ਗੈਜੇਟ ਡੈਸਕ- ਮੈਸੇਜਿੰਗ ਪਲੇਟਫਾਰਮ WhatsApp ਨੇ Apple Watch ਯੂਜ਼ਰਸ ਲਈ ਨਵਾਂ ਫੀਚਰ ਜਾਰੀ ਕਰ ਦਿੱਤਾ ਹੈ, ਜਿਸ ਨਾਲ ਹੁਣ iPhone ਨੂੰ ਵਾਰ-ਵਾਰ ਜੇਬ 'ਚੋਂ ਕੱਢਣ ਦੀ ਲੋੜ ਨਹੀਂ ਰਹੇਗੀ। ਕੰਪਨੀ ਨੇ ਆਪਣੇ ਨਵੇਂ ਬੀਟਾ ਵਰਜਨ 'ਚ Apple Watch ਲਈ ਡੇਡੀਕੇਟਡ ਐਪ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਪਾਸਪੋਰਟ, ਆਧਾਰ ਜਾਂ ਪੈਨ? ਕਿਹੜਾ ਦਸਤਾਵੇਜ਼ ਸਾਬਤ ਕਰਦਾ ਹੈ ਨਾਗਰਿਕਤਾ
ਹੁਣ ਘੜੀ 'ਤੇ ਹੀ ਕਰੋ ਚੈਟ ਤੇ ਵੌਇਸ ਮੈਸੇਜ
ਇਸ ਐਪ ਦੀ ਮਦਦ ਨਾਲ ਯੂਜ਼ਰ ਮੈਸੇਜ ਪੜ੍ਹ, ਰਿਪਲਾਈ ਕਰ ਅਤੇ ਵੌਇਸ ਮੈਸੇਜ ਭੇਜ ਸਕਣਗੇ — ਉਹ ਵੀ ਸਿੱਧੇ ਆਪਣੀ ਘੜੀ ਤੋਂ।
ਪਹਿਲਾਂ ਸਿਰਫ਼ ਨੋਟੀਫਿਕੇਸ਼ਨ ਹੀ ਮਿਲਦਾ ਸੀ
ਹੁਣ ਤੱਕ Apple Watch ਤੇ WhatsApp ਸਿਰਫ਼ Notification Mirroring ਰਾਹੀਂ ਕੰਮ ਕਰਦਾ ਸੀ, ਜਿਸ 'ਚ ਯੂਜ਼ਰ ਕੇਵਲ ਮੈਸੇਜ ਦੀ ਸੂਚਨਾ ਦੇਖ ਸਕਦੇ ਸਨ। ਪਰ ਹੁਣ ਇਹ ਅਪਡੇਟ ਪੂਰੀ ਚੈਟਿੰਗ ਦਾ ਤਜਰਬਾ ਦੇਵੇਗਾ।
ਇਹ ਵੀ ਪੜ੍ਹੋ : ਇਸ ਮਹੀਨੇ ਮਾਲਾਮਾਲ ਹੋਣ ਜਾਣਗੇ ਇਨ੍ਹਾਂ ਰਾਸ਼ੀਆਂ ਵਾਲੇ ਲੋਕ, ਹੋਵੇਗਾ ਪੈਸਾ ਹੀ ਪੈਸਾ!
Apple Watch ਤੇ ਕੀ-ਕੀ ਹੋਵੇਗਾ ਨਵਾਂ?
- ਚੈਟ ਲਿਸਟ ਦੇਖਣਾ: ਘੜੀ 'ਤੇ ਹੀ ਆਪਣੀਆਂ ਚੈਟਾਂ ਵੇਖ ਸਕੋਗੇ।
- ਮੈਸੇਜ ਪੜ੍ਹਨਾ ਤੇ ਜਵਾਬ ਦੇਣਾ: ਕੁਇਕ ਰਿਪਲਾਈ ਦਾ ਵਿਕਲਪ ਵੀ ਮਿਲੇਗਾ।
- ਵੌਇਸ ਮੈਸੇਜ ਭੇਜਣਾ: ਸਭ ਤੋਂ ਮਹੱਤਵਪੂਰਣ ਫੀਚਰ — ਸਿੱਧੇ ਘੜੀ ਤੋਂ ਹੀ ਵੌਇਸ ਮੈਸੇਜ ਭੇਜ ਸਕਦੇ ਹੋ।
- ਇਮੋਜੀ ਰਿਏਕਸ਼ਨ: ਮੈਸੇਜਾਂ 'ਤੇ ਇਮੋਜੀ ਨਾਲ ਰਿਐਕਟ ਕਰਨ ਦਾ ਵੀ ਆਪਸ਼ਨ।
- Pinned ਤੇ Disappearing Chats ਦਾ ਸਹਿਯੋਗ ਵੀ ਉਪਲਬਧ।
ਅਜੇ ਪੂਰੀ ਤਰ੍ਹਾਂ ਸਟੈਂਡਅਲੋਨ ਨਹੀਂ
ਹਾਲਾਂਕਿ ਇਹ ਵੱਡਾ ਅਪਗ੍ਰੇਡ ਹੈ, ਪਰ ਇਹ ਐਪ ਅਜੇ Wear OS ਵਾਂਗ ਪੂਰੀ ਤਰ੍ਹਾਂ ਫੋਨ-ਫ੍ਰੀ ਨਹੀਂ ਹੈ। ਮੈਸੇਜ ਭੇਜਣ ਜਾਂ ਪ੍ਰਾਪਤ ਕਰਨ ਲਈ Apple Watch ਨੂੰ iPhone ਨਾਲ ਪੇਅਰ ਕਰਨਾ ਲਾਜ਼ਮੀ ਰਹੇਗਾ।
ਭਵਿੱਖ 'ਚ ਹੋਰ ਸੁਵਿਧਾਵਾਂ ਦੀ ਉਮੀਦ
ਬੀਟਾ ਟੈਸਟਿੰਗ ਦੇ ਸਫਲ ਹੋਣ ਤੋਂ ਬਾਅਦ ਉਮੀਦ ਹੈ ਕਿ WhatsApp ਇਸ ਨੂੰ ਪੂਰੀ ਤਰ੍ਹਾਂ ਸਟੈਂਡਅਲੋਨ ਐਪ ਬਣਾਏਗਾ, ਜਿਸ ਨਾਲ ਯੂਜ਼ਰ ਬਿਨਾਂ ਫੋਨ ਦੇ ਵੀ ਆਪਣੀਆਂ ਚੈਟਾਂ ਕਰ ਸਕਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਾਟਾ ਨੇ ਫਿਰ ਚਟਾਈ ਹੁੰਡਈ-ਮਹਿੰਦਰਾ ਨੂੰ ਧੂੜ, ਮਹੀਨੇ 'ਚ ਵੇਚ'ਤੀਆਂ ਹਜ਼ਾਰਾਂ ਕਾਰਾਂ
NEXT STORY