ਗੈਜੇਟ ਡੈਸਕ– ਵੈਸਟਰਨ ਡਿਜੀਟਲ ਐਲੀਮੈਂਟ ਨੇ ਭਾਰਤੀ ਬਾਜ਼ਾਰ ’ਚ ਆਪਣਾ ਇਕ ਨਵਾਂ ਸਾਲਿਡ ਸਟੇਟ ਡ੍ਰਾਈਵ (SSD) ਲਾਂਚ ਕੀਤਾ ਹੈ। ਨਵੇਂ ਐੱਸ.ਐੱਸ.ਡੀ. ਦਾ ਸਾਈਜ਼ ਪੈਕੇਟ ਫ੍ਰੈਂਡਲੀ ਹੈ। ਇਸ ਤੋਂ ਇਲਾਵਾ ਇਸ ਦੀ ਸਾਈਟ ਸਪੀਡ 400MBps ਤਕ ਹੈ ਅਤੇ ਇਸ ਦੀ ਸਟੋਰੇਜ 2 ਟੀ.ਬੀ. ਹੈ। ਦਾਅਵਾ ਹੈ ਕਿ ਨਵੇਂ ਐੱਸ.ਐੱਸ.ਡੀ. ਦੀ ਸਪੀਡ ਹਾਰਡ ਡਿਸਕ ਡ੍ਰਾਈਵ (HHD) ਦੇ ਮੁਕਾਬਲੇ ਤਿੰਨ ਗੁਣਾ ਜ਼ਿਆਦਾ ਹੈ। ਵੈਸਟਰਨ ਡਿਜੀਟਲ ਦੇ ਨਵੇਂ ਐੱਸ.ਐੱਸ.ਡੀ. ਦਾ ਇਸਤੇਮਾਲ ਮੈਕ ਅਤੇ ਵਿੰਡੋਜ਼ ਕੰਪਿਊਟਰ ਦੇ ਨਾਲ ਹੋ ਸਕਦਾ ਹੈ। ਇਸ ਦੇ ਨਾਲ ਯੂ.ਐੱਸ.ਬੀ. 3.0 ਦੀ ਕੁਨੈਕਟੀਵਿਟੀ ਹੈ।
ਕੀਮਤ ਤੇ ਉਪਲੱਬਧਤਾ
ਵੈਸਟਰਨ ਡਿਜੀਟਲ ਦੇ ਇਸ ਐੱਸ.ਐੱਸ.ਡੀ. ਨੂੰ ਤਿੰਨ ਸਟੋਰੇਜ ਆਪਸ਼ਨ ’ਚ ਪੇਸ਼ ਕੀਤਾ ਗਿਆ ਹੈ ਜਿਨ੍ਹਾਂ ’ਚੋਂ 480 ਜੀ.ਬੀ. ਦੀ ਕੀਮਤ 6,499 ਰੁਪਏ, 1 ਟੀ.ਬੀ. ਦੀ ਕੀਮਤ 9,999 ਰੁਪਏ ਅਤੇ 2 ਟੀ.ਬੀ. ਵੇਰੀਐਂਟ ਦੀ ਕੀਮਤ 19,999 ਰੁਪਏ ਹੈ। ਇਸ ਐੱਸ.ਐੱਸ.ਡੀ. ਨੂੰ ਇਕ ਹੀ ਰੰਗ (ਕਾਲੇ ਰੰਗ ’ਚ) ’ਚ ਖਰੀਦਿਆ ਜਾ ਸਕੇਗਾ। ਨਵੇਂ ਐੱਸ.ਐੱਸ.ਡੀ. ਨੂੰ ਐਮਾਜ਼ਾਨ, ਫਲਿਪਕਾਰਟ, ਕ੍ਰੋਮਾ ਅਤੇ ਹੋਰ ਆਫਲਾਈਨ ਤੇ ਆਨਲਾਈਨ ਸਟੋਰਾਂ ਤੋਂ ਖਰੀਦਿਆ ਜਾ ਸਕੇਗਾ। ਇਸ ਦੇ ਨਾਲ ਤਿੰਨ ਸਾਲ ਦੀ ਵਾਰੰਟੀ ਮਿਲ ਰਹੀ ਹੈ।
Western Digital Elements SE ਦੀਆਂ ਖੂਬੀਆਂ
ਇਹ ਐੱਸ.ਐੱਸ.ਡੀ. ਪੋਰਟੇਬਲ ਅਤੇ ਕੰਪੈਕਟ ਹੈ। ਇਸ ਤੋਂ ਇਲਾਵਾ ਇਹ ਦੋ ਮੀਟਰ ਤਕ ਡ੍ਰੋਪ ਰੈਸਿਸਟੈਂਟ ਹੈ ਯਾਨੀ 2 ਮੀਟਰ ਦੀ ਉਚਾਈ ਤੋਂ ਡਿੱਗਣ ’ਤੇ ਵੀ ਇਹ ਖਰਾਬ ਨਹੀਂ ਹੋਵੇਗਾ। ਇਸ ਦੇ ਨਾਲ ਯੂ.ਐੱਸ.ਬੀ. 3.0 ਦੀ ਕੁਨੈਕਟੀਵਿਟੀ ਦਿੱਤੀ ਗਈ ਹੈ। ਇਸ ਨੂੰ ਵਿੰਡੋਜ਼ 10, macOS Big Sur, Catalina ਅਤੇ Mojave ਦੇ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਪਲੱਗ ਐਂਡ ਪਲੇਅ ਫੀਚਰ ਨਾਲ ਆਉਂਦਾ ਹੈ।
ਫੋਨ ’ਚ ਅੱਗ ਲੱਗਣ ਦੀ ਸ਼ਿਕਾਇਤ ਕਰਨ ਵਾਲੇ ਵਕੀਲ ਨੂੰ OnePlus ਨੇ ਭੇਜਿਆ ਨੋਟਿਸ, ਜਾਣੋ ਪੂਰਾ ਮਾਮਲਾ
NEXT STORY