ਜਲੰਧਰ- ਐਂਡ੍ਰਾਇਡ ਸਮਾਰਟਫੋਨ ਇਸਤੇਮਾਲ ਕਰਣ ਵਾਲਿਆਂ ਦੀ ਗਿਣਤੀ ਕਰੋੜਾਂ 'ਚ ਹੈ। ਇਸ ਕਰੋੜਾਂ ਯੂਜ਼ਰਸ 'ਚੋਂ ਕਈ ਅਜਿਹੇ ਹਨ ਜੋ ਆਪਣੇ ਫੋਨ 'ਤੇ ਗੇਮ ਖੇਡਣਾ ਬੇਹੱਦ ਪਸੰਦ ਕਰਦੇ ਹਨ। ਐਂਡ੍ਰਾਇਡ ਇਕ ਅਜਿਹਾ ਯੂਜ਼ਰ ਫ੍ਰੈਂਡਲੀ ਪਲੇਟਫ਼ਾਰਮ ਹੈ ਜਿੱਥੇ ਹਰ ਤਰ੍ਹਾਂ ਦੇ ਯੂਜ਼ਰ ਹਰ ਤਰ੍ਹਾਂ ਦੀ ਗੇਮਜ਼ ਅਤੇ ਐਪਸ ਮਿਲਦੀਆਂ ਹਨ। ਇਨ੍ਹਾਂ ਯੂਜ਼ਰਸ ਦੀ ਮਦਦ ਕਰਨ ਲਈ ਅੱਜ ਅਸੀਂ ਅਜਿਹੇ ਟਾਪ ਅਤੇ ਬੈਸਟ ਗੇਮਜ਼ ਦੀ ਲਿਸਟ ਲੈ ਕੇ ਆਏ ਹਾਂ, ਜਿਨ੍ਹਾਂ ਦੇ ਬਾਰੇ 'ਚ ਸੁਣਦੇ ਹੀ ਤੁਸੀਂ ਇਨ੍ਹਾਂ ਨੂੰ ਡਾਊਨਲੋਡ ਕਰ ਲਵੋਗੇ।
Angry Birds 2
ਐਂਡ੍ਰਾਇਡ ਡਿਵਾਇਸ 'ਤੇ ਮੌਜੂਦ ਸਭ ਤੋਂ ਮਜ਼ੇਦਾਰ ਅਤੇ ਪਾਪੂਲਰ ਗੇਮ ਦੀ ਲਿਸਟ 'ਚ 1ngry ਬਰਡਸ ਸਭ ਤੋਂ ਟਾਪ ਹੈ। ਇਹ ਨਵੀਂ ਗੇਮ ਹਾਲ ਹੀ 'ਚ ਰਿਲੀਜ਼ ਹੋਈ ਹੈ। ਗੇਮ ਖੇਡਣ ਦੇ ਸ਼ੌਕੀਨਾਂ ਨੂੰ ਐਂਗਰੀ ਬਰਡਸ ਕਾਫ਼ੀ ਪਸੰਦ ਆਉਂਦਾ ਹੈ ਅਤੇ ਇਸ ਦਾ ਵਰਜ਼ਨ 2 ਹੁਣ ਸਾਰੇ ਲਈ ਪੇਸ਼ ਹੋ ਚੁੱਕਿਆ ਹੈ ਅਤੇ ਡਾਊਨਲੋਡ ਕਰੋ ਅਤੇ ਖੇਡੋ ਇਹ ਗੇਮ।
Modern Combat 5: Blackout
ਇਸ ਗੇਮ ਨੂੰ ਬੈਸਟ ਫਰਸਟ ਪਰਸਨ ਸ਼ੂਟਰ ਗੇਮ ਮੰਨੀ ਜਾਂਦੀ ਹੈ। ਇਹ ਕੂਲ ਅਤੇ ਮਜ਼ੇਦਾਰ ਗੇਮ Gameloft ਦੇ ਰਾਹੀਂ ਡਿਵੈਲਪ ਕੀਤਾ ਗਿਆ ਹੈ। ਇਸ ਗੇਮ ਦੇ ਹਾਈ ਗਰਾਫ਼ਿਕਸ ਕੁਆਲਿਟੀ ਇਸ ਨੂੰ ਹੋਰੇ ਬਿਹਤਰ ਬਣਾਉਂਦੇ ਹਨ। ਗੂਗਲ ਪਲੇਅ ਸਟੋਰ 'ਚ ਇਹ ਗੇਮ ਮੌਜੂਦ ਹੈ ਅਤੇ ਇਹ ਪੇਡ ਗੇਮ ਹੈ। ਇਸ ਗੇਮ ਦੀ ਰੈਂਕਿੰਗ ਵੀ ਕਾਫ਼ੀ ਪਾਜ਼ਿਟਿਵ ਹੈ।
8 ball pool
ਇਸ ਲਿਸਟ 'ਚ ਉਂਝ ਤਾਂ ਸਾਰੀਆਂ ਗੇਮਜ਼ ਇਕ ਤੋਂ ਵੱਧ ਕੇ ਇਕ ਹਨ ਪਰ 8 ਬਾਲ ਪੂਲ ਇਸ ਲਿਸਟ 'ਚ ਮੌਜੂਦ ਬੈਸਟ ਐਂਡ੍ਰਾਇਡ ਗੇਮ ਹੈ। ਇਹ ਗੇਮ ਕਈ ਗੇਮ ਲਵਰਸ ਦੀ ਫੇਵਰੇਟ ਹੈ। ਇਹ ਇਕ ਆਨਲਾਈਨ ਗੇਮ ਹੈ, ਇਸ 'ਚ ਤੁਸੀਂ ਆਪਣੇ ਦੋਸਤਾਂ ਦੇ ਨਾਲ ਵੀ ਗੇਮ ਖੇਡ ਸਕਦੇ ਹੋ। ਇਹ ਫੇਸਬੁਕ ਨਾਲ ਵੀ ਕੁਨੈੱਕਟ ਹੋ ਜਾਂਦਾ ਹੈ, ਜਿਸ ਦੇ ਰਾਹੀਂ ਤੁਸੀਂ ਦੋਸਤਾਂ ਦੇ ਨਾਲ ਕੁਨੈੱਕਟ ਹੋ ਕੋ ਇਸ ਗੇਮ ਨੂੰ ਖੇਡ ਸਕਦੇ ਹੋ।
Breach and clear
ਐਡ੍ਰਾਇਡ ਯੂਜ਼ਰਸ 'ਚ ਇਹ ਗੇਮ ਕਾਫ਼ੀ ਪਾਪੂਲਰ ਹੈ। ਇਹ ਇਕ ਤਰ੍ਹਾਂ ਦਾ ਸਟ੍ਰੇਟਜੀ ਗੇਮ ਹੈ, ਜਿਸ ਨੂੰ ਕਾਫ਼ੀ ਪਸੰਦ ਕੀਤੀ ਜਾਂਦੀ ਹੈ। ਗੂਗਲ ਪਲੇਅ ਸਟੋਰ 'ਚ ਇਸ ਗੇਮ ਦੀ ਰੇਟਿੰਗ ਵੀ ਸ਼ਾਨਦਾਰ ਹੈ। ਇਹ ਗੇਮ SWAT ਦੀ ਤਰ੍ਹਾਂ ਹੈ। ਇਸ ਗੇਮ 'ਚ ਪਲੇਅਰਸ ਨੂੰ ਦੁਸ਼ਮਨਾਂ ਦੇ ਖਿਲਾਫ ਇਕ ਆਰਮੀ ਦੀ ਸਟਰੇਟੇਜੀ ਬਣਾਉਣੀ ਪੈਂਦੀ ਹੈ। ਇਸ ਗੇਮ 'ਚ ਜਿਵੇਂ ਜਿਵੇਂ ਤੁਸੀਂ ਅੱਗੇ ਵਧਦੇ ਹੋ ਤੁਹਾਡੇ ਮੈਂਬਰਸ ਨੂੰ ਅਨੁਭਵ ਮਿਲਦਾ ਹੈ ਅਤੇ ਅੱਗੇ ਵੱਡੀ ਚੁਣੌਤੀਆਂ ਲਈ ਫਾਇਦਾ ਵੀ ਮਿਲਦਾ ਹੈ।
ਸਾਈਕਲ ਚਲਾਉਂਦੇ ਸਮੇਂ ਕਾਲ ਚੁੱਕਣ 'ਚ ਮਦਦ ਕਰੇਗੀ Levi’s ਦੀ ਨਵੀਂ ਸਮਾਰਟ ਜੈਕੇਟ (ਵੀਡੀਓ)
NEXT STORY