ਜਲੰਧਰ—ਆਈ.ਐੱਫ.ਏ. 2018 ਤੋਂ ਪਹਿਲਾਂ ਸੋਨੀ ਨੇ ਵੀਰਵਾਰ ਨੂੰ ਆਪਣੇ ਅਗਲੇ ਫਲੈਗਸ਼ਿਪ ਸਮਾਰਟਫੋਨ ਐਕਸਪੀਰੀਆ ਐਕਸ.ਜ਼ੈੱਡ3 ਤੋਂ ਪਰਦਾ ਚੁੱਕਿਆ ਹੈ। ਕਈ ਕੰਪਨੀਆਂ ਦੀ ਤਰ੍ਹਾਂ ਸੋਨੀ ਵੀ ਹੁਣ ਹਰ 6 ਮਹੀਨੇ 'ਚ ਆਪਣੇ ਪੋਰਟਫੋਲੀਓ ਨੂੰ ਅਪਗਰੇਡ ਕਰਨ ਦੀ ਰਣਨੀਤੀ 'ਤੇ ਚੱਲ ਰਹੀ ਹੈ। ਇਸ ਤਹਿਤ ਬਰਲੀਨ 'ਚ ਆਯੋਜਿਤ ਹੋ ਰਹੇ ਈਵੈਂਟ 'ਚ ਸੋਨੀ ਐਕਸਪੀਰੀਆ ਐਕਸ.ਜ਼ੈੱਡ2 ਹੈਂਡਸੈੱਟ ਦੇ ਅਪਗਰੇਡ ਨੂੰ ਲਾਂਚ ਕੀਤਾ ਗਿਆ। ਡਿਜ਼ਾਈਨ ਦੇ ਹਿਸਾਬ ਨਾਲ ਸੋਨੀ ਐਕਸਪੀਰੀਆ ਐਕਸ.ਜ਼ੈੱਡ3 'ਚ ਬਹੁਤ ਵੱਡਾ ਅਪਗਰੇਡ ਨਹੀਂ ਹੈ ਪਰ ਇਹ ਆਊਟ ਆਫ ਬਾਕਸ ਐਂਡ੍ਰਾਇਡ ਪਾਈ 'ਤੇ ਚੱਲਦਾ ਹੈ। ਫੋਨ ਨੂੰ ਚਾਰ ਕਲਰ 'ਚ ਉਪਲੱਬਧ ਕਰਵਾਇਆ ਜਾਵੇਗਾ। ਇਸ 'ਚ ਵੱਖ ਤੋਂ ਇਕ ਸ਼ਟਰ ਬਟਨ ਹੈ ਅਤੇ ਇਹ ਸਨੈਪਡਰੈਗਨ 845 ਪ੍ਰੋਸੈਸਰ ਨਾਲ ਲੈਸ ਹੈ।

ਇਸ ਫੋਨ ਨੂੰ ਸਤੰਬਰ ਮਹੀਨੇ 'ਚ ਆਖਿਰ ਤੱਕ ਚੁਨਿੰਦਾ ਮਾਰਕੀਟ 'ਚ ਉਪਲੱਬਧ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਇਹ ਐਂਡ੍ਰਾਇਡ 9 ਪਾਈ ਨਾਲ ਆਉਣ ਵਾਲੇ ਸ਼ੁਰੂਆਤੀ ਹੈਂਡਸੈੱਟ 'ਚੋਂ ਇਕ ਹੋਵੇਗਾ। ਇਹ ਬਲੈਕ, ਵ੍ਹਾਈਟ ਸਿਲਵਰ, ਫੋਰੇਸਟ ਗ੍ਰੀਨ ਅਤੇ ਰੈੱਡ ਕਲਰ 'ਚ ਉਪਲੱਬਧ ਹੋਵੇਗਾ। ਇਹ ਸਿੰਗਲ ਅਤੇ ਡਿਊਲ ਸਿਮ ਦੋ ਵੇਰੀਐਂਟ 'ਚ ਲਾਂਚ ਹੋਵੇਗਾ। ਫੋਨ 'ਚ 6 ਇੰਚ ਦਾ ਕੁਆਡਐੱਚ.ਡੀ.+ (1440x2880 ਪਿਕਸਲ) ਐੱਚ.ਡੀ.ਆਰ. ਓਲੇਡ ਡਿਸਪਲੇਅ ਦਿੱਤੀ ਗਈ ਹੈ। ਸਕਰੀਨ 'ਤੇ ਕਾਰਨਿੰਗ ਗੋਰਿੱਲਾ ਗਲਾਸ 5 ਦੀ ਪ੍ਰੋਟੈਕਸ਼ਨ ਦਿੱਤੀ ਗਈ ਹੈ। ਫੋਨ 4ਜੀ.ਬੀ. ਰੈਮ ਨਾਲ 64ਜੀ.ਬੀ. ਇੰਟਰਨਲ ਸਟੋਰੇਜ ਨਾਲ ਉਪਲੱਬਧ ਹੋਵੇਗਾ। ਇਸ 'ਚ 19 ਮੈਗਾਪਿਕਸਲ ਦਾ ਰੀਅਰ ਕੈਮਰਾ ਹੈ। ਫਰੰਟ ਕੈਮਰੇ ਦਾ ਸੈਂਸਰ 13 ਮੈਗਾਪਿਕਸਲ ਦਾ ਹੈ। ਫੋਨ ਵਾਟਰ ਅਤੇ ਡਸਟ ਰੇਸਿਸਟੈਂਟ ਹੈ ਅਤੇ ਇਸ ਦਾ ਵਜ਼ਨ 193 ਗ੍ਰਾਮ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,300 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਵਿੱਕ ਚਾਰਜ 3.0 ਸਮਾਰਟ ਸਟੇਮਿਨਾ ਮੋਡ ਨਾਲ ਆਉਂਦਾ ਹੈ।
IFA 2018 : Samsung ਨੇ ਪੇਸ਼ ਕੀਤਾ ਦੁਨੀਆ ਦਾ ਪਹਿਲਾ 8K QLED TV
NEXT STORY