ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਇਕ ਈਵੇਂਟ 'ਚ ਆਪਣਾ ਸਮਾਰਟਫੋਨ ਮੀ 5ਐੱਸ ਸਮਾਰਟਫੋਨ ਲਾਂਚ ਕਰ ਦਿੱਤਾ। ਇਹ ਫੋਨ ਗੋਲਡ, ਰੋਜ਼ ਗੋਲਡ, ਸਿਲਵਰ ਅਤੇ ਵਾਈਟ ਕਲਰ ਵੇਰਿਅੰਟ 'ਚ ਉਪਲੱਬਧ ਹੋਵੇਗਾ। ਸ਼ਿਓਮੀ ਮੀ 5ਐੱਸ ਦੇ 3 ਜੀਬੀ ਰੈਮ/64 ਜੀ. ਬੀ ਵੇਰਿਅੰਟ ਦੀ ਕੀਮਤ 1,999 ਚੀਨੀ ਯੁਆਨ( ਕਰੀਬ 20,000 ਰੁਪਏ) ਅਤੇ 4 ਜੀ. ਬੀ ਰੈਮ/128 ਜੀ. ਬੀ ਵੇਰਿਅੰਟ ਦੀ ਕੀਮਤ 2,299 ਚੀਨੀ ਯੁਆਨ (ਕਰੀਬ 22,900 ਰੁਪਏ) ਹੈ। ਇਸ ਸਮਾਰਟਫੋਨ ਦੀ ਵਿਕਰੀ ਵੀਰਵਾਰ ਤੋਂ ਫਲੈਸ਼ ਸੇਲ ਦੇ ਜ਼ਰੀਏ ਜ਼ੈ. ਡੀ. ਡਾਟ. ਕਾਮ ਅਤੇ ਮੀ. ਡਾਟ. ਕਾਮ 'ਤੇ ਹੋਵੇਗੀ।
ਮੀ 5ਐੱਸ ਦੇ ਖਾਸ ਫੀਚਰਸ
- 5.15 ਇੰਚ ਫੁੱਲ ਐੱਚ. ਡੀ (1920x1080 ਪਿਕਸਲ) ਰੈਜ਼ੋਲਿਊਸ਼ਨ ਸਕ੍ਰੀਨ।
- ਸਕ੍ਰੀਨ ਡੇਨਸਿਟੀ 428 ਪੀ. ਪੀ. ਆਈ ਹੈ ।
- ਡਿਸਪਲੇ 'ਚ ਬ੍ਰਾਇਟਨੈੱਸ ਵਧਾਉਣ ਦੇ ਦੌਰਾਨ ਮਦਦ ਲਈ 16 ਅਲਟਰਾ-ਬ੍ਰਾਇਟ LED ਲਾਈਟ ਦਿੱਤੀ ਗਈ ਹੈ।
- ਹੋਮ ਬਟਨ 'ਚ ਇਕ ਅਲਟ੍ਰਾਸੋਨੀਕ ਫਿੰਗਰਪ੍ਰਿੰਟ ਸੈਂਸਰ ਹੈ।
- 2.15 ਗੀਗਾਹਰਟਜ਼ ਕਵਾਲਕਾਮ ਸਨੈਪਡ੍ਰੈਗਨ 821 ਪ੍ਰੋਸੈਸਰ
- ਗਰਾਫਿਕਸ ਲਈ ਐਡਰੇਨੋ 530 ਜੀ. ਪੀ. ਯੂ।
- LED ਫਲੈਸ਼, ਅਪਰਚਰ ਐੱਫ/2.0 ਅਤੇ ਸੋਨੀ ਆਈ. ਐੱਮ. ਐਕਸ 378 ਸੈਂਸਰ ਨਾਲ 12 MP ਦਾ ਰਿਅਰ ਕੈਮਰਾ ਹੈ।
- ਅਪਰਚਰ ਐੱਫ/2.0 ਅਤੇ 2 ਮਾਇਕ੍ਰੋਨ ਪਿਕਸਲ ਦੇ ਨਾਲ 4 ਮੈਗਾਪਿਕਸਲ ਫ੍ਰੰਟ ਕੈਮਰਾ ਹੈ।
- ਫੋਨ ਐਂਡ੍ਰਾਇਡ 6.0 ਮਾਰਸ਼ਮੈਲੋ 'ਤੇ ਚੱਲੇਗਾ।
- 3300 ਐੱਮ. ਏ. ਐੱਚ ਦੀ ਬੈਟਰੀ ਫਾਸਟ ਚਾਰਜਿੰਗ 3.0 ਟੈਕਨਾਲੋਜੀ ਨਾਲ ਲੈਸ ਹੈ।
- 145.6x70.3x8.25 ਮਿਲੀਮੀਟਰ ਅਤੇ ਭਾਰ 145 ਗ੍ਰਾਮ ਹੈ।
- ਮੇਟਲ ਯੂਨਿਬਾਡੀ ਡਿਜ਼ਾਇਨ ਨਾਲ ਲੈਸ ਹੈ।
- 4ਜੀ-ਫਾਈ 802.11 ਏ/ਬੀ/ਜੀ/ਐੱਨ/ਏ. ਸੀ, ਬਲੂਟੁੱਥ 4.2, ਐੱਨ. ਐੱਫ. ਸੀ, ਜੀ. ਪੀ. ਐੱਸ, ਏ-ਜੀ. ਪੀ.ਐੱਸ ਅਤੇ ਗਲੋਨਾਸ ਫੀਚਰ ਹਨ।
- ਫੋਨ 'ਚ ਜਾਇਰੋਸਕੋਪ, ਐਕਸਲੇਰੋਮੀਟਰ, ਪ੍ਰਾਕਸੀਮਿਟੀ ਸੈਂਸਰ, ਐਂਬਿਅੰਟ ਲਾਈਟ ਸੈਂਸਰ, ਹਾਲ ਸੈਂਸਰ ਅਤੇ ਇਲੈਕਟ੍ਰਾਨਿਕ ਕੰਪਾਸ ਅਤੇ ਬੈਰੋਮੀਟਰ ਫੀਚਰਸ ਹਨ।
ਗੂਗਲ ਨੇ ਭਾਰਤ 'ਚ ਲਾਂਚ ਕੀਤਾ Play Music store
NEXT STORY