੀ ਹੈ, ਜੋ ਬ੍ਰਾਈਟਨੈੱਸ ਨੂੰ ਸਭ ਤੋਂ ਘੱਟ ਲੈਵਲ 'ਤੇ ਲੈ ਜਾਂਦਾ ਹੈ, ਜਿਸ ਫੋਨ ਦੀ ਸੈਟਿੰਗ ਨਾਲ ਕਰਨਾ ਅਸੰਭਵ ਹੈ। ਡਿਮਲੀ ਸਕਰੀਨ ਡਿਮਰ ਐਪ 'ਚ ਬਲੂ ਲਾਈਟ ਫਿਲਟਰ ਨੂੰ ਐਕਟੀਵੇਟ ਕਰਨ ਲਈ ਉਸ ਦੇ ਆਨ ਆਪਸ਼ਨਜ਼ ਨੂੰ ਐਕਟੀਵੇਟ ਕਰਨਾ ਹੁੰਦਾ ਹੈ। ਦਿਨ ਦੇ ਉਜਾਲੇ ਨਾਲ ਉਸ ਨੂੰ ਆਫ ਰਹਿਣ ਦਿਉ। ਰਾਤ ਦੇ ਸਮੇਂ ਫੋਨ 'ਤੇ ਪੜਨ ਜਾਂ ਫਿਰ ਗੇਮ ਖੇਡਣ ਵਾਲੇ ਯੂਜ਼ਰਾਂ ਲਈ ਇਸ 'ਚ ਕੁਝ ਖਾਸ ਫੀਚਰ ਦਿੱਤੇ ਗਏ ਹਨ। ਇਸ ਦਾ ਇਕ ਹੋਰ ਖਾਸ ਫੀਚਰ ਇਹ ਹੈ ਕਿ ਇਸ 'ਚ ਘੱਟ ਤੋਂ ਘੱਟ ਅਤੇ ਜਿਆਦਾ ਤੋਂ ਜਿਆਦਾ ਬ੍ਰਾਈਟਨੈੱਸ ਸੈੱਟ ਕੀਤੀ ਜਾ ਸਕਦੀ ਹੈ। ਡਿਮਲੀ ਸਕਰੀਨ ਡਿਮਰ ਐਪ ਫੋਨ ਨੂੰ ਹਿਲਾਉਣ 'ਤੇ ਵੀ ਕੰਮ ਕਰਦਾ ਹੈ। ਇਹ ਐਪ Dimly-Screen Dimmer ਨਾਂ ਨਾਲ ਉਪਲੱਬਧ ਹੈ।
ਨਾਈਟ ਸਕਰੀਨ ਐਪ-
ਗੂਗਲ ਪਲੇਅ ਸਟੋਰ 'ਤੇ Night Screen ਨਾਂ ਨਾਲ ਉਪਲੱਬਧ ਇਸ ਐਪ ਨੂੰ ਚਲਾਉਣਾ ਬਹੁਤ ਹੀ ਆਸਾਨ ਹੈ। ਇਸ ਐਪ 'ਚ ਬਲੂ ਲਾਈਟ ਫਿਲਟਰ ਦਿੱਤਾ ਗਿਆ ਹੈ, ਜੋ ਅੱਖਾਂ ਨੂੰ ਸਕਰੀਨ ਤੋਂ ਨਿਕਲਣ ਵਾਲੀਆਂ ਕਿਰਣਾਂ ਤੋਂ ਸੁਰੱਖਿਅਤ ਰੱਖਦਾ ਹੈ। ਜੇਕਰ ਰਾਤ ਦੇ ਸਮੇਂ ਤੁਹਾਡੇ ਫੋਨ ਦੀ ਬ੍ਰਾਈਟਨੈੱਸ ਬਹੁਤ ਤੇਜ਼ ਹੈ ਅਤੇ ਯੂਜ਼ਰ ਨੂੰ ਲੱਗਦਾ ਹੈ ਕਿ ਉਸ ਨੂੰ ਘੱਟ ਕੰਮ ਕਰਨਾ ਚਾਹੀਦਾ ਹੈ ਤਾਂ ਇਸ ਐਪ ਦੇ ਆਈਕਾਨ 'ਤੇ ਕਲਿੱਕ ਕਰਕੇ ਬ੍ਰਾਈਨੈੱਸ ਅਤੇ ਬਲੂ ਲਾਈਟ ਨੂੰ ਵਧਾਇਆ ਅਤੇ ਘਟਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਕੁਝ ਰੁਪਏ ਦਾ ਭੁਗਤਾਨ ਕਰਕੇ ਇਸ ਦਾ ਭੁਗਤਾਨ ਕੀਤੇ ਵਰਜਨ ਇਸਤੇਮਾਲ ਕੀਤਾ ਜਾ ਸਕਦਾ ਹੈ। ਭੁਗਤਾਨ ਕੀਤੇ ਵਰਜਨ 'ਚ ਯੂਜ਼ਰ ਨੂੰ ਹੋਰ ਜਿਆਦਾ ਫੀਚਰ ਇਸਤੇਮਾਲ ਕਰਨ ਨੂੰ ਮਿਲਦੇ ਹਨ।
ਕਾਲ ਡ੍ਰਾਪ ਹੋਣ 'ਤੇ ਟੈਲੀਕਾਮ ਕੰਪਨੀਆਂ ਨੂੰ ਲੱਗੇਗਾ 5 ਲੱਖ ਰੁਪਏ ਜੁਰਮਾਨਾ:TRAI
NEXT STORY