ਗੈਜੇਟ ਡੈਸਕ- ਵੋਡਾਫੋਨ ਆਪਣੇ ਕਈ ਪ੍ਰੀ-ਪੇਡ ਪਲਾਨ ਨੂੰ ਰੀਵਾਈਜ਼ ਕਰਦੀ ਆ ਰਹੀ ਹੈ। ਕੰਪਨੀ ਨੇ ਆਪਣੇ ਅਨਲਿਮਟਿਡ ਪਲਾਨ ਤੋਂ FUP ਲਿਮਿਟ ਨੂੰ ਵੀ ਹਟਾ ਦਿੱਤਾ ਹੈ। ਹੁਣ ਕੰਪਨੀ ਨੇ ਆਪਣੇ ਪ੍ਰੀਪੇਡ ਗਾਹਕਾਂ ਲਈ ਇਕ ਹੋਰ ਬਿਤਹਰੀਨ ਤੋਹਫਾ ਪੇਸ਼ ਕੀਤਾ ਹੈ। ਕੰਪਨੀ ਨੇ ਇਕ ਨਵਾਂ 1,499 ਰੁਪਏ ਦਾ ਪਲਾਨ ਲਾਂਚ ਕੀਤਾ ਹੈ, ਜਿਸ ਦੀ ਮਿਆਦ 365 ਦਿਨ ਮਤਲਬ ਇਕ ਸਾਲ ਹੈ। ਪਲਾਨ 'ਚ ਵੋਡਾਫੋਨ ਪਲੇਅ ਸਬਸਕ੍ਰਿਪਸ਼ਨ ਤੇ ਅਨਲਿਮਟਿਡ ਨੈਸ਼ਨਲ ਰੋਮਿੰਗ ਵੀ ਮਿਲ ਰਹੀ ਹੈ।
ਮਿਲਣਗੇ ਇਹ ਫਾਇਦੇ
ਬੈਨੀਫਿਟਸ ਦੀ ਗੱਲ ਕਰੀਏ ਤਾਂ ਪਲਾਨ 'ਚ ਅਨਲਿਮਿਟੇਡ ਲੋਕਲ ਤੇ ਨੈਸ਼ਨਲ ਆਉਟਗੋਇੰਗ ਕਾਲ ਮਿਲ ਰਹੀ ਹੈ। ਨਾਲ ਹੀ ਪਲਾਨ 'ਚ 100 ਫ੍ਰੀ SMS ਰੋਜ਼ਾਨਾ ਮਿਲਣਗੇ ਤੇ ਇਸ 'ਚ ਕਿਸੇ ਤਰਾਂ ਦੇ ਬਲੈਕਆਊਟ ਡੇਜ਼ ਸ਼ਾਮਲ ਨਹੀਂ ਹੋਣਗੇ। ਡਾਟਾ ਦੀ ਗੱਲ ਕਰੀਏ ਤਾਂ ਇਸ 'ਚ 1ਜੀ. ਬੀ. ਹਾਈ-ਸਪੀਡ 3G/4G ਡਾਟਾ ਰੋਜ਼ਾਨਾ ਮਿਲੇਗਾ, ਜਿਸ ਦਾ ਮਤਲਬ ਹੈ ਕਿ ਗਾਹਕ ਨੂੰ 365 ਦਿਨਾਂ ਦੀ ਮਿਆਦ ਦੇ ਹਿਸਾਬ ਨਾਲ 365 ਜੀ. ਬੀ. ਡਾਟਾ ਰੋਜ਼ਾਨਾ ਮਿਲੇਗਾ। ਡੇਲੀ ਲਿਮਿਟ ਖਤਮ ਹੋਣ ਤੋਂ ਬਾਅਦ ਯੂਜ਼ਰ 50 ਪੈਸਾ ਪ੍ਰਤੀ ਐੱਮ. ਬੀ ਦੀ ਦਰ ਨਾਲ ਇੰਟਰਨੈੱਟ ਇਸਤੇਮਾਲ ਕਰ ਸਕਦੇ ਹੋ।ਜਿਓ ਦੇ 1,699 ਰੁਪਏ ਵਾਲੇ ਪਲਾਨ ਨਾਲ ਮੁਕਾਬਲਾ
ਵੋਡਾਫੋਨ ਦਾ ਇਹ ਸਾਲਾਨਾ ਪਲਾਨ ਰਿਲਾਇੰਸ ਜਿਓ ਦੇ 1,699 ਰੁਪਏ ਦੇ ਪਲਾਨ ਨਾਲ ਕੰਪੀਟ ਕਰਨ ਵਾਲਾ ਹੈ। ਤੁਹਾਨੂੰ ਦੱਸ ਦੇਈਏ ਦੀ ਰਿਲਾਇੰਸ ਜਿਓ ਨੇ ਵੀ ਆਪਣੇ ਗਾਹਕਾਂ ਲਈ 1,699 ਰੁਪਏ ਦਾ ਇਕ ਸਾਲਾਨਾ ਪਲਾਨ ਲਾਂਚ ਕੀਤਾ ਹੈ। ਇਸ ਦੇ ਤਹਿਤ ਗਾਹਕਾਂ ਨੂੰ ਬਿਨਾਂ ਕਿਸੇ FUP ਲਿਮਿਟ ਦੇ ਨਾਲ ਅਨਲਿਮਟਿਡ ਕਾਲਿੰਗ ਤੇ 100 ਲੋਕਲ ਤੇ ਨੈਸ਼ਨਲ SMS ਰੋਜ਼ਾਨਾ ਦਿੱਤੇ ਜਾ ਰਹੇ ਹਨ। ਪਲਾਨ 'ਚ JioTV, JioMovies ਤੇ JioSaavn Music ਦੇ ਨਾਲ-ਨਾਲ ਕਈ ਦੂਜੀਆਂ ਐਪਸ ਲਈ ਫ੍ਰੀ ਐਕਸੇਸ ਵੀ ਦਿੱਤਾ ਜਾ ਰਿਹਾ ਹੈ।
ਰਾਇਲ ਐਨਫੀਲਡ ਦੀ Bullet 500 ਹੋਈ ਹੋਰ ਵੀ ਬਿਹਤਰ
NEXT STORY