ਗੈਜੇਟ ਡੈਸਕ- ਮੇਟਾ ਨੇ ਟਵਿਟਰ ਦੀ ਟੱਕਰ 'ਚ ਆਪਣੇ ਨਵੇਂ ਐਪ 'ਥ੍ਰੈਡਸ' ਨੂੰ ਲਾਂਚ ਕੀਤਾ ਹੈ। ਲਾਂਚਿੰਗ ਦੇ ਸਿਰਫ ਦੋ ਘੰਟਿਆਂ ਦੇ ਅੰਦਰ ਹੀ ਥ੍ਰੈਡਸ ਨੂੰ 20 ਲੱਖ ਲੋਕਾਂ ਨੇ ਡਾਊਨਲੋਡ ਕੀਤਾ ਸੀ ਅਤੇ 18 ਘੰਟਿਆਂ 'ਚ ਇਸਦੇ ਡਾਊਨਲੋਡ ਦਾ ਅੰਕੜਾ 30 ਮਿਲੀਅਨ ਯਾਨੀ 3 ਕਰੋੜ ਪਹੁੰਚ ਗਿਆ ਹੈ। ਅਜਿਹੇ 'ਚ ਐਨਲ ਮਸਕ ਦੇ ਟਵਿਟਰ ਲਈ ਥ੍ਰੈਡਸ ਸਭ ਤੋਂ ਵੱਡੀ ਮੁਸੀਬਤ ਬਣ ਗਿਆ ਹੈ। ਥ੍ਰੈਡਸ ਦੇ ਵਾਇਰਲ ਹੋਣ ਦਾ ਸਭ ਤੋਂ ਵੱਡਾ ਕਾਰਨ ਇੰਸਟਾਗ੍ਰਾਮ ਹੈ। ਦੱਸ ਦੇਈਏ ਕਿ 1 ਕਰੋੜ ਡਾਊਨਲੋਡਸ ਦੀ ਗਿਣਤੀ ਨੂੰ ਪਾਰ ਕਰਨ 'ਚ ਟਵਿਟਰ ਨੂੰ ਦੋ ਸਾਲਾਂ ਦਾ ਸਮਾਂ ਲੱਗਾ ਸੀ।
ਇਹ ਵੀ ਪੜ੍ਹੋ– ਟਵਿਟਰ ਕਿਲਰ ਥ੍ਰੈਡਸ : ਜ਼ੁਕਰਬਰਗ ਨੇ 11 ਸਾਲਾਂ ’ਚ ਪਹਿਲੀ ਵਾਰ ਟਵੀਟ ਕਰ ਕੇ ਐਲਨ ਮਸਕ ’ਤੇ ਕੀਤੀ ਟਿੱਪਣੀ
ਥ੍ਰੈਡਸ ਨੂੰ ਲੋਕ 'ਟਵਿਟਰ ਕਿਲਰ' ਆਖ਼ ਰਹੇ ਹਨ। ਲਾਂਚਿੰਗ ਤੋਂ ਬਾਅਦ ਬ੍ਰਿਟੇਨ ਅਤੇ ਅਮਰੀਕਾ 'ਚ ਐਪਲ ਦੇ ਐਪ ਸਟੋਰ 'ਤੇ ਥ੍ਰੈਡਸ ਡਾਊਨਲੋਡ ਹੋਣ ਵਾਲੇ ਟਾਪ-3 ਐਪਸ 'ਚ ਸ਼ਾਮਲ ਹੋ ਗਿਆ ਸੀ। ਐਲਨ ਮਸਕ ਅਤੇ ਮਾਰਕ ਜ਼ੁਕਰਬਰਗ ਵਿਚਾਲੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਲੈ ਕੇ ਲੰਬੇ ਸਮੇਂ ਤੋਂ ਹੀ ਵਿਵਾਦ ਚੱਲ ਰਿਹਾ ਹੈ।
ਐਲਨ ਮਸਕ ਨੇ ਪਿਛਲੇ ਸਾਲ ਟਵਿਟਰ ਨੂੰ ਕਰੀਬ 3,64,130 ਕਰੋੜ ਰੁਪਏ 'ਚ ਖਰੀਦਿਆ ਸੀ ਅਤੇ ਉਸਤੋਂ ਬਾਅਦ ਹੀ ਟਵਿਟਰ 'ਚ ਹਰ ਰੋਜ਼ ਬਦਲਾਅ ਹੋ ਰਹੇ ਹਨ। ਸਭ ਤੋਂ ਵੱਡਾ ਪੰਗਾ ਉਦੋਂ ਪਿਆ ਜਦੋਂ ਪਿਛਲੇ ਹਫਤੇ ਐਲਨ ਮਸਕ ਨੇ ਟਵਿਟਰ 'ਤੇ ਪਾਬੰਦੀ ਲਗਾ ਦਿੱਤੀ। ਐਲਨ ਮਸਕ ਨੇ ਕਿਹਾ ਕਿ ਬਿਨਾਂ ਅਕਾਊਂਟ ਵਾਲੇ ਲੋਕ ਟਵੀਟ ਨਹੀਂ ਪੜ੍ਹ ਸਕਣਗੇ। ਇਸਤੋਂ ਇਲਾਵਾ ਉਨ੍ਹਾਂ ਨੇ ਫ੍ਰੀ ਅਕਾਊਂਟ ਵਾਲਿਆਂ 'ਤੇ ਟਵੀਟ ਦੇਖਣ ਦੀ ਮਿਆਦ ਵੀ ਤੈਅ ਕੀਤੀ ਹੈ।
ਇਹ ਵੀ ਪੜ੍ਹੋ– ਤੁਸੀਂ ਵੀ ਡਾਊਨਲੋਡ ਕੀਤਾ ਹੈ ਇਨ੍ਹਾਂ 'ਚੋਂ ਕੋਈ ਐਪ ਤਾਂ ਤੁਰੰਤ ਕਰੋ ਡਿਲੀਟ ਨਹੀਂ ਤਾਂ ਖਾਲ਼ੀ ਹੋ ਸਕਦੈ ਬੈਂਕ ਖ਼ਾਤਾ
ਥ੍ਰੈਡ ਸ ਦੀ ਤਰ੍ਹਾਂ ਹੋਰ ਸੋਸ਼ਲ ਸਾਈਟਾਂ ਨੂੰ ਵੀ ਹੋ ਰਿਹਾ ਫਾਇਦਾ
ਟਵਿਟਰ 'ਤੇ ਪਾਬੰਦੀਆਂ ਤੋਂ ਬਾਅਦ ਥ੍ਰੈਡਸ ਦੀ ਤਰ੍ਹਾਂ ਹੋਰ ਸੋਸ਼ਲ ਸਾਈਟ Mastodon ਨੂੰ ਵੀ ਫਾਇਦਾ ਹੋ ਰਿਹਾ ਹੈ। ਇਸਦੇ ਮਾਸਿਕ ਐਕਟਿਵ ਯੂਜ਼ਰਜ਼ ਦੀ ਗਿਣਤੀ 17 ਲੱਖ ਦੇ ਅੰਕੜੇ ਨੂੰ ਪਾਰ ਕਰ ਰਹੀ ਹੈ। ਉਥੇ ਹੀ ਟਵਿਟਰ ਦੇ ਕੋ-ਫਾਊਂਡਰ ਜੈਕ ਡੋਰਸੀ ਦੀ ਮਾਈਕ੍ਰੋਬਲਾਗਿੰਗ ਸਾਈਟ ਬਲੁਸਕਾਈ ਕੋਲ ਵੀ ਹੁਣ 2,65,000 ਯੂਜ਼ਰਜ਼ ਹੋ ਚੁੱਕੇ ਹਨ। ਦੱਸ ਦੇਈਏ ਕਿ ਮਈ 2022 'ਚ ਟਵਿਟਰ ਕੋਲ ਕੁੱਲ ਮਾਸਿਕ ਐਕਟਿਵ ਯੂਜ਼ਰਜ਼ 22.9 ਕਰੋੜ ਸਨ।
ਇਹ ਵੀ ਪੜ੍ਹੋ– WhatsApp ਨੇ 65 ਲੱਖ ਤੋਂ ਵੱਧ ਭਾਰਤੀਆਂ ਦੇ ਅਕਾਊਂਟ ਕੀਤੇ ਬੈਨ, ਕਿਤੇ ਤੁਹਾਡਾ ਨੰਬਰ ਤਾਂ ਨਹੀਂ ਸ਼ਾਮਲ
ਥ੍ਰੈਡਸ ਦੇ ਨਾਲ ਵੀ ਹਨ ਕਈ ਪਾਬੰਦੀਆਂ
ਉਂਝ ਤਾਂ ਥ੍ਰੈਡਸ ਇਕ ਅਲੱਗ ਐਪ ਹੈ ਪਰ ਇ ਵਿਚ ਲਾਗਇਨ ਇੰਸਟਾਗ੍ਰਾਮ ਅਕਾਊਂਟ ਰਾਹੀਂ ਹੋ ਰਿਹਾ ਹੈ। ਇੰਸਟਾਗ੍ਰਾਮ ਕੋਲ ਕਰੀਬ 2 ਅਰਬ ਯੂਜ਼ਰਜ਼ ਹਨ ਜਿਨ੍ਹਾਂ ਨੂੰ ਥ੍ਰੈਡਸ 'ਤੇ ਆਉਣ 'ਚ ਆਸਾਨੀ ਹੋ ਰਹੀ ਹੈ ਅਤੇ ਇਹੀ ਇਸ ਐਪ ਦੀ ਲੋਕਪ੍ਰਿਯਤਾ ਦਾ ਸਭ ਤੋਂ ਵੱਡਾ ਕਾਰਨ ਵੀ ਹੈ। ਥ੍ਰੈਡਸ ਨੇ ਟਵਿਟਰ ਦੀਆਂ ਖਾਮੀਆਂ ਦਾ ਜ਼ਬਰਦਸਤ ਫਾਇਦਾ ਚੁੱਕਿ ਹੈ। ਥ੍ਰੈਡਸ 'ਚ ਕੀਵਰਡ ਜਾਂ ਹੈਸ਼ਟੈਗ ਨੂੰ ਸਰਚ ਕਰਨ ਦੀ ਸੁਵਿਧਾ ਨਹੀਂ ਹੈ। ਅਜਿਹੇ 'ਚ ਤੁਸੀਂ ਕਿਸੇ ਈਵੈਂਟ ਨੂੰ ਰੀਅਲ ਟਾਈਮ 'ਚ ਫਾਲੋ ਨਹੀਂ ਕਰ ਸਕਦੇ। ਇਸਤੋਂ ਇਲਾਵਾ ਇਸ ਵਿਚ ਡਾਇਰੈਕਟ ਮੈਸੇਜਿੰਗ ਦੀ ਸੁਵਿਧਾ ਵੀ ਨਹੀਂ ਹੈ। ਥ੍ਰੈਡਸ ਨੂੰ ਸਿਰਫ ਐਪ 'ਤੇ ਹੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸਦਾ ਡੈਸਕਟਾਪ ਵਰਜਨ ਨਹੀਂ ਹੈ। ਅਜਿਹੇ 'ਚ ਮੀਡੀਆ ਹਾਊਸ ਅਤੇ ਹੋਰ ਸੰਸਥਾਵਾਂ ਦੀ ਨਿਰਭਰਤਾ ਫਿਲਹਾਲ ਟਵਿਟਰ 'ਤੇ ਹੀ ਹੈ।
ਇਹ ਵੀ ਪੜ੍ਹੋ– ਸ਼ਖ਼ਸ ਨੇ ਬਣਾਇਆ ਦੁਨੀਆ ਦਾ ਸਭ ਤੋਂ ਵੱਡਾ iPhone! ਡਿਸਪਲੇਅ ਤੋਂ ਲੈ ਕੇ ਕੈਮਰੇ ਤਕ ਸਭ ਕੁਝ ਕਰਦਾ ਹੈ ਕੰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਵਿਟਰ ਕਿਲਰ ਥ੍ਰੈਡਸ : ਜ਼ੁਕਰਬਰਗ ਨੇ 11 ਸਾਲਾਂ ’ਚ ਪਹਿਲੀ ਵਾਰ ਟਵੀਟ ਕਰ ਕੇ ਐਲਨ ਮਸਕ ’ਤੇ ਕੀਤੀ ਟਿੱਪਣੀ
NEXT STORY