ਜਲੰਧਰ- ਭਾਰਤ 'ਚ ਪਿਛਲੇ ਸਾਲ ਕਾਲੇ ਧਨ ਦੀ ਸਮੱਸਿਆ ਨਾਲ ਮੁਕਾਬਲਾ ਕਰਨ ਲਈ ਅਤੇ ਮਾਲੀ ਹਾਲਤ ਨੂੰ ਬਿਹਤਰ ਕਰਨ ਲਈ ਸਰਕਾਰ ਦੁਆਰਾ ਪੁਰਾਣੇ ਨੋਟਾਂ ਦੀ ਨੋਟਬੰਦੀ ਦੇ ਫੈਸਲਾ ਕੀਤਾ ਗਿਆ। ਜਿਸਦੇ ਬਾਅਦ ਦੇਸ਼ 'ਚ ਡਿਜੀਟਲਕਰਨ ਨੂੰ ਉਤਸ਼ਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਥੇ ਹੀ ਨੋਟਬੰਦੀ ਤੋਂ ਬਾਅਦ ਕੈਸ਼ਲੈਸ ਸਹੂਲਤ ਲਈ ਸਰਕਾਰ ਨੇ ਭੀਮ ਐਪ ਵਰਗੀਆਂ ਸਰਵਿਸ ਪੇਸ਼ ਕੀਤੀ। ਇਸ ਸ਼੍ਰੇਣੀ 'ਚ ਹਾਲ ਹੀ 'ਚ ਸੈਮਸੰਗ ਨੇ ਵੀ ਭਾਰਤ 'ਚ ਆਪਣੀ ਲੋਕਪ੍ਰਿਅ ਡਿਜੀਟਲ ਸਰਵੀਸ ਸੈਮਸੰਗ ਪੇ ਨੂੰ ਲਾਂਚ ਕੀਤਾ ਸੀ।
ਪਰ ਜਲਦ ਹੀ ਇਸ 'ਤੋ ਤੁਹਾਨੂੰ ਪੇਮੇਂਟ ਕਰਨ ਦੀ ਸਹੂਲਤ ਵੀ ਮਿਲਣ ਵਾਲੀ ਹੈ। ਹੁਣ ਤੱਕ ਪੇਮੇਂਟ ਲਈ ਤੁਸੀਂ ਪੇ. ਟੀ. ਐੱਮ, ਭੀਮ ਅਤੇ ਮੋਬਿਕਵਿਕ ਜਿਹੇ ਐਪ ਇਸਤੇਮਾਲ ਕਰ ਰਹੇ ਹੋ, ਪਰ ਜਲਦ ਹੀ ਤੁਹਾਨੂੰ ਇਸ ਐਪ ਤੋਂ ਛੁਟਕਾਰਾ ਮਿਲਣ ਵਾਲਾ ਹੈ, ਕਿਉਂਕਿ ਤੁਸੀਂ ਵਟਸਐਪ ਤੋਂ ਹੁਣ ਤੱਕ ਸਿਰਫ ਚੈਟ ਜਾਂ ਕਾਲ ਹੀ ਕਰ ਸਕਦੇ ਸੀ ਪਰ ਹੁਣ ਵਟਸਐਪ ਛੇਤੀ ਹੀ ਭਾਰਤ 'ਚ ਪੇਮੇਂਟ ਦੀ ਸਹੂਲਤ ਸ਼ੁਰੂ ਕਰਣ ਵਾਲਾ ਹੈ, ਜਿਸ ਤੋਂ ਬਾਅਦ ਤੁਸੀਂ ਆਪਣੇ ਵਟਸਐਪ ਤੋਂ ਵੀ ਪੈਸੇ ਭੇਜ ਸਕੋਗੇ ਅਤੇ ਪੇਮੇਂਟ ਕਰ ਸਕੋਗੇ।
the-ken.com ਦੀ ਰਿਪੋਰਟ ਮੁਤਾਬਕ ਭਾਰਤ 'ਚ ਵਾਟਸਐਪ ਦੇ ਕਰੀਬ 20 ਕਰੋੜ ਯੂਜ਼ਰਸ ਹਨ। ਵਟਸਐਪ ਲਈ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਬਾਜ਼ਾਰ ਹੈ। ਰਿਪੋਰਟ ਦੇ ਦਾਅਵੇ ਮੁਤਾਬਕ ਵਟਸਐਪ ਪੇਮੇਂਟ ਭਾਰਤ 'ਚ UPI ਰਾਹੀਂ ਅਗਲੇ 6 ਮਹੀਨਿਆਂ ਦੇ ਅੰਦਰ ਪੇਮੇਂਟ ਸਰਵਿਸ ਸ਼ੁਰੂ ਕਰ ਸਕਦਾ ਹੈ। ਰਿਪੋਰਟ ਮੁਤਾਬਕ ਵਾਟਸਐਪ ਯੂ. ਪੀ. ਆਈ ਅਤੇ ਅਧਾਰ ਪੇਮੇਂਟ ਦੇ ਖੇਤਰ 'ਚ ਹੈੱਡ ਆਫ ਡਿਜੀਟਲ ਟਰਾਂਜੇਕਸ਼ਨ ਦੇ ਪਦ ਦੀ ਭਰਤੀ ਲਈ ਕੰਮ ਕਰ ਰਿਹਾ ਹੈ। ਇਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਵਾਟਸਐਪ 'ਚ ਜਲਦ ਹੀ ਪੇਮੇਂਟ ਇਨੇਬਲ ਮੈਸੇਜਿੰਗ ਸਰਵਿਸ ਸ਼ੁਰੂ ਹੋ ਸਕਦੀ ਹੈ। ਵਾਟਸਐਪ ਦੀ ਇਹ ਨਵੀਂ ਸਰਵਿਸ ਦੇਸ਼ 'ਚ ਪਹਿਲਾਂ ਤੋਂ ਉਪਲੱਬਧ ਪੇਮੇਂਟ ਸਰਵਿਸ ਜਿਵੇਂ ਕਿ ਐਂਡ੍ਰਾਇਡ ਪੇ ਅਤੇ ਐਪਲ ਪੇਅ ਨੂੰ ਕੜਾ ਮੁਕਾਬਲਾ ਦੇ ਸਕਦੀ ਹੈ। ਅਜਿਹੇ 'ਚ ਵਾਟਸਐਪ ਦਾ ਇਹ ਨਵਾਂ ਕਦਮ ਭਾਰਤੀ ਬਾਜ਼ਾਰ 'ਚ ਡਿਜ਼ੀਟਲ ਪੇਮੇਂਟ ਦੇ ਵੱਲ ਉਤਸ਼ਾਹ ਦੇਣਾ ਹੈ। ਧਿਆਨ ਯੋਗ ਹੈ ਕਿ ਇਸ ਸਾਲ ਵਾਟਸਐਪ ਦੇ ਸਾਥੀ-ਸੰਸਥਾਪਕ ਬਰਾਇਨ ਐਕਟਨ ਨੇ ਸੰਕੇਤ ਦਿੱਤਾ ਸੀ ਅਤੇ ਕਿਹਾ ਸੀ ਕਿ 'ਅਸੀਂ ਭਾਰਤ 'ਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਨਿਵੇਸ਼ 'ਚ ਸਹਾਇਤਾ ਕਰ ਸਕਣ।
Reliance Jio ਨੂੰ ਟੱਕਰ ਦੇਣ ਲਈ ਇਨ੍ਹਾਂ ਕੰਪਨੀਆਂ ਨੇ ਪੇਸ਼ ਕੀਤੇ ਧਮਾਕੇਦਾਰ ਆਫਰ
NEXT STORY