ਜਲੰਧਰ-ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ (Vivo) ਨੇ ਆਪਣਾ ਨਵਾਂ ਸਮਾਰਟਫੋਨ 'ਵਾਈ83 ਪ੍ਰੋ' (Y83 Pro) ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ ਸਟੋਰ 'ਤੇ ਉਪਲੱਬਧ ਹੋ ਗਿਆ ਹੈ ਅਤੇ ਇਸ ਦੇ ਨਾਲ ਕੁਝ ਸਟੋਰਾਂ 'ਤੇ ਫੋਨ ਦੀ ਪ੍ਰੀ-ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਕੀਮਤ ਦੀ ਗੱਲ ਕਰੀਏ ਤਾਂ ਸਮਾਰਟਫੋਨ ਭਾਰਤੀ ਬਾਜ਼ਾਰ 'ਚ ਬੈਸਟ ਬਾਏ ਪ੍ਰਾਈਸ 15,990 ਰੁਪਏ ਨਾਲ ਉਪਲੱਬਧ ਹੋਇਆ ਹੈ। ਕੰਪਨੀ ਮੁਤਾਬਕ ਸਮਾਰਟਫੋਨ 'ਚ ਕਾਫੀ ਐਡਵਾਂਸਡ ਫੀਚਰਸ ਦਿੱਤੇ ਗਏ ਹਨ।
ਫੀਚਰਸ-
ਸਮਾਰਟਫੋਨ 'ਚ 6.22 ਇੰਚ ਦੀ 2.0 ਫੁੱਲਵਿਊ ਸਕਰੀਨ ਨਾਲ ਨੌਚ ਡਿਸਪਲੇਅ ਦੇਖਣ ਨੂੰ ਮਿਲੇਗੀ, ਜਿਸ 'ਤੇ ਸੈਲਫੀ ਕੈਮਰਾ ਅਤੇ ਦੂਜੇ ਸੈਂਸਰ ਉਪਲੱਬਧ ਹਨ। ਸਮਾਰਟਫੋਨ 'ਚ 19:9 ਆਸਪੈਕਟ ਰੇਸ਼ੋ ਨਾਲ 1520x720 ਪਿਕਸਲ ਮੌਜੂਦ ਹੋਵੇਗਾ। ਫੋਟੋਗ੍ਰਾਫੀ ਲਈ ਸਮਾਰਟਫੋਨ 'ਚ 13 ਮੈਗਾਪਿਕਸਲ+2 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਸਮਾਰਟਫੋਨ 'ਚ 8 ਮੈਗਾਪਿਕਸਲ ਕੈਮਰਾ ਦਿੱਤਾ ਗਿਆ ਹੈ। ਸਮਾਰਟਫੋਨ 'ਚ 4 ਜੀ. ਬੀ. ਦੀ ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਸਟੋਰੇਜ ਮਾਈਕ੍ਰੋ-ਐੱਸ. ਡੀ. ਕਾਰਡ ਨਾਲ ਵਧਾਈ ਜਾ ਸਕਦੀ ਹੈ।
ਇਹ ਸਮਾਰਟਫੋਨ ਫਨਟੱਚ ਓ. ਐੱਸ. 'ਤੇ ਕੰਮ ਕਰਦਾ ਹੈ, ਜੋ ਐਂਡਰਾਇਡ ਆਪਰੇਟਿੰਗ ਸਿਸਟਮ 8.1 ਓਰੀਓ 'ਤੇ ਆਧਾਰਿਤ ਹੈ। ਪਾਵਰ ਬੈਕਅਪ ਲਈ ਸਮਾਰਟਫੋਨ 'ਚ 3,260 ਐੱਮ. ਏ. ਐੱਚ. ਦੀ ਬੈਟਰੀ ਮੌਜੂਦ ਹੈ। ਇਹ ਸਮਾਰਟਫੋਨ ਡਿਊਲ ਸਿਮ ਆਧਾਰਿਤ ਹੈ ਅਤੇ ਕੁਨੈਕਟੀਵਿਟੀ ਲਈ ਸਮਾਰਟਫੋਨ 'ਚ 4G ਵੀ. ਓ. ਐੱਲ. ਟੀ. ਈ. (VOLTE) ਸਪੋਰਟ ਨਾਲ ਵਾਈ-ਫਾਈ ਅਤੇ ਬਲੂਟੁੱਥ ਮਿਲੇਗਾ। ਕੰਪਨੀ ਸਮਾਰਟਫੋਨ ਨੂੰ ਫੇਸ ਅਨਲਾਕ ਅਤੇ ਫਿੰਗਰਪ੍ਰਿੰਟ ਸਕੈਨਰ ਨਾਲ ਪੇਸ਼ ਕਰੇਗੀ। ਫੋਨ 'ਚ ਤੁਹਾਨੂੰ ਆਈ ਪ੍ਰੋਟੈਕਸ਼ਨ ਮੋਡ (Eye Protection Mode) ਦੀ ਸਹੂਲਤ ਵੀ ਮਿਲੇਗੀ।
ਓਪੋ ਦੇ ਇਸ ਸਮਾਰਟਫੋਨ ਦੀ ਨਵੀਂ ਜਾਣਕਾਰੀ ਬਾਰੇ ਹੋਇਆ ਖੁਲਾਸਾ
NEXT STORY