ਜਲੰਧਰ : ਪਿਛਲੇ ਸਾਲ ਦਸੰਬਰ 'ਚ ਯੂਕ੍ਰੇਨ 'ਚ ਪਾਵਰ ਗ੍ਰਿਡ ਅਚਾਨਕ ਹੀ ਰੁਕ ਗਏ। ਕਿਸੇ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਪਰ ਬਾਅਦ 'ਚ ਪਤਾ ਚੱਲਿਆ ਕਿ ਪਾਵਰ ਗ੍ਰਿਡ 'ਤੇ ਆਨਲਾਈਨ ਹਮਲਾ ਹੋਇਆ ਸੀ ਤੇ ਸਿਸਟਮ ਨੂੰ ਰਿਮੋਟਲੀ ਅਸੈੱਸ ਕੀਤਾ ਜਾ ਰਿਹਾ ਸੀ। ਐਕਸਪਰਟਸ ਦਾ ਮੰਨਣਾ ਸੀ ਕਿ ਇਸ ਸਭ ਪਿੱਛੇ ਰਸ਼ੀਅਨ ਸਰਕਾਰ ਦਾ ਹੱਥ ਹੈ, ਜਿਸ ਦਾ ਹੈੱਡਕੁਆਰਟਰ ਯੂਕ੍ਰੇਨ ਤੋਂ 800 ਮੀਲ ਦੂਰ ਹੈ। ਇਹ ਪਹਿਲੀ ਵਾਰ ਹੈ ਕਿ ਕਿਸੇ ਪਾਵਰ ਗ੍ਰਿਡ 'ਤੇ ਸਾਈਬਰ ਅਟੈਕ ਹੋਇਆ ਹੈ।
ਇਹ ਘਟਨਾ ਸਾਈਬਰ ਕ੍ਰਾਈਮ ਦੀ ਸਿਰਫ ਇਕ ਉਦਾਹਰਣ ਹੈ। ਪੂਰੀ ਦੁਨੀਆ 'ਚ ਅੱਤਵਾਦੀ ਤੇ ਸਰਕਾਰਾਂ ਸਾਈਬਰ ਅਟੈਕਸ ਨੂੰ ਹੀ ਪਹਿਲ ਦੇ ਰਹੀਆਂ ਹਨ। ਅਮਰੀਕਾ ਨੇ ਵੀ ਸਰਵਜਨਕ ਤੌਰ 'ਤੇ ਇਨ੍ਹਾਂ ਹਮਲਿਆਂ ਨੂੰ ਮੰਨਿਆ ਹੈ। ਬੀਤੇ ਸੋਮਵਾਰ ਡਿਪਾਰਟਮੈਂਟ ਆਫ ਡਿਫੈਂਸ ਦੇ ਸੈਕਰੇਟਰੀ ਐਸ਼ ਕਾਰਟਰ ਨੇ ਦੱਸਿਆ ਕਿ ਅਮਰੀਕਾ ਆਈ. ਐੱਸ. ਆਈ. ਐੱਸ. (ਅੱਤਵਾਦੀ ਸੰਗਠਨ) ਦੇ ਸਿਸਟਮਜ਼ 'ਤੇ ਸਾਈਬਰ ਹਮਲੇ ਕਰਨ ਜਾ ਰਿਹਾ ਹੈ। ਇਸ ਅਟੈਕਸ ਨਾਲ ਆਈ. ਐੱਸ. ਆਈ. ਐੱਸ. ਦੇ ਨੈੱਟਵਰਕ ਨੂੰ ਤੋੜਿਆ ਜਾਵੇਗਾ, ਨਾਲ ਹੀ ਇਨ੍ਹਾਂ ਦੇ ਨੈੱਟਵਰਕਸ 'ਤੇ ਇੰਨਾ ਜ਼ਿਆਦਾ ਲੋਡ ਪਾਇਆ ਜਾਵੇਗਾ ਕਿ ਉਹ ਕੰਮ ਕਰਨਾ ਬੰਦ ਕਰ ਦੇਣ, ਇਸ ਤੋਂ ਜ਼ਿਆਦਾ ਕਾਰਟਰ ਨੇ ਹੋਰ ਕੁਝ ਨਹੀਂ ਦੱਸਿਆ। ਡਿਪਾਰਟਮੈਂਟ ਆਫ ਡਿਫੈਂਸ ਨੇ ਇਸ ਤੋਂ ਜ਼ਿਆਦਾ ਹੋਰ ਕੁਝ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ।
ਯੂਕ੍ਰੇਨ 'ਤੇ ਹੋਏ ਹਮਲੇ ਤੇ ਕਾਰਟਰ ਦੇ ਬਿਆਨ ਤੋਂ ਬਾਅਦ ਸਾਡੇ ਅੱਗੇ ਇਹ ਗੱਲ ਤਾਂ ਸਾਫ ਹੋ ਗਈ ਹੈ ਕਿ ਸਾਈਬਰ ਸਪੇਸ 'ਚ ਵਿਨਾਸ਼ਕਾਰੀ ਜੰਗ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਤੇ ਹੁਣ ਉਹ ਸਮਾਂ ਦੂਰ ਨਹੀਂ ਜਦੋਂ ਆਮ ਲੋਕਾਂ ਦੀ ਜ਼ਿੰਦਗੀ 'ਤੇ ਵੀ ਬਹੁਤ ਬੁਰਾ ਅਸਰ ਪੈਣਾ ਸ਼ੁਰੂ ਹੋ ਜਾਵੇਗਾ। ਸਾਈਬਰ ਅਟੈਕਸ ਨੂੰ ਬੁਨਿਆਦੀ ਤੌਰ 'ਤੇ ਇਸ ਤਰ੍ਹਾਂ ਡਿਜ਼ਾਈਨ ਕੀਤਾ ਜਾਂਦਾ ਹੈ ਕਿ ਇਹ ਸਾਈਬਰ ਸਪੇਸ ਦੇ ਪੂਰੇ ਇਨਫਰਾਸਟ੍ਰਕਚਰ ਨੂੰ ਡੈਮੇਜ ਕਰ ਸਕਣ, ਜਿਵੇਂ ਕਿ ਯੂਕ੍ਰੇਨ ਦੇ ਪਾਵਰ ਗ੍ਰਿਡ 'ਤੇ ਹੋਇਆ।
ਪਿਛਲੇ ਸਾਲ ਸਾਈਬਰ ਅਟੈਕਸ ਰਾਹੀਂ ਫੈਡਰਲ ਕਰਮਚਾਰੀਆਂ ਦੀ ਨਿੱਜੀ ਜਾਣਕਾਰੀ ਯੂ. ਐੱਸ. ਸਰਕਾਰ ਦੇ ਪਰਸਨਲ ਮੈਨੇਜਮੈਂਟ ਵਿਭਾਗ 'ਚੋਂ ਚੋਰੀ ਕੀਤੀ ਗਈ ਸੀ। ਇਨ੍ਹਾਂ ਸਾਈਬਰ ਅਟੈਕਸ ਨੇ ਪ੍ਰਾਈਵੇਟ ਕੰਪਨੀਆਂ ਨੂੰ ਵੀ ਨਹੀਂ ਛੱਡਿਆ, ਕਈ ਵਾਰ ਇਨ੍ਹਾਂ ਪਿੱਛੇ ਸਰਕਾਰੀ ਕਾਰਨ ਵੀ ਹੋ ਸਕਦੇ ਹਨ। ਉਦਾਹਰਣ ਲਈ ਸੋਨੀ ਨੇ ਜਦੋਂ ਉੱਤਰ ਕੋਰੀਆ ਦੇ ਲੀਡਰ ਕਿਮ ਜਾਂਗ ਉਨ ਦੀ ਇਕ ਮਖੌਲੀਆ ਵੀਡੀਓ ਲਾਂਚ ਕਰਨੀ ਚਾਹੀ ਤਾਂ ਇਸ ਤੋਂ ਕੁਝ ਸਮੇਂ ਪਹਿਲਾਂ ਹੀ ਸੋਨੀ ਦੇ ਸਿਸਟਮਜ਼ ਨੂੰ ਹੈਕ ਕਰ ਲਿਆ ਗਿਆ ਸੀ।
ਡਿਜੀਟਲ ਵੈਪਨਜ਼ ਦੀ ਦੁਨੀਆ 'ਚ ਇਹ ਸਭ ਤੋਂ ਖਤਰਨਾਕ ਹਥਿਆਰ ਬਣਦਾ ਜਾ ਰਿਹਾ ਹੈ। ਕੁਝ ਸਾਲ ਪਹਿਲਾਂ ਸਟਕਸਨੈੱਟ ਨਾਂ ਦਾ ਇਕ ਵਾਇਰਸ ਈਰਾਨ ਦੇ ਉਸ ਕੰਪਿਊਟਰਜ਼ 'ਚ ਪਾਇਆ ਗਿਆ, ਜੋ ਈਰਾਨ ਦੇ ਨਿਊਕਲੀਅਰ ਇਨਰੀਚਮੈਂਟ ਪ੍ਰੋਗਰਾਮ ਨੂੰ ਚਲਾ ਰਹੇ ਸੀ। ਬਾਅਦ 'ਚ ਜਦੋਂ ਪਤਾ ਲਗਾਇਆ ਗਿਆ ਤਾਂ ਇਸ ਵਾਇਰਸ ਪਿੱਛੇ ਅਮਰੀਕਾ ਤੇ ਇਸਰਾਈਲ ਦਾ ਹੱਥ ਨਿਕਲਿਆ। ਹੁਣ ਅਮਰੀਕਾ ਦਾ ਇਹ ਕਹਿਣਾ ਹੈ ਕਿ ਜਿਵੇਂ ਯੂਕ੍ਰੇਨ ਦੇ ਪਾਵਰ ਗ੍ਰਿਡਜ਼ 'ਤੇ ਜੋ ਹਮਲਾ ਹੋਇਆ, ਉਹ ਕਿਤੇ ਅਮਰੀਕਾ 'ਤੇ ਨਾ ਹੋਵੇ, ਇਸ ਲਈ ਅਮਰੀਕਾ ਹੁਣ ਆਪਣੇ ਸਭ ਤੋਂ ਵੱਡੇ ਖਤਰੇ ਆਈ. ਐੱਸ. ਆਈ. ਐੱਸ. 'ਤੇ ਸਾਈਬਰ ਅਟੈਕ ਕਰਨ ਦੀ ਤਿਆਰੀ 'ਚ ਹੈ। ਦੂਸਰੇ ਪਾਸੇ ਆਈ. ਐੱਸ. ਆਈ. ਐੱਸ. ਵੀ ਸੋਸ਼ਲ ਮੀਡੀਆ 'ਤੇ ਲਗਾਤਾਰ ਇਸ ਅਮਰੀਕਾ ਨੂੰ ਸਾਈਬਰ ਅਟੈਕਸ ਦੀ ਧਮਕੀ ਦਿੰਦਾ ਆ ਰਿਹਾ ਹੈ। ਇਸ ਤੋਂ ਸਾਫ ਹੈ ਕਿ ਹਰ ਕੋਈ ਆਪਣੇ ਫਾਇਦੇ ਲਈ ਸਾਈਬਰ ਸਪੇਸ ਦੀ ਵਰਤੋਂ ਕਰਨਾ ਚਾਹੁੰਦਾ ਹੈ ਪਰ ਮਾਡਰਨ ਵਾਰਫੇਅਰ ਦੀ ਗੱਲ ਕਰੀਏ ਤਾਂ ਸਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਮਾਡਰਨ ਵਾਰਫੇਅਰ 'ਚ ਸਾਈਬਰ ਅਟੈਕਸ ਨਿਊਕਲੀਅਰ ਵਾਰ ਤੋਂ ਕਿਤੇ ਜ਼ਿਆਦਾ ਖਤਰਨਾਕ ਹੈ ਤੇ ਹੋ ਸਕਦਾ ਹੈ ਕਿ ਇਸ ਨਾਲ ਤੀਸਰੇ ਵਿਸ਼ਵ ਯੁੱਧ ਦੀ ਸ਼ੁਰੂਆਤ ਹੋ ਜਾਵੇ।
ਸਾਈਬਰ ਅਟੈਕਸ ਰਾਜਨੀਤਿਕ ਫਾਇਦੇ ਲਈ ਹਨ ਜਾਂ ਅੱਤਵਾਦ ਨੂੰ ਖਤਮ ਕਰਨ ਲਈ, ਉੱਪਰ ਲਿਖੀਆਂ ਕੁਝ ਘਟਨਾਵਾਂ ਤੋਂ ਤੁਸੀਂ ਆਪ ਸਮਝ ਸਕਦੇ ਹੋ ਪਰ ਕੁਝ ਸਵਾਲ ਹਨ, ਜੋ ਅੰਤ 'ਚ ਸਾਡੇ ਸਾਹਮਣੇ ਰਹਿ ਜਾਂਦੇ ਹਨ ਕਿ ਕੀ ਸਾਈਬਰ ਅਟੈਕਸ ਨਾਲ ਅੱਤਵਾਦ ਖਤਮ ਹੋ ਜਾਵੇਗਾ? ਇਸ ਨਾਲ ਆਮ ਇਨਸਾਨ ਦੀ ਜ਼ਿੰਦਗੀ 'ਤੇ ਕੀ ਅਸਰ ਹੋਵੇਗਾ? ਤੇ ਸਭ ਤੋਂ ਵੱਡਾ ਸਵਾਲ ਇਹ ਕਿ ਮਾਡਰਨ ਵਾਰਫੇਅਰ 'ਚ ਸਾਈਬਰ ਅਟੈਕਸ ਨਿਊਕਲੀਅਰ ਵਾਰ ਤੋਂ ਵੀ ਜ਼ਿਆਦਾ ਭਿਆਨਕ ਹਨ ਤਾਂ ਇਨ੍ਹਾਂ ਦੀ ਵਰਤੋਂ ਕਿਓਂ?
4000mAh ਦੀ ਦਮਦਾਰ ਬੈਟਰੀ ਨਾਲ ਲੈਸ ਹੈ ZTE blade-d2
NEXT STORY