ਜਲੰਧਰ : ਅੱਜਕਲ ਸੋਸ਼ਲ ਸਾਈਟਾਂ 'ਤੇ ਇਹ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਤੇ ਇਸ ਨੂੰ ਮੋਦੀ ਸਰਕਾਰ ਦਾ ਮੇਕ ਇਨ ਇੰਡੀਆ ਪ੍ਰਾਜੈਕਟ ਕਿਹਾ ਜਾ ਰਿਹਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਦਿੱਲੀ ਵਰਗੇ ਮਹਾਨਗਰ 'ਚ ਪਲਾਂਟ ਕੀਤਾ ਗਿਆ ਹੈ। ਪਹਿਲੀ ਵਾਰ 'ਚ ਦੇਖਣ 'ਚ ਲਗਦਾ ਹੈ ਕਿ ਸੱਚ ਹੀ ਇਕ ਆਲੂ ਮਸ਼ੀਨ 'ਚ ਜਾ ਕੇ ਪੈਕ ਹੋਏ ਚਿਪਸ ਦੇ ਰੂਪ 'ਚ ਵਾਪਿਸ ਆਉਂਦਾ ਹੈ।
ਤੁਹਾਨੂੰ ਦੱਸ ਦਈਏ ਕਿ ਇਹ ਕਾਂਸੈਪਟ ਮੇਕ ਇਨ ਇੰਡੀਆ ਦਾ ਨਹੀਂ ਹੈ ਤੇ ਨਾ ਹੀ ਸਰਕਾਰ ਇਸ ਤਰ੍ਹਾਂ ਦੀ ਕੋਈ ਟੈਕਨਾਲੋਜੀ ਡਿਵੈੱਲਪ ਕਰ ਰਹੀ ਹੈ। ਇਹ ਕਾਂਸੈਪਟ 4-5 ਸਾਲ ਪੁਰਾਣਾ ਹੈ ਤੇ ਮਸ਼ਹੂਰ ਚਿਪਸ ਨਿਰਮਾਤਾ ਕੰਪਨੀ ਲੇਜ਼ ਨੇ ਇਸ ਨੂੰ ਇਕ ਨਵੇਂ ਤਰੀਕੇ ਦੀ ਐਡਵਰਟਾਈਜ਼ਮੈਂਟ ਲਈ ਸ਼ੁਰੂ ਕੀਤਾ ਸੀ। ਕੰਪਨੀ ਦਾ ਕਹਿਣਾ ਸੀ ਕਿ ਚਿਪਸ ਨੂੰ ਆਲੂਆਂ, ਵੈਜੀਟੇਬਲ ਅਇਲ ਤੇ ਨਮਕ ਨਾਲ ਬਣਾਇਆ ਜਾਂਦਾ ਹੈ ਤੇ ਕਿਉਂ ਨਾ ਲੋਕਾਂ ਨੂੰ ਦੱਸਿਆ ਜਾਵੇ ਕਿ ਉਨ੍ਹਾਂ ਨੂੰ ਜੋ ਪ੍ਰਾਡਕਟ ਕੰਪਨੀ ਪ੍ਰੋਵਾਈਡ ਕਰਵਾਉਂਦੀ ਹੈ ਉਹ ਇਕ ਦਮ ਫਰੈਸ਼ ਹੁੰਦਾ ਹੈ।
ਹਾਲਾਂਕਿ ਇਹ ਮਾਰਕੀਟੀਂਗ ਦਾ ਤਰੀਕਾ ਕੰਪਨੀ ਲਈ ਘਾਟੇ ਦਾ ਸੌਦਾ ਸੀ ਕਿਉਂਕਿ 2011 'ਚ ਕੰਪਨੀ ਨੇ ਇਸ ਦੇ ਪ੍ਰੋਟੋਟਾਈਪ 'ਤੇ 40000 ਡਾਲਰ (ਉਸ ਸਮੇਂ ਦੇ ਹਿਸਾਬ ਨਾਲ ਲਗਭਗ 18,40,000 ਰੁਪਏ) ਖਰਚ ਕੀਤੇ ਸੀ ਪਰ ਨਤੀਜਿਆਂ ਦੇ ਉਲਟ, ਕੰਪਨੀ ਦਾ ਇਹ ਕਾਂਸੈਪਟ ਪੈਸੇ ਦੀ ਜਗ੍ਹਾ ਆਲੂ ਨੂੰ ਮਸ਼ੀਨ 'ਚ ਪਾਉਣਾ ਲੋਕਾਂ ਨੂੰ ਪਸੰਦ ਨਹੀਂ ਆਇਆ। ਹੁਣ ਇਸ ਨੂੰ ਮੇਕ ਇਨ ਇੰਡੀਆ ਦਾ ਨਾਂ ਦਿੱਤਾ ਜਾ ਰਿਹਾ ਹੈ, ਜਿਸ ਨੂੰ ਸਾਡੇ ਹਿਸਾਬ ਨਾਲ ਜੇ ਫੇਕ ਇਨ ਇੰਡੀਆ ਕਹੀਏ ਤਾਂ ਗਲਤ ਨਹੀਂ ਹੋਵੇਗਾ।
MWC 2016: MediaTek ਨੇ ਲਾਂਚ ਕੀਤਾ helio P20 ਪ੍ਰੋਸੈਸਰ
NEXT STORY