ਗੈਜੇਟ ਡੈਸਕ—ਐਪਲ ਦੇ ਆਈਫੋਨ ਆਪਣੇ ਸਪੈਸੀਫਿਕੇਸ਼ਨਸ ਅਤੇ ਲੁੱਕ ਲਈ ਜਾਣੇ ਜਾਂਦੇ ਹਨ। ਇਨ੍ਹਾਂ ਸਮਾਰਟਫੋਨਸ ਨੇ ਕਈ ਲੋਕਾਂ ਦੀਆਂ ਜ਼ਿੰਦਗੀਆਂ ਵੀ ਬਚਾਈਆਂ ਹਨ। Apple Insider ਦੀ ਆਨਲਾਈਨ ਰਿਪੋਰਟ ਮੁਤਾਬਕ ਆਈਫੋਨ ਨੇ ਇਕ ਘਟਨਾ 'ਚ ਅੱਠ ਲੋਕਾਂ ਦੀਆਂ ਜ਼ਿੰਦਗੀਆਂ ਬਚਾਈਆਂ ਹਨ। ਦਰਅਸਲ ਰਾਚੇਲ ਨੀਲ ਨਾਂ ਦੀ ਇਕ ਮਹਿਲਾ ਆਪਣੇ ਬੁਆਏਫ੍ਰੈਂਡ ਅਤੇ ਕੁਝ ਲੋਕਾਂ ਨਾਲ ਇਕ ਆਈਸਲੈਂਡ 'ਤੇ ਜਾਣਾ ਚਾਹੁੰਦੀ ਸੀ ਅਤੇ ਇਸ ਦੇ ਲਈ ਉਨ੍ਹਾਂ ਨੇ ਇਕ ਕਿਸ਼ਤੀ ਲਈ। ਕਿਸ਼ਤੀ ਰਾਹੀਂ ਇਹ ਸਾਰੇ ਲੋਕ ਆਈਸਲੈਂਡ 'ਤੇ ਬਿਨ੍ਹਾਂ ਕਿਸੇ ਦਿਕੱਤ ਦੇ ਪਹੁੰਚ ਗਏ।
ਹਾਲਾਂਕਿ ਜਦ ਇਹ ਸਾਰੇ ਲੋਕ ਉਸ ਆਈਸਲੈਂਡ ਤੋਂ ਵਾਪਸ ਆ ਰਹੇ ਸਨ ਤਾਂ ਸਮੁੰਦਰ ਦੀਆਂ ਉਚੀਆਂ ਲਹਿਰਾਂ ਨੇ ਕਿਸ਼ਤੀ ਉਲਟਾ ਦਿੱਤਾ। ਇਨ੍ਹਾਂ ਸਾਰਿਆਂ ਲੋਕਾਂ ਨੇ ਲਾਈਫ ਜੈਕੇਟਸ ਪਾਈਆਂ ਹੋਈਆਂ ਸਨ ਅਤੇ ਕਿਸ਼ਤੀ ਦੇ ਉਲਟਦੇ ਹੀ ਇਹ ਲੋਕਾਂ ਨੇ ਪਾਣੀ 'ਚ ਛਲਾਂਗ ਮਾਰ ਦਿੱਤੀ। ਫੈਡਰਲ ਐਮਰਜੈਂਸੀ ਮੈਨੇਡਰਮੈਂਟ ਏਜੰਸੀ (FEMA) 'ਚ ਕੰਮ ਕਰਨ ਵਾਲੀ ਰਾਚੇਲ ਨੂੰ ਆਪਣੇ ਨਾਲ ਲਿਆਏ ਬੈਗ ਦੀ ਯਾਦ ਆਈ, ਜਿਸ 'ਚ ਉਸਦਾ ਅਤੇ ਉਸ ਦੇ ਬੁਆਏਫ੍ਰੈਂਡ ਦਾ ਮੋਬਾਇਲ ਸੀ। ਪਹਿਲੇ ਰਾਚੇਲ ਨੇ ਆਪਣੇ ਬੁਆਏਫ੍ਰੈਂਡ ਦੇ ਮੋਬਾਇਲ ਤੋਂ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਜ਼ਿਆਦਾ ਪਾਣੀ ਹੋਣ ਕਾਰਨ ਉਹ ਫੋਨ ਡੈਮੇਜ ਹੋ ਗਿਆ। ਆਪਣੇ ਬੁਆਏਫ੍ਰੈਂਡ ਦਾ ਮੋਬਾਇਲ ਡੈਮੇਜ ਹੋਣ ਤੋਂ ਬਾਅਦ ਉਸ ਨੇ ਆਪਣਾ ਆਈਫੋਨ ਕੱਢਿਆ, ਜੋ ਕਿ ਪਾਣੀ 'ਚ ਕਾਫੀ ਗਿੱਲਾ ਹੋਣ ਦੇ ਬਾਵਜੂਦ ਵੀ ਕੰਮ ਕਰ ਰਿਹਾ ਸੀ।
ਰਾਚੇਲ ਨੇ ਉਸ ਤੋਂ ਐਮਰਜੈਂਸੀ ਸਰਵਿਸੇਜ ਨੂੰ ਫੋਨ ਕੀਤਾ। ਇਸ ਤੋਂ ਬਾਅਦ ਜਾਪਾਨੀਜ਼ ਕੋਸਟ ਗਾਰਡ ਨੇ ਸਾਰੇ ਲੋਕਾਂ ਦੀ ਜਾਨ ਬਚਾ ਲਈ। ਹਾਲਾਂਕਿ ਰਿਪੋਰਟ 'ਚ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ ਕਿ ਰਾਚੇਲ ਕੋਲ ਕਿਹੜਾ ਆਈਫੋਨ ਸੀ। ਰਿਪੋਰਟ 'ਚ ਇਹ ਜ਼ਰੂਰ ਦੱਸਿਆ ਗਿਆ ਹੈ ਕਿ ਆਈਫੋਨ ਨੂੰ ਆਈ.ਪੀ. ਰੇਟਿੰਗ ਮਿਲੀ ਹੋਈ ਸੀ।
ਡਿਊਲ ਫਰੰਟ ਕੈਮਰਾ ਤੇ 6GB ਰੈਮ ਨਾਲ ਲੇਨੋਵੋ S5 Pro GT ਲਾਂਚ
NEXT STORY