ਜਲੰਧਰ- ਅੱਜ-ਕਲ ਨੌਜਵਾਨ ਪੀੜ੍ਹੀ 'ਚ ਸਨੈਪਚੈਟ ਦਾ ਕ੍ਰੇਜ਼ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਹਰ ਇਕ ਸੋਸ਼ਲ ਮੀਡੀਆ ਪਲੇਟਫਾਰਮ ਇਸ ਫੀਚਰ ਨੂੰ ਕਾਪੀ ਕਰਨ 'ਚ ਲੱਗਾ ਹੈ। ਦੁਨੀਆ ਦੀ ਸਭ ਤੋਂ ਲੋਕਪ੍ਰਿਅ ਸਾਈਟ ਫੇਸਬੁੱਕ ਤੋਂ ਬਾਅਦ ਹੁਣ ਟਵਿਟਰ ਨੇ ਆਪਣੀ ਐਂਡ੍ਰਾਇਡ ਅਤੇ ਆਈ.ਓ.ਐੱਸ. ਐਪ ਲਈ ਸਨੈਪਚੈਟ ਦੀ ਤਰ੍ਹਾਂ ਕਿਊ.ਆਰ. ਕੋਡ ਰਾਹੀਂ ਦੋਸਤਾਂ ਨੂੰ ਲੱਭਣ ਦਾ ਫੀਚਰ ਲਾਂਚ ਕੀਤਾ ਹੈ। ਇਸ ਫੀਚਰ ਰਾਹੀਂ ਦੂਜੇ ਯੂਜ਼ਰ ਦਾ ਟਵਿਟਰ ਅਕਾਊਂਟ ਫਾਲੋ ਕਰਨਾ ਆਸਾਨ ਹੋ ਜਾਵੇਗਾ। ਇਹ ਫੀਚਰ ਟਵਿਟਰ ਦੀ ਐਪ 'ਚ ਮਿਲੇਗਾ। ਇਸ ਲਈ ਤੁਹਾਨੂੰ ਕਿਊ.ਆਰ. ਕੋਡ ਦੇ ਆਪਸ਼ਨ 'ਤੇ ਕਲਿੱਕ ਕਰਕੇ ਕੈਮਰੇ ਨਾਲ ਉਸ ਨੂੰ ਸਕੈਨ ਕਰਨਾ ਹੋਵੇਗਾ।
ਐਂਡ੍ਰਾਇਡ 'ਤੇ ਯੂਜ਼ਰਸ ਕਿਸੇ ਦੂਜੇ ਯੂਜ਼ਰ ਦਾ ਅਕਾਊਂਟ ਸਰਚ ਕਰਨ ਲਈ ਐਪ 'ਚ ਸੱਜੇ ਪਾਸੇ ਸਲਾਈਡ ਕਰਕੇ ਕਿਊ.ਆਰ. ਕੋਡ ਐਕਸੈੱਸ ਕਰਦੇ ਹਨ। ਕਿਊ.ਆਰ. ਕੋਡ ਆਪਸ਼ਨ 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਫੋਨ ਦੇ ਕੈਮਰੇ ਨਾਲ ਕੋਡ ਨੂੰ ਸਕੈਨ ਕਰਨ ਦਾ ਵਿਕਲਪ ਮਿਲੇਗਾ। ਇਸ ਤੋਂ ਇਲਾਵਾ ਤੁਸੀਂ 'My QR code' 'ਤੇ ਸਰਚ ਕਰਕੇ ਆਪਣਾ ਕਿਊ.ਆਰ. ਕੋਡ ਵੀ ਜਾਣ ਸਕਦੇ ਹੋ। ਇਸ ਤੋਂ ਬਾਅਦ ਸਕ੍ਰੀਨ 'ਤੇ ਸਭ ਤੋਂ ਉੱਪਰ ਸੱਜੇ ਪਾਸੇ ਦਿੱਤੇ ਗਏ ਵਿਕਲਪ ਦੀ ਵਰਤੋਂ ਕਰਕੇ ਇਸ ਨੂੰ ਸ਼ੇਅਰ ਕਰ ਸਕਦੇ ਹੋ।
ਆਈ.ਓ.ਐੱਸ. 'ਤੇ ਯੂਜ਼ਰ ਨੂੰ ਆਪਣੀ ਪ੍ਰੋਫਾਇਲ 'ਚ ਜਾ ਕੇ ਸੈਟਿੰਗ ਆਈਕਨ 'ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਮੈਨਿਊ 'ਚ ਕਿਊ.ਆਰ. ਕੋਡ ਵਿਕਲਪ ਚੁਣੋ। ਐਂਡ੍ਰਾਇਡ ਤੋਂ ਅਲੱਗ, ਆਈ.ਓ.ਐੱਸ. 'ਤੇ ਯੂਜ਼ਰ ਨੂੰ ਪਹਿਲਾਂ ਉਨ੍ਹਾਂ ਦਾ ਆਪਣਾ ਕਿਊ.ਆਰ. ਕੋਡ ਦਿਖਾਏਗਾ ਜਿਸ ਨੂੰ ਉਹ ਸਕ੍ਰੀਨ 'ਤੇ ਸਭ ਤੋਂ ਉੱਪਰ ਸੱਜੇ ਪਾਸੇ ਦਿੱਤੇ ਵਿਕਲਪ 'ਤੇ ਕਲਿੱਕ ਕਰਕੇ ਸਾਂਝਾ ਕਰ ਸਕਦੇ ਹੋ। ਯੂਜ਼ਰ ਨੂੰ ਫੋਨ ਦੇ ਕੈਮਰੇ ਦੀ ਵਰਤੋਂ ਕਰਨ ਲਈ ਕਿਊ.ਆਰ. ਸਕੈਨਰ ਵਿਕਲਪ 'ਤੇ ਕਲਿੱਕ ਕਰਨਾ ਹੋਵੇਗਾ ਅਤੇ ਇਸ ਤੋਂ ਬਾਅਦ ਦੂਜੇ ਲੋਕਾਂ ਨੂੰ ਫਾਲੋ ਕਰਨ ਲਈ ਉਨ੍ਹਾਂ ਦੇ ਅਕਾਊਂਟ ਨੂੰ ਸਕੈਨ ਕਰਨਾ ਹੋਵੇਗਾ। ਦੋਵੇਂ ਹੀ ਪਲੇਟਫਾਰਮ ਦੇ ਟਵਿਟਰ ਆਪਣੇ ਕੈਮਰੇ ਨਾਲ ਲਈਆਂ ਗਈਆਂ ਤਸਵੀਰਾਂ ਨੂੰ ਵੀ ਕਿਊ.ਆਰ. ਕੋਡ ਨਾਲ ਸਕੈਨ ਕਰ ਸਕਦੇ ਹੋ।
ਫਾਕਸਵੈਗਨ ਨੇ ਭਾਰਤ 'ਚ ਲਾਂਚ ਕੀਤਾ ਵੈਂਟੋ ਦਾ ਪ੍ਰੇਫਰਡ ਐਡੀਸ਼ਨ
NEXT STORY