ਜਲੰਧਰ— ਮਹਿੰਦਰਾ ਨੇ ਆਪਣੀ ਲੋਕਪ੍ਰਿਅ ਐੱਸ.ਯੂ.ਵੀ. XUV 500 ਦਾ ਨਵਾਂ ਵੇਰੀਅੰਟ ਲਾਂਚ ਕੀਤਾ ਹੈ। ਮਹਿੰਦਰਾ ਨੇ ਦਿੱਲੀ-ਐੱਨ.ਸੀ.ਆਰ. ਲਈ XUV 500 ਦਾ 1.99 ਲੀਟਰ 6 ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਵਾਲਾ ਡੀਜ਼ਲ ਵਰਜ਼ਨ ਪੇਸ਼ ਕੀਤਾ ਹੈ। ਕੰਪਨੀ ਨੇ ਦਿੱਲੀ-ਐੱਨ.ਸੀ.ਆਰ. 'ਚ ਡੀਜ਼ਲ ਕਾਰਾਂ ਦੇ ਬੈਨ ਤੋਂ ਬਾਅਦ 2 ਹਜ਼ਾਰ ਸੀਸੀ ਵਾਲੀ ਐੱਸ.ਯੂ.ਵੀ. ਨੂੰ ਲਾਂਚ ਕੀਤਾ ਹੈ।
ਆਟੋਮੈਟਿਕ ਟ੍ਰਾਂਸਮਿਸ਼ਨ ਵਾਲੀ ਨਵੀਂ XUV 500 W6 AT, W8 AT ਅਤੇ W10 AT 'ਚ ਮੁਹੱਈਆ ਹੋਵੇਗੀ ਜਿਸ ਦੀ ਕੀਮਤ 14.51 ਲੱਖ, 15.94 ਲੱਖ ਅਤੇ 17.31 ਲੱਖ ਰੁਪਏ ਰੱਖੀ ਗਈ ਹੈ।
ਮੈਨੂਅਲ ਟ੍ਰਾਂਸਮਿਸ਼ਨ ਦੀ ਤਰ੍ਹਾਂ ਆਟੋਮੈਟਿਕ ਵੇਰੀਅੰਟ ਵੀ 140 ਬੀ.ਐੱਚ.ਪੀ. ਦੀ ਤਾਕਤ ਅਤੇ 320 ਐੱਨ.ਐੱਮ. ਦਾ ਟਾਰਕ ਪੈਦਾ ਕਰੇਗਾ। ਹਾਲਾਂਕਿ ਆਟੋਮੈਟਿਕ ਵੇਰੀਅੰਟ 'ਚ ਮਾਈਕ੍ਰੋ-ਹਾਈਬ੍ਰਿਡ ਸਟਾਰਟ/ਸਟਾਪ ਫੰਕਸ਼ਨ ਨਹੀਂ ਹੈ। XUV 500 ਦਾ W6 AT ਵੇਰੀਅੰਟ ਇਲੈਕਟ੍ਰੋਨਿਕ ਸਟੇਬਿਲਟੀ ਪ੍ਰੋਗਰਾਮ ਨਾਲ ਆਏਗਾ ਜੋ ਮੈਨੂਅਲ ਵਰਜ਼ਨ 'ਚ ਮੁਹੱਈਆ ਨਹੀਂ ਹੈ।
ਲਗਜ਼ਰੀ SUVs ਮਾਰਕੀਟ 'ਚ ਹੈ ਇਨ੍ਹਾਂ ਗੱਡੀਆਂ ਦਾ ਦਬਦਬਾ
NEXT STORY