ਜਲੰਧਰ - ਦੋਪਹਿਆ ਵਾਹਨ ਨਿਰਮਾਤਾ ਕੰਪਨੀ Piaggio ਨੇ ਭਾਰਤ 'ਚ ਆਪਣੇ ਸਭ ਤੋਂ ਮਹਿੰਗੇ 125 ਸੀ. ਸੀ ਸਕੂਟਰ Vespa 946 125CC Emporio Armani ਐਡੀਸ਼ਨ ਨੂੰ ਲਾਂਚ ਕੀਤਾ ਹੈ ਜਿਸ ਦੀ ਐਕਸ-ਸ਼ੋਰੂਮ (ਪੁਣੇ) ਕੀਮਤ 12.04 ਲੱਖ ਰੁਪਏ ਰੱਖੀ ਗਈ ਹੈ।
ਵੈਸਪਾ 946 ਇੰਪੋਰੀਓ ਅਰਮਾਨੀ ਐਡੀਸ਼ਨ 'ਚ 125-ਸੀ. ਸੀ, ਸਿੰਗਲ ਸਿਲੈਂਡਰ 4-ਸਟ੍ਰੋਕ ਇੰਜਣ ਲਗਾ ਹੈ ਜੋ 11.7 ਬੀ. ਐੱਚ. ਪੀ ਦੀ ਪਾਵਰ ਅਤੇ 10.3Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ ਆਟੋਮੈਟਿਕ ਟਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ। ਸਕੂਟਰ 'ਚ 220mm ਡਬਲ ਡਿਸਕ ਬ੍ਰੇਕ, ਡਿਊਲ-ਚੈਨਲ ਏ. ਬੀ. ਐੱਸ ਅਤੇ ਏ. ਐੱਸ. ਆਰ (ਐਂਟੀ-ਸਲਿੱਪ ਰੈਗੂਲੇਟਰ) ਟਰੈਕਸ਼ਨ ਕੰਟਰੋਲ ਜਿਹੇ ਫੀਚਰਸ ਮੌਜੂਦ ਹਨ।
ਇਸ ਸਪੈਸ਼ਲ ਐਡੀਸ਼ਨ ਸਕੂਟਰ ਨੂੰ ਪਿਆਜਿਓ ਗਰੁੱਪ ਦੇ 70 ਸਾਲ ਅਤੇ ਅਰਮਾਨੀ ਦੇ 130 ਸਾਲ ਪੂਰੇ ਹੋਣ ਦੇ ਮੌਕੇ 'ਤੇ ਲਾਂਚ ਕੀਤਾ ਗਿਆ ਹੈ। ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਸਕੂਟਰ 'ਚ ਲੈਦਰ ਸੀਟ, ਐੱਲ. ਈ. ਡੀ ਹੈੱਡਲੈਂਪ, ਟੇਲ ਲਾਈਟ ਇੰਡੀਕੈਟਰ ਅਤੇ ਐੱਲ. ਸੀ. ਡੀ ਇੰਸਟਰੂਮੈਂਟ ਕਲਸਟਰ ਲਗਾਇਆ ਗਿਆ ਹੈ। ਨਵਾਂ ਇਪੋਰੀਓ ਅਰਮਾਨੀ ਐਡੀਸ਼ਨ VXL ਮਾਡਲ ਦੀ ਤਰਜ 'ਤੇ ਬਣਿਆ ਹੈ। ਭਾਰਤ 'ਚ ਇਸ ਸਕੂਟਰ ਦੇ ਸਿਰਫ 500 ਯੂਨਿਟ ਹੀ ਵੇਚੇ ਜਾਣਗੇ।
ਏਪ੍ਰਿਲੀਆ ਐਸ. ਆਰ. ਵੀ 850 ਏ. ਬੀ. ਐੱਸ ਤੋਂ ਬਾਅਦ ਵੈਸਪਾ 946 ਐਪੋਰੀਓ ਅਰਮਾਨੀ ਐਡੀਸ਼ਨ ਭਾਰਤ ਦਾ ਦੂੱਜਾ ਸਭ ਤੋਂ ਮਹਿੰਗਾ ਸਕੂਟਰ ਬਣ ਗਿਆ ਹੈ। ਇਸ ਸਕੂਟਰ ਨੂੰ ਸੀ. ਬੀ. ਊ ਰੂਟ ਦੇ ਜ਼ਰੀਏ ਭਾਰਤ ਲਿਆਇਆ ਜਾਵੇਗਾ। ਇਸ ਸਕੂਟਰ ਨੂੰ ਸਟੀਲ ਪਲੇਟ ਮੋਨੋਕਾਕ ਫ੍ਰੇਮ 'ਤੇ ਤਿਆਰ ਕੀਤਾ ਗਿਆ ਹੈ ਅਤੇ ਇਸ ਦੇ ਰਿਮ, ਹੈਂਡਲਬਾਰ, ਸਾਇਡ ਪੈਨਲ ਅਤੇ ਫ੍ਰੰਟ ਮਡਗਾਰਡ ਨੂੰ ਐਲੂਮੀਨੀਅਮ ਨਾਲ ਤਿਆਰ ਕੀਤਾ ਗਿਆ ਹੈ। ਸਕੂਟਰ 'ਤੇ ਐਂਪੋਰੀਓ ਅਰਮਾਨੀ ਦਾ ਬੈਜ ਵੀ ਲਗਾ ਹੈ।
ਪਿਆਜੀਓ ਇੰਡੀਆ ਨੇ ਇਸ ਮੌਕੇ 'ਤੇ ਇੱਕ ਐਨੀਵਰਸਰੀ ਐਡੀਸ਼ਨ ਵੈਸਪਾ ਵੀ ਲਾਂਚ ਕੀਤਾ ਹੈ ਜਿਸ ਦੀ ਐਕਸ-ਸ਼ੋਰੂਮ ਕੀਮਤ 96,500 ਰੁਪਏ (ਪੁਣੇ)ਰੱਖੀ ਗਈ ਹੈ।
8MP ਕੈਮਰੇ ਨਾਲ ਲਾਂਚ ਹੋਇਆ Lyf Wind 7i
NEXT STORY