ਜਲੰਧਰ- ਹੁਣ ਤੱਕ ਤੁਸੀਂ ਸਟੇਸ਼ਨਰੀ ਬਾਈਕ 'ਤੇ ਕਸਰਤ ਹੀ ਕੀਤੀ ਹੋਵੇਗੀ ਪਰ ਹੁਣ ਚੀਨ ਦੇ ਵਿਦਿਆਰਥੀਆਂ ਨੇ ਇੱਕ ਅਜਿਹੀ ਸਟੇਸ਼ਨਰੀ ਬਾਈਕ ਨੂੰ ਬਣਾਇਆ ਜੋ ਤੁਹਾਡੇ ਕੱਪੜੇ ਧੋਣ ਦੇ ਨਾਲ-ਨਾਲ ਤੁਹਾਡਾ ਮੋਟਾਪਾ ਵੀ ਘੱਟ ਕਰ ਸਕਦੀ ਹੈ । ਜਿੰਨ੍ਹਾਂ ਨੂੰ ਕੱਪੜੇ ਧੋਣਾ ਔਖਾ ਲੱਗਦਾ ਹੈ ਜਾਂ ਮੋਟਾਪੇ ਕਾਰਨ ਕੋਈ ਕੰਮ ਨਹੀਂ ਕਰ ਸਕਦੇ ਉਨ੍ਹਾਂ ਲਈ ਕਪੜੇ ਧੋਣੇ ਦੇ ਕੰਮ ਦੇ ਨਾਲ-ਨਾਲ ਮੋਟਾਪੇ ਨੂੰ ਵੀ ਘੱਟ ਕਰੇਗਾ। ਇਹ ਕੰਮ ਵੀ ਖਤਮ ਕਰੇਗੀ ਅਤੇ ਸਿਹਤ ਦਾ ਵੀ ਧਿਆਨ ਰੱਖੇਗੀ। ਇਸ ਅਨੋਖੀ ਸੰਰਚਨਾ ਦਾ ਨਾਂ )(BWM) ਬਾਈਕ ਵਾਸ਼ਿੰਗ ਮਸ਼ੀਨ ਹੈ । ਜਦੋਂ ਵੀ ਇਸ ਬਾਇਕ ਦੀ ਵਰਤੋਂ ਕਰੋਗੇ ਤਾਂ ਇਸ 'ਚ ਪੈਡਲ ਮਾਰਨੇ ਪੈਣਗੇ ਅਤੇ ਪੈਡਲ ਮਾਰਨ ਨਾਲ ਇਸ ਦਾ ਡਰੰਮ ਘੁੰਮਦਾ ਹੈ। ਡਰੰਮ ਘੁੰਮਨ ਨਾਲ ਜ਼ਿਆਦਾ ਬਿਜਲੀ ਪੈਦਾ ਹੋਵੇਗੀ । ਬਿਜਲੀ ਦੀ ਵਰਤੋਂ ਡਿਸਪਲੇ ਸਕ੍ਰੀਨ ਲਈ ਕੀਤੀ ਜਾਵੇਗੀ । ਇਹ ਬਾਈਕ ਵਾਸ਼ਿੰਗ ਮਸ਼ੀਨ ਲੋਕਾਂ ਨੂੰ ਆਪਣੇ ਵੱਲ ਆਕਰਸ਼ਤ ਕਰ ਰਹੀ ਹੈ ।
Apple ਤੋਂ ਮਦਦ ਪਾਉਣਾ ਹੋਇਆ ਹੁਣ ਹੋਰ ਵੀ ਆਸਾਨ
NEXT STORY