ਜਲੰਧਰ— ਸ਼ਿਓਮੀ ਭਾਰਤ 'ਚ 20 ਜੂਨ ਨੂੰ ਐੱਮ.ਆਈ. ਕਮਿਊਨਿਟੀ ਲਾਂਚ ਕਰੇਗੀ। ਸ਼ਿਓਮੀ ਪਹਿਲਾਂ ਹੀ ਕਮਿਊਨਿਟੀ ਬੀਟਾ ਟੈਸਟਿੰਗ ਲਈ ਰਜ਼ਿਸਟ੍ਰੇਸ਼ਨ ਸਵੀਕਾਰ ਕਰ ਰਹੀ ਹੈ ਅਤੇ ਬੀਟਾ ਫੋਰਮ 14 ਜੂਨ ਨੂੰ ਲਾਈਵ ਹੋ ਜਾਵੇਗਾ। ਕੰਪਨੀ ਨੇ ਐਲਾਨ ਕੀਤਾ ਹੈ ਕਿ ਭਾਰਤ 'ਚ ਐੱਮ.ਆਈ. ਕਮਿਊਨਿਟੀ ਬਿਲਕੁਲ ਚੀਨ ਦੀ ਐੱਮ.ਆਈ. ਕਮਿਊਨਿਟੀ ਦੀ ਤਰ੍ਹਾਂ ਹੀ ਕੰਮ ਕਰੇਗੀ। ਐੱਮ.ਆਈ. ਕਮਿਊਨਿਟੀ 'ਚ ਰਜ਼ਿਸਟ੍ਰੇਸ਼ਨ ਕਰਾਉਣ ਤੋਂ ਬਾਅਦ ਐੱਮ.ਆਈ. ਫੈਨਜ਼ ਆਪਣੇ ਵਿਚਾਰ, ਸੁਝਾਅ ਦੇਣ ਤੋਂ ਇਲਾਵਾ ਫੀਡਬੈਕ ਸਾਂਝਾ ਕਰ ਸਕਣਗੇ। ਇਸ ਦੇ ਨਾਲ ਹੀ ਕਿਸੇ ਕਾਨਟੈੱਸਟ ਅਤੇ ਲਾਂਚ ਇਵੈਂਟ 'ਚ ਹਿੱਸਾ ਲੈ ਸਕਣਗੇ। ਸ਼ਿਓਮੀ ਫਿਲਹਾਲ 500 ਬੀਟਾ ਟੈਸਟਰ ਨੂੰ ਨਿਯੁਕਤ ਕਰਨ 'ਤੇ ਵਿਚਾਰ ਕਰ ਰਹੀ ਹੈ ਅਤੇ ਚੁਣੇ ਗਏ ਯੂਜ਼ਰ ਨੂੰ ਇਕ ਈ-ਮੇਲ ਰਾਹੀਂ ਬੀਟਾ ਕਮਿਊਨਿਟੀ ਸਾਈਟ ਦਾ ਲਿੰਕ ਮਿਲੇਗਾ। ਬੀਟਾ ਟੈਸਟਰ ਨੂੰ ਰਿਲੀਜ਼ ਤੋਂ ਪਹਿਲਾਂ ਹੀ ਐੱਮ.ਆਈ.ਯੂ.ਆਈ. 8 ਇਸਤੇਮਾਲ ਕਰਨ ਦਾ ਮੌਕਾ ਵੀ ਮਿਲੇਗਾ। ਇਸ ਦੇ ਨਾਲ ਹੀ ਉਹ ਐੱਮ.ਆਈ.ਯੂ.ਆਈ. 8 ਬਾਰੇ ਆਪਣਾ ਫੀਡਬੈਕ ਵੀ ਸਾਂਝਾ ਕਰ ਸਕਣਗੇ।
ਐਪਲ ਦੇ ਆਉਣ ਵਾਲੇ ਆਈਫੋਨ 'ਚ ਹੋ ਸਕਦੈ ਵਾਟਰ ਰਸਿਸਟੈਂਟ ਸਪੀਕਰ
NEXT STORY