ਜਲੰਧਰ- ਬਿਹਤਰੀਨ ਫੀਚਰਸ ਵਾਲੇ ਸਮਾਰਟਫੋਨਸ ਨਾਲ ਲੋਕ ਯਾਦਗਾਰ ਪਲਾਂ ਦੀ ਤਾਂ ਵੀਡੀਓ ਬਣਾ ਲੈਂਦੇ ਹਨ ਪਰ ਇਕੱਲੇ ਹੋਣ 'ਤੇ ਸਹੀ ਐਂਗਲ ਤੋਂ ਆਪਣੀ ਖੁਦ ਦੀ ਵੀਡੀਓ ਨੂੰ ਬਣਾਉਣ ਵਿਚ ਉਨ੍ਹਾਂ ਨੂੰ ਕਾਫੀ ਸਮੱਸਿਆ ਹੁੰਦੀ ਹੈ। ਇਸ ਗੱਲ 'ਤੇ ਧਿਆਨ ਦਿੰਦੇ ਹੋਏ ਪਹਿਲੀ ਰੋਬੋਟਿਕ ਸਟਿਕ ਵਿਕਸਿਤ ਕੀਤੀ ਗਈ ਹੈ ਜੋ ਆਟੋਮੈਟੀਕਲੀ ਤੁਹਾਨੂੰ ਟ੍ਰੈਕ ਕਰਦੇ ਹੋਏ ਕੈਮਰਾ ਤੇ ਸਮਾਰਟਫੋਨ ਰਾਹੀਂ ਵੀਡੀਓ ਨੂੰ ਰਿਕਾਰਡ ਕਰੇਗੀ, ਜਿਸ ਨਾਲ ਤੁਹਾਨੂੰ ਵੀਡੀਓ ਰਿਕਾਰਡਿੰਗ ਦਾ ਬਿਹਤਰੀਨ ਤਜਰਬਾ ਮਿਲੇਗਾ। ਕੈਲੇਫੋਰਨੀਆ ਦੇ ਇਕ ਸ਼ਹਿਰ ਲਾਸ ਏਂਜਲਸ ਦੀ ਕੈਮਰਾ ਉਪਰਕਨ ਨਿਰਮਾਤਾ ਕੰਪਨੀ ਟੈਰੋ ਟੈੱਕ ਵੱਲੋਂ ਇਸ ਟੈਰੋ ਨਾਂ ਦੀ ਰੋਬੋਟਿਕ ਸਟਿਕ ਨੂੰ ਵਿਕਸਿਤ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਰੋਬੋਟਿਕ ਸਟਿਕ ਦੇ ਆਉਣ ਤੋਂ ਬਾਅਦ ਸਪੋਰਟਸ ਮੈਚ ਤੇ ਛੋਟੇ-ਮੋਟੇ ਫੰਕਸ਼ਨ ਦੌਰਾਨ ਕੈਮਰਾਮੈਨ ਨੂੰ ਵੀ ਸੱਦਣ ਦੀ ਤੁਹਾਨੂੰ ਲੋੜ ਨਹੀਂ ਪਵੇਗੀ।
ਰੋਬੋਟਿਕ ਸਟਿਕ ਦੀ ਕਾਰਜ ਪ੍ਰਣਾਲੀ
ਟੈਰੋ ਨਾਂ ਦੀ ਇਸ ਰੋਬੋਟਿਕ ਸਟਿਕ ਦੀ ਵਰਤੋਂ ਕਰਨ ਲਈ ਯੂਜ਼ਰ ਨੂੰ ਬਸ ਇਸ ਨੂੰ ਕਿਸੇ ਸਮਤਲ ਥਾਂ 'ਤੇ ਸਟੈਂਡ ਦੇ ਨਾਲ ਸੈੱਟ ਕਰਨਾ ਹੋਵੇਗਾ। ਇਸ ਰੋਬੋਟਿਕ ਸਟਿਕ ਵਿਚ ਇਕ ਟ੍ਰੈਕਿੰਗ ਮਾਡਿਊਲ ਦਿੱਤਾ ਗਿਆ ਹੈ, ਜਿਸ ਵਿਚ ਇਕ ਇਨਫ੍ਰਾਰੈੱਡ ਕੈਮਰਾ ਲੱਗਾ ਹੈ, ਜੋ ਯੂਜ਼ਰ ਦੇ ਮੂਵ ਕਰਨ ਮਤਲਬ ਇਕ ਥਾਂ ਤੋਂ ਦੂਜੀ ਥਾਂ ਜਾਣ 'ਤੇ ਉਸ ਨੂੰ ਡਿਟੈਕਟ ਕਰਦੇ ਹੋਏ ਘੁੰਮ ਕੇ ਉਸਦੀ ਵੀਡੀਓ ਬਣਾਉਣ ਵਿਚ ਮਦਦ ਕਰੇਗਾ, ਜਿਸ ਨਾਲ ਵੀਡੀਓ ਬਣਾਉਣ ਦਾ ਹੋਰ ਵੀ ਵਧੀਆ ਤਜਰਬਾ ਮਿਲੇਗਾ। ਇਸਦੀ ਨਿਰਮਾਤਾ ਕੰਪਨੀ ਇਸਦੇ ਵੱਖ-ਵੱਖ ਮਾਡਲਸ ਨੂੰ ਮੁਹੱਈਆ ਕਰਵਾਏਗੀ, ਜਿਨ੍ਹਾਂ ਵਿਚ ਕੈਮਰਾ ਅਤੇ ਸਮਾਰਟਫੋਨਸ ਨੂੰ ਅਟੈਚ ਕਰਨ ਦਾ ਆਪਸ਼ਨ ਦਿੱਤਾ ਗਿਆ ਹੋਵੇਗਾ।

ਸਪੋਰਟਸ ਪਲੇਅਰਸ ਲਈ ਖਾਸ ਹੈ ਇਹ ਰੋਬੋਟਿਕ ਸਟਿਕ
ਟੈਰੋ ਟੈੱਕ ਕੰਪਨੀ ਨੇ ਦੱਸਿਆ ਕਿ ਇਸ ਰੋਬੋਟਿਕ ਸਟਿਕ ਨੂੰ ਆਊਟਡੋਰ ਖੇਡਾਂ ਜਿਵੇਂ ਸਕੇਟਬੋਰਡਿੰਗ ਸਕੀਇੰਗ, ਬਾਸਕਟਬਾਲ ਜਾਂ ਟੈਨਿਸ ਦੌਰਾਨ ਰਿਕਾਰਡਿੰਗ ਕਰਨ ਲਈ ਖਾਸ ਤੌਰ 'ਤੇ ਬਣਾਇਆ ਗਿਆ ਹੈ। ਇਸਦੀ ਮਦਦ ਨਾਲ
ਤੁਸੀਂ ਆਪਣੇ ਮੈਚਿਸ ਨੂੰ ਆਸਾਨੀ ਨਾਲ ਰਿਕਾਰਡ ਕਰਕੇ ਉਸ ਨੂੰ ਸੇਵ ਰੱਖ ਸਕਦੇ ਹੋ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਵੀ ਕਰ ਸਕਦੇ ਹੋ।
30 ਕੈਲਕੁਲੇਸ਼ਨਸ ਪ੍ਰਤੀ ਸੈਕਿੰਡ
ਟੈਰੋ ਰੋਬੋਟਿਕ ਸਟਿਕ ਨੂੰ ਇਨਫ੍ਰਾਰੈੱਡ ਟ੍ਰੈਕਿੰਗ ਐਲਗੋਰਿਦਮ ਨਾਲ ਬਣਾਇਆ ਗਿਆ ਹੈ, ਜੋ 30 ਕੈਲਕੁਲੇਸ਼ਨਸ ਪ੍ਰਤੀ ਸੈਕਿੰਡ ਦੀ ਸਪੀਡ ਨਾਲ ਆਬਜੈਕਟ ਦੀ ਲੋਕੇਸ਼ਨਸ ਨੂੰ ਡਿਟੈਕਟ ਕਰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਵਧੀਆ ਸਮਾਰਟਫੋਨ ਵੀ 2 ਕੈਲਕੁਲੇਸ਼ਨ ਪ੍ਰਤੀ ਸੈਕਿੰਡ ਦੀ ਸਪੀਡ ਨਾਲ ਆਬਜੈਕਟ ਨੂੰ ਡਿਟੈਕਟ ਕਰਦਾ ਹੈ ਤਾਂ ਇਹ ਇਸ ਤੋਂ 15 ਗੁਣਾ ਵੱਧ ਬਿਹਤਰ ਤਰੀਕੇ ਨਾਲ ਕੰਮ ਕਰਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ 50 ਮੀਲ ਮਤਲਬ 80 ਕਿਲੋਮੀਟਰ ਦੀ ਸਪੀਡ ਨਾਲ ਮੂਵ ਕਰ ਰਹੇ ਆਬਜੈਕਟ ਨੂੰ ਰਿਕਾਰਡ ਕੀਤਾ ਜਾ ਸਕਦਾ ਹੈ।
ਰੋਬੋਟਿਕ ਸਟਿਕ ਵਿਚ ਲੱਗੀਆਂ ਹਨ 3 ਮੋਟਰਸ
ਇਸ ਰੋਬੋਟਿਕ ਸਟਿਕ ਵਿਚ 3 ਅਲਟ੍ਰਾ ਹਾਈ ਟੋਰਕ ਬਰੱਸ਼ਲੈੱਸ ਮੋਟਰਸ ਲੱਗੀਆਂ ਹਨ ਜੋ ਚੱਲ ਰਹੇ ਯੂਜ਼ਰ ਵੱਲੋਂ ਕੈਮਰੇ ਨੂੰ ਸ਼ੇਕ ਹੋਣ ਤੋਂ ਰੋਕਣ ਵਿਚ ਮਦਦ ਕਰਦੀਆਂ ਹਨ, ਜਿਸ ਨਾਲ ਸਮੂਥ ਵੀਡੀਓ ਨੂੰ ਰਿਕਾਰਡ ਕੀਤਾ ਜਾ ਸਕਦਾ ਹੈ। ਇਸ ਦੇ ਲਈ ਕੰਪਨੀ ਇਕ ਖਾਸ ਐਪ ਵੀ ਬਣਾਵੇਗੀ, ਜਿਸ ਨੂੰ ਆਈ. ਓ. ਐੱਸ. 9.0 ਤੇ ਐਂਡ੍ਰਾਇਡ 5.0 ਦੇ ਉੱਪਰ ਦੇ ਵਰਜ਼ਨਸ ਵਿਚ ਇੰਸਟਾਲ ਕਰਕੇ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ।
ਟ੍ਰੈਕਿੰਗ ਸਪੀਡ
ਟੀਚੇ ਤੋਂ ਦੂਰੀ : 5 ਮੀਟਰ ਤੋਂ 20 ਮੀਟਰ
ਵੱਧ ਤੋਂ ਵੱਧ ਟ੍ਰੈਕਿੰਗ ਰਫਤਾਰ : 25 Km/h ਤੋਂ 100 Km/h
ਸਫਲਤਾਪੂਰਵਕ ਰਹੇ ਟੈਸਟਸ
ਇਸਦੀ ਨਿਰਮਾਤਾ ਕੰਪਨੀ ਨੇ ਵੱਖ-ਵੱਖ ਥਾਵਾਂ 'ਤੇ ਇਸ ਰੋਬੋਟਿਕ ਸਟਿਕ 'ਤੇ ਹਾਈ ਸਪੀਡ ਤੇ ਲੋਅ ਸਪੀਡ ਵਿਚ ਕਈ ਟੈਸਟਸ ਕੀਤੇ ਹਨ, ਜਿਸ ਵਿਚ ਕੰਪਨੀ ਨੂੰ ਸੰਤੁਸ਼ਟੀ ਭਰਪੂਰ ਰਿਜ਼ਲਟਸ ਪ੍ਰਾਪਤ ਹੋਏ ਹਨ। ਜਾਣਕਾਰੀ ਮੁਤਾਬਕ ਟੈਰੋ ਟੈੱਕ ਇਸ ਨੂੰ ਦੋ ਮਾਡਲਸ ਵਿਚ ਮੁਹੱਈਆ ਕਰਵਾਏਗੀ। ਸਮਾਰਟਫੋਨ ਲਈ ਬਣਾਏ ਗਏ ਇਸਦੇ “1RO ਦੇ “੧ ਮਾਡਲ ਨੂੰ 199 ਡਾਲਰ (ਲਗਭਗ 12827 ਰੁਪਏ) ਵਿਚ ਮੁਹੱਈਆ ਕੀਤਾ ਜਾਵੇਗਾ। ਉਥੇ ਹੀ ਕੈਮਰੇ ਲਈ ਬਣਾਏ ਗਏ “1RO “X ਨੂੰ 599 ਡਾਲਰ (ਲਗਭਗ 38620 ਰੁਪਏ) ਵਿਚ ਅਪ੍ਰੈਲ 2018 ਤੱਕ ਵਿਕਰੀ ਲਈ ਮੁਹੱਈਆ ਕਰਵਾਇਆ ਜਾਵੇਗਾ।
Hike ਮੈਸੇਂਜ਼ਰ 'ਚ ਸ਼ਾਮਿਲ ਹੋਏ ਨਵੇਂ ਫੀਚਰਸ, ਜਾਣੋ ਡਿਟੇਲ
NEXT STORY