ਜਲੰਧਰ- ਸ਼ਿਓਮੀ ਰੈਡਮੀ 4 ਸਮਾਰਟਫੋਨ ਇਕ ਵਾਰ ਫਿਰ ਐਮਾਜ਼ਾਨ ਇੰਡੀਆ 'ਤੇ ਸੇਲ ਲਈ ਉਪਲੱਬਧ ਕਰਵਾਇਆ ਜਾਵੇਗਾ। ਮੰਗਲਵਾਰ ਮਤਲਬ ਕਿ ਅੱਜ ਐਮਾਜ਼ਾਨ ਇੰਡੀਆ ਅਤੇ Mi.com ਰਾਹੀਂ ਦੁਪਹਿਰ 12 ਵਜੇ ਤੋਂ ਸ਼ੁਰੂ ਹੋਣ ਵਾਲੀ ਸੇਲ ਤੋਂ ਇਸ ਸਮਾਰਟਫੋਨ ਨੂੰ ਖਰੀਦਿਆ ਜਾ ਸਕਦਾ ਹੈ। ਰੈਡਮੀ 4 ਸਮਾਰਟਫੋਨ ਦੀ ਭਾਰਤੀ ਬਾਜ਼ਾਰ 'ਚ 6,999 ਰੁਪਏ ਦੀ ਸ਼ੁਰੂਆਤੀ ਕੀਮਤ ਹੈ। ਇਸ ਦੇ ਨਾਲ ਹੀ ਅੱਜ ਹੋਣ ਵਾਲੀ ਸੇਲ 'ਚ ਇਸ ਸਮਾਰਟਫੋਨ 'ਤੇ ਆਫਰਸ ਪੇਸ਼ ਕੀਤੇ ਜਾ ਰਹੇ ਹਨ। ਐਮਾਜ਼ਾਨ ਇੰਡੀਆ 'ਤੇ ਇਸ ਫੋਨ ਨੂੰ ਖਰੀਦਣ 'ਤੇ ਹੰਗਾਮਾ ਮਿਊਜ਼ਿਕ ਤੁਹਾਨੂੰ 1 ਸਾਲ ਦੇ ਸਬਸਕਰਿਪਸ਼ਨ ਨਾਲ ਹੰਗਾਮਾ ਪਲੇ 3 ਮਹੀਨੇ ਦਾ ਸਬਸਕਰਿਪਸ਼ਨ ਦੇ ਰਿਹਾ ਹੈ। ਇਸ ਦੇ ਨਾਲ ਹੀ ਉੱਥੇ ਵੋਡਾਫੋਨ 5 ਮਹੀਨਿਆਂ ਲਈ 45 ਜੀ.ਬੀ ਫ੍ਰੀ ਡਾਟਾ ਦੇ ਰਹੀ ਹੈ। ਨਾਲ ਹੀ ਕਿੰਡਲ ਐਪ ਡਾਊਨਲੋਡ ਅਤੇ ਸਾਈਨ ਇਨ ਕਰਨ ਨਾਲ ਕਿੰਡਲ ਬੁੱਕ ਲਈ ਸ਼ਿਓਮੀ ਰੈਡਮੀ 4 ਖਰਦੀਣ ਵਾਲਿਆਂ ਨੂੰ 200 ਰੁਪਏ ਦਾ ਪ੍ਰਮੋਸ਼ਨਲ ਕ੍ਰੈਡਿਟ ਵੀ ਮਿਲੇਗਾ।
ਫੋਨ ਦੇ ਬੇਸ ਵੇਰੀਅੰਟ 'ਚ 2 ਜੀ.ਬੀ ਰੈਮ ਅਤੇ 16 ਜੀ.ਬੀ ਇੰਟਰਨਲ ਸਟੋਰੇਜ ਦਿੱਤੀ ਗਈ, ਜਿਸ ਦੀ ਕੀਮਤ 6,999 ਰੁਪਏ ਹੈ। ਉਥੇ ਦੂਜੇ ਵੇਰੀਅੰਟ 'ਚ 3 ਜੀ.ਬੀ ਰੈਮ ਅਤੇ 32 ਜੀ.ਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਦੀ ਕੀਮਤ 8,999 ਰੁਪਏ ਹੈ। ਇਸ ਤੋ ਇਲਾਵਾ ਤੀਜੇ ਵੇਰੀਅੰਟ 'ਚ 4 ਜੀ.ਬੀ ਰੈਮ ਅਤੇ 64 ਜੀ.ਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਦੀ ਕੀਮਤ 10,999 ਰੁਪਏ ਹੈ।
meizu ਦੇ ਇਨ੍ਹਾਂ ਸਮਾਰਟਫੋਨਜ਼ ਦੀ ਲਾਂਚ ਤੋਂ ਪਹਿਲਾਂ ਕੀਮਤ ਹੋਈ ਲੀਕ
NEXT STORY