ਜਲੰਧਰ- ਜੋਲੋ ਨੇ ਆਪਣੇ ਲੇਟੈਸਟ ਸਮਾਰਟਫੋਨ ਈਰਾ 2 ਐਕਸ ਦੀਆਂ ਕੀਮਤਾਂ 'ਚ ਕਟੌਤੀ ਕਰ ਦਿੱਤੀ ਗਈ ਹੈ। ਜੋਲੋ ਈਰਾ 2 ਐਕਸ ਸਮਾਰਟਫੋਨ ਦਾ 2 ਜੀ. ਬੀ. ਰੈਮ ਵੇਰੀਅੰਟ ਹੁਣ 6,222 ਰੁਪਏ ਜਦਕਿ 3 ਜੀ. ਬੀ. ਰੈਮ ਵੇਰੀਅੰਟ ਹੁਣ 6,777 ਰੁਪਏ 'ਚ ਉਪਲੱਬਧ ਹੋਵੇਗਾ।
ਜੋਲੋ ਈਰਾ 2 ਐਕਸ ਸਮਾਰਟਫੋਨ ਈਰਾ 2 ਦਾ ਅਪਗ੍ਰੇਡਡ ਵੇਰੀਅੰਟ ਹੈ। ਈਰਾ 2 ਐਕਸ ਨੂੰ ਜਨਵਰੀ 'ਚ ਲਾਂਚ ਕੀਤਾ ਗਿਆ ਸੀ। ਲਾਂਚ ਦੇ ਸਮੇਂ 2 ਜੀ. ਬੀ. ਰੈਮ ਵੇਰੀਅੰਟ ਦੀ ਕੀਮਤ 6,666 ਰੁਪਏ ਜਦਕਿ 3 ਜੀ. ਬੀ. ਰੈਮ ਵੇਰੀਅੰਟ ਦੀ ਕੀਮਤ 7,499 ਰੁਪਏ ਹੈ। ਕੰਪਨੀ ਨੇ ਦੋਵੇਂ ਸਮਾਰਟਫੋਨ ਦੀਆਂ ਕੀਮਤਾਂ 'ਚ ਕ੍ਰਮਵਾਰ 444 ਰੁਪਏ ਅਤੇ 722 ਰੁਪਏ ਦੀ ਕਟੌਤੀ ਕੀਤੀ ਹੈ। ਐਕਸਕਲੂਸਿਵ ਤੌਰ 'ਤੇ ਫਲਿੱਪਕਾਰਟ 'ਤੇ ਮਿਲਣ ਵਾਲੇ ਈਰਾ 2 ਐਕਸ 'ਚ 1.25 ਗੀਗਾਹਟਰਜ਼ 64-ਬਿਟ ਕਵਾਡ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਗ੍ਰਾਫਿਕਸ ਲਈ ਮਾਲੀ ਟੀ 720 ਐੱਮ. ਪੀ. 1 ਇੰਟੀਗ੍ਰੇਡਟ ਹੈ ਅਤੇ ਇਹ ਫੋਨ ਐਂਡਰਾਇਡ 6.0 ਮਾਰਸ਼ਮੈਲੋ 'ਤੇ ਚੱਲਦਾ ਹੈ।
ਇਸ ਫੋਨ ਦੇ ਪ੍ਰਿੰਗਰਪ੍ਰਿੰਟ ਸੈਂਸਰ ਨੂੰ ਵੱਖ-ਵੱਖ ਕੰਮ ਲਈ ਇਸਤੇਮਾਲ 'ਚ ਲਿਆਇਆ ਜਾ ਸਕੇਗਾ। ਸੈਂਸਰ ਨਾਲ ਯੂਜ਼ਰ ਹੈਂਡਸੈੱਟ ਅਨਲਾਕ ਕਰਨ ਤੋਂ ਇਲਾਵਾ ਸੈਲਫੀ ਲੇ ਪਾਉਣਗੇ। ਇਸ ਨਾਲ ਕਿਸੇ ਵੀ ਐਪ ਨੂੰ ਲਾਕ ਕਰਨਾ ਸੰਭਵ ਹੋਵੇਗਾ ਅਤੇ ਇਕ ਟੈਪ ਨਾਲ ਫੋਨ ਕਾਲ ਨੂੰ ਰਿਸੀਵ ਵੀ ਕੀਤਾ ਜਾ ਸਕੇਗਾ।
ਜੋਲੋ ਈਰਾ 2 ਐਕਸ 'ਚ 5 ਇੰਚ ਦਾ ਐਚ. ਡੀ. ਆਨਸੇਲ ਆਈ. ਪੀ. ਐੱਸ. ਡਿਸਪਲੇ ਹੈ। ਇਨਬਿਲਟ ਸਟੋਰੇਜ 16 ਜੀ. ਬੀ. ਹੈ ਅਤੇ ਜ਼ਰੂਰਤ ਪੈਣ 'ਤੇ ਤੁਸੀਂ ਮਾਈਕ੍ਰੋ ਐੱਸ. ਡੀ. ਕਾਰਡ ਵੀ ਇਸਤੇਮਾਲ ਕਰ ਸਕਦੇ ਹਨ। ਜੋਲੋ ਦਾ ਇਹ ਹੈਂਡਸੈੱਟ ਐਂਡਰਾਇਡ 6.0 ਮਾਰਸ਼ਮੈਲੋ 'ਤੇ ਚੱਲਦਾ ਹੈ। ਇਸ ਸਮਾਰਟਫੋਨ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਇਹ ਐੱਫ/2.0 ਅਪਰਚਰ ਅਤੇ ਕਈ ਹੋਰ ਸਮਾਰਟ ਫੀਚਰ ਨਾਲ ਲੈਸ ਹੈ। ਇਸ ਦੀ ਬੈਟਰੀ 2500 ਐੱਮ. ਏ. ਐੱਚ. ਦੀ ਹੈ। ਇਸ ਦੇ ਬਾਰੇ 'ਚ 15 ਘੰਟੇ ਤੱਕ ਦਾ ਸਟੈਂਡਬਾਏ ਟਾਈਮ ਦੇਣ ਦਾ ਦਾਅਵਾ ਕੀਤਾ ਗਿਆ ਹੈ।
ਸੜਕ ਹਾਦਸਿਆਂ ਨੂੰ ਘੱਟ ਕਰਨ 'ਚ ਮਦਦ ਕਰੇਗੀ ਨਵੀਂ ਜੈਕੇਟ
NEXT STORY