29 ਜੁਲਾਈ ਨੂੰ ਖਤਮ ਹੋ ਚੁੱਕਿਐ ਫ੍ਰੀ ਅਪਗ੍ਰੇਡ ਆਫਰ
ਜਲੰਧਰ : ਮਾਈਕ੍ਰੋਸਾਫਟ ਨੇ ਵਿੰਡੋਜ਼ ਡਿਵਾਈਸ (ਪੀ. ਸੀ. ਅਤੇ ਲੈਪਟਾਪ) ਦੀ ਵਰਤੋਂ ਕਰਨ ਵਾਲਿਆਂ ਲਈ ਫ੍ਰੀ ਅਪਗ੍ਰੇਡ ਜਾਰੀ ਕੀਤਾ ਸੀ, ਜੋ ਪਿਛਲੇ ਮਹੀਨੇ (29 ਜੁਲਾਈ) ਖਤਮ ਹੋ ਚੁੱਕਿਆ ਹੈ ਪਰ ਜੇਕਰ ਤੁਸੀਂ ਆਪਣੇ ਪੀ. ਸੀ. ਜਾਂ ਲੈਪਟਾਪ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਵਿੰਡੋਜ਼ 10 'ਤੇ ਅਪਗ੍ਰੇਡ ਕਰ ਸਕਦੇ ਹੋ। ਸਾਫਟਵੇਅਰ ਜਾਇੰਟ ਨੇ ਵਿੰਡੋਜ਼ 7 ਅਤੇ ਵਿੰਡੋਜ 8.1 ਯੂਜ਼ਰਜ਼ ਲਈ ਫ੍ਰੀ ਐਕਸਟੈਂਸ਼ਨ ਅਪਗ੍ਰੇਡ ਦੀ ਪੇਸ਼ਕਸ਼ ਕੀਤੀ ਹੈ।
ਤਕਨੀਕੀ ਤੌਰ 'ਤੇ ਗੱਲ ਕਰੀਏ ਤਾਂ ਫ੍ਰੀ ਅਪਗ੍ਰੇਡ ਆਫਰ ਆਮ ਲੋਕਾਂ ਲਈ ਖਤਮ ਹੋ ਚੁੱਕਿਆ ਹੈ। ਮਾਈਕ੍ਰੋਸਾਫਟ ਨੇ ਲੂਪਹੋਲ (ਬਚਾਅ ਦਾ ਰਸਤਾ) ਰਾਹੀਂ ਇਸ ਐਕਸਟੈਂਸ਼ਨ ਨੂੰ ਪੇਸ਼ ਕੀਤਾ ਹੈ, ਜਿਸ ਨਾਲ ਕੋਈ ਵੀ ਆਪਣੀ ਡਿਵਾਈਸ ਨੂੰ ਵਿੰਡੋਜ਼ 10 'ਤੇ ਫ੍ਰੀ ਵਿਚ ਅਪਗ੍ਰੇਡ ਕਰ ਸਕੇਗਾ।
ਇਸ ਤਰ੍ਹਾਂ ਕੀਤਾ ਜਾ ਸਕਦੈ ਅਪਗ੍ਰੇਡ
ਆਪਣੇ ਸਿਸਟਮ ਨੂੰ ਅਪਗ੍ਰੇਡ ਕਰਨ ਲਈ ਯੂਜ਼ਰ ਨੂੰ ਮਾਈਕ੍ਰੋਸਾਫਟ ਹਿਡਨ ਅਵੇ ਐਕਸੈਸਿਬਿਲਟੀ ਸਾਈਟ ਨਾਲ ਈ. ਐਕਸ. ਈ. ਫਾਈਲ ਨੂੰ ਡਾਊਨਲੋਡ ਕਰਨੀ ਹੋਵੇਗੀ ਅਤੇ ਬਿਨਾਂ ਕਿਸੇ ਚੈੱਕ ਦੇ ਵਿੰਡੋਜ਼ 10 ਦਾ ਅਪਗ੍ਰੇਡ ਸ਼ੁਰੂ ਹੋ ਜਾਵੇਗਾ।
ਕਦੋਂ ਤੱਕ ਮਿਲੇਗਾ ਫ੍ਰੀ ਅਪਗ੍ਰੇਡ
ਮਾਈਕ੍ਰੋਸਾਫਟ ਨੇ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਹੈ ਕਿ ਇਹ ਅਪਗ੍ਰੇਡ ਕਦੋਂ ਤੱਕ ਮਿਲੇਗਾ? ਇਸ ਲਈ ਜੇਕਰ ਤੁਸੀਂ ਵੀ ਆਪਣੇ ਵਿੰਡੋਜ਼ ਡਿਵਾਈਸ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ ਤਾਂ ਛੇਤੀ ਅਪਗ੍ਰੇਡ ਕਰ ਲਵੋ। ਕੰਪਨੀ ਦਾ ਕਹਿਣਾ ਹੈ ਕਿ ਜਦੋਂ ਫ੍ਰੀ ਵਿੰਡੋਜ਼ 10 ਅਪਗ੍ਰੇਡ ਨੂੰ ਬੰਦ ਕੀਤਾ ਜਾਵੇਗਾ ਤਾਂ ਇਸ ਬਾਰੇ ਐਲਾਨ ਕਰ ਦਿੱਤਾ ਜਾਵੇਗਾ।
ਅਪਗ੍ਰੇਡ ਵਿਚ ਮਿਲੇਗਾ ਇਹ ਸਭ
ਸਾਫਟਵੇਅਰ ਅਪਗ੍ਰੇਡ ਵਿਚ ਵਰਚੂਅਲ ਅਸਿਸਟੈਂਟ ਕੋਰਟਾਨਾ ਵਿਚ ਸੁਧਾਰ, ਵਿੰਡੋਜ਼ ਇੰਕ, ਮਾਈਕ੍ਰੋਸਾਫਟ ਐੱਜ ਐਕਸਟੈਂਸ਼ਨ ਤੇ ਹੋਰ ਵੀ ਬਹੁਤ ਸਾਰੇ ਫੀਚਰਜ਼ ਦੇਖਣ ਨੂੰ ਮਿਲਣਗੇ। ਜਿਨ੍ਹਾਂ ਯੂਜ਼ਰਜ਼ ਵੱਲੋਂ ਵਿੰਡੋਜ਼ 10 ਦੀ ਵਰਤੋਂ ਕੀਤੀ ਜਾ ਰਹੀ ਹੈ, ਉਨ੍ਹਾਂ ਨੂੰ ਆਪਣੇ-ਆਪ ਅਪਡੇਟ ਮਿਲਣ ਲੱਗ ਜਾਵੇਗੀ।
ਗੂਗਲ ਨੇ ਐਡ ਕੀਤਾ ਕਮਾਲ ਦਾ ਸਕਿਓਰਿਟੀ ਫੀਚਰ
NEXT STORY