ਜਲੰਧਰ-ਟਵਿਟਰ ਆਏ ਦਿਨ ਨਵੇਂ ਤੋਂ ਨਵੇਂ ਫੀਚਰ ਨੂੰ ਪੇਸ਼ ਕਰ ਰਹੀ ਹੈ ਅਤੇ ਨਾਲ ਹੀ ਆਪਣੀ ਐਪ 'ਚ ਵੀ ਕਾਫੀ ਸੁਧਾਰ ਲਿਆ ਰਹੀ ਹੈ। ਜਿਵੇਂ ਕਿ ਸਭ ਜਾਣਦੇ ਹਨ ਕਿ ਟਵਿਟਰ ਨੇ ਹੁਣ ਤੱਕ ਕੋਈ ਸਾਊਂਡਕਲਾਊਡ ਨਹੀਂ ਖਰੀਦਿਆ ਪਰ ਕਿਹਾ ਜਾ ਸਕਦਾ ਹੈ ਕਿ ਆਉਣ ਵਾਲੇ ਟਾਈਮ 'ਚ ਇਹ ਮਿਊਜ਼ਿਕ ਸਟ੍ਰੀਮਿੰਗ ਨੂੰ ਲੈ ਕੇ ਆਵੇਗੀ। ਸੋਸ਼ਲ ਨੈੱਟਵਰਕ ਵੱਲੋਂ ਇਸ ਗੱਲ ਦੀ ਪੁਸ਼ੱਟੀ ਕੀਤੀ ਗਈ ਹੈ ਕਿ ਉਹ ਸਾਊਂਡਕਲਾਊਡ 'ਚ ਇਨਵੈੱਸਟ ਕਰ ਰਹੀ ਹੈ। ਇਕ ਰਿਪੋਰਟ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ਕੰਪਨੀ ਨੇ ਸਾਊਂਡਕਲਾਊਡ 'ਚ 70 ਮਿਲੀਅਨ ਡਾਲਰ ਇਨਵੈੱਸਟ ਕੀਤੇ ਹਨ।
ਟਵਿਟਰ ਦੇ ਚੀਫ ਇਗਜ਼ੈਕਿਟਿਵ ਜੈਕ ਡਾਰਸੀ ਦਾ ਕਹਿਣਾ ਹੈ ਕਿ ਇਸੇ ਸਾਲ ਕੰਪਨੀ ਵੱਲੋਂ ਸਾਊਂਡਕਲਾਊਡ 'ਚ ਇਨਵੈੱਸਟ ਕੀਤਾ ਗਿਆ ਹੈ ਜੋ "ਐਫਰਟ ਵਿੱਦ ਕ੍ਰੀਏਚਰਜ਼" ਨੂੰ ਬੂਸਟ ਕਰਨ'ਚ ਮਦਦ ਕਰ ਸਕੇ ਅਤੇ "ਕਮਿਊਨਿਟੀ-ਸਪੋਰਟ ਅਪਰੋਚ" ਨੂੰ ਦਰਸਾਏ। ਸਾਊਂਡਕਲਾਊਡ,ਇਕ ਪਲੈਟਫਾਰਮ ਹੈ ਜਿਸ ਨਾਲ ਯੂਜ਼ਰਜ਼ ਮਿਊਜ਼ਿਕ ਨੂੰ ਅਪਲੋਡ ਅਤੇ ਸ਼ੇਅਰ ਕਰ ਸਕਣਗੇ। ਟਵਿਟਰ ਦੀ ਇਹ ਇਨਵੈੱਸਟਮੈਂਟ ਇਕ ਫੰਡਿੰਗ ਰਾਊਂਡ ਦਾ ਹਿੱਸਾ ਹੈ ਜਿਸ ਨੂੰ 100 ਮਿਲੀਅਨ ਡਾਲਰ ਤੱਕ ਲਿਆਉਣ ਦੀ ਉਮੀਦ ਹੈ। ਜਦ ਕਿ ਇਕ ਰਿਪੋਰਟ ਦੇ ਮੁਤਾਬਿਕ ਸਾਊਂਡਕਲਾਊਡ ਦੀ ਕੀਮਤ ਲਗਭਗ 700 ਮਿਲੀਅਨ ਡਾਲਰ ਹੋ ਸਕਦੀ ਹੈ।
ਮਹਿੰਦਰਾ ਨੇ ਲਾਂਚ ਕੀਤਾ XUV 500 ਦਾ ਨਵਾਂ ਵੇਰੀਅੰਟ
NEXT STORY